ਹੈਦਰਾਬਾਦ-ਅਲੱਗ ਤੇਲੰਗਾਨਾ ਰਾਜ ਦੇ ਖਿਲਾਫ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਿਰਨ ਕੁਮਾਰ ਰੈ¤ਡੀ ਨੇ ਅ¤ਜ ਅਸਤੀਫਾ ਦੇ ਦਿੱਤਾ ਹੈ। ਕਿਰਨ ਇਸ ਗੱਲ ਤੋਂ ਨਾਰਾਜ਼ ਹਨ ਕਿ ਆਂਧਰਾ ਪ੍ਰਦੇਸ਼ ਦੇ ਦੁਬਾਰਾ ਗਠਨ ਬਿੱਲ ਨੂੰ ਲੋਕ ਸਭਾ ’ਚ ਪਾਸ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਰਾਜ ਸਭਾ ’ਚ ਵੀ ਪਾਸ ਕਰਾਉਣ ਦੀ ਇਛੁਕ ਹੈ, ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਉਹ ਕਾਂਗਰਸ ਤੋਂ ਆਪਣੇ ਸਬੰਧ ਤੋੜਣਗੇ ਜਾਂ ਨਹੀਂ। ਉਨ੍ਹਾਂ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਰਾਜ ਦੀ ਵੰਡ ਅਤੇ ਇਸ ਪ੍ਰਕਿਰਿਆ ਨੂੰ ਲੈ ਕੇ ਕੇਂਦਰ ਵ¤ਲੋਂ ਅਪਣਾਏ ਗਏ ਗੈਰ-ਲੋਕਤੰਤਰ ਤਰੀਕੇ ਦੇ ਖਿਲਾਫ ਕਾਨੂੰਨੀ ਲੜਾਈ ਸ਼ੁਰੂ ਕਰ ਸਕਦੇ ਹਨ। ਇਸ ਤਰ੍ਹਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੈ¤ਡੀ ਮਾਮਲੇ
ਦੇ ਠੰਡੇ ਹੋਣ ਤੱਕ ਕੁਝ ਇਕ ਸਾਲ ਦੇ ਲਈ ਸਰਗਰਮ ਰਾਜਨੀਤੀ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਭਵਿ¤ਖ ਦੀ ਰਣਨੀਤੀ ਬਣਾਉਣਗੇ।