ਨਵੀਂ ਦਿੱਲੀ, 19 ਫਰਵਰੀ (ਪੀ ਟੀ ਆਈ)-ਤੇਲੰਗਾਨਾ ਬਿੱਲ ਨੂੰ ਲੈ ਕੇ ਅ¤ਜ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ ਟੀ. ਡੀ. ਪੀ. ਦੇ ਮੈਂਬਰ ਵਲੋਂ ਸਕੱਤਰ ਜਨਰਲ ਸ਼ਮਸ਼ੇਰ ਕੇ. ਸ਼ਰੀਫ ਨਾਲ ਖਿੱਚ ਧੂਹ ਕੀਤੀ ਗਈ ਜੋ ਕਿ ਤੇਲੰਗਾਨਾ ਬਿੱਲ ਨਾਲ ਸਬੰਧਤ ਕਾਗਜ਼ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਰਾਜ ਸਭਾ ਮੁੜ ਜੁੜੀ ਤਾਂ ਟੀ. ਡੀ. ਪੀ. ਦੇ ਸੀ. ਐਮ. ਰਮੇਸ਼ ਅਤੇ ਉਨ੍ਹਾਂ ਦੀ ਪਾਰਟੀ ਦੇ ਹੀ ਵਾਈ. ਐਸ. ਚੌਧਰੀ ਤੇਲੰਗਾਨਾ ਬਿੱਲ ਦਾ ਵਿਰੋਧ ਕਰਦਿਆਂ ਸਦਨ ਦੇ ਐਨ ਵਿਚਕਾਰ ਆ ਗਏ। ਜਿਵੇਂ ਹੀ ਡਿਪਟੀ ਚੇਅਰਮੈਨ ਪੀ. ਜੇ. ਕੁਰੀਅਨ ਨੇ ਸਕ¤ਤਰ ਜਨਰਲ ਨੂੰ ਲੋਕ ਸਭਾ ਤੋਂ ਆਏ ਬਿ¤ਲ ਦੇ ਪਾਸ ਹੋਣ ਦਾ ਸੰਦੇਸ਼ ਪੜ ਕੇ ਸੁਣਾਉਣ ਲਈ ਕਿਹਾ ਤਾਂ ਰਮੇਸ਼ ਨੇ ਉਨ੍ਹਾਂ ਕਾਗਜ਼ਾਂ ਨੂੰ ਖੋਹਣ ਦਾ ਯਤਨ ਕੀਤਾ। ਇਸ ਦੌਰਾਨ ਸਕੱਤਰ ਜਨਰਲ ਦੀ ਖਿਚ ਧੂਹ ਕੀਤੀ ਗਈ ਤੇ ਸ਼ਰੀਫ ਦੀਆਂ ਐਂਨਕਾਂ ਡਿਗਣ ਤੋਂ ਮਸਾਂ ਹੀ ਬਚੀਆਂ ਜਦੋਂ ਰਮੇਸ਼ ਨੇ ਉਨ੍ਹਾਂ ਤੋਂ
ਜ਼ਬਰਦਸਤੀ ਕਾਗਜ਼ ਖੋਹਣ ਦਾ ਯਤਨ ਕੀਤਾ। ਸੰਸਦ ਦਾ ਸੁਰ¤ਖਿਆ ਸਟਾਫ ਫੌਰਨ ਸਕ¤ਤਰ ਜਨਰਲ ਦੀ ਮਦਦ ਲਈ ਪੁਹੰਚਿਆ। ਲੋਕ ਸਭਾ ਵਿਚ ਤੇਲੰਗਾਨਾ ਬਿ¤ਲ ਨੂੰ ਪਾਸ ਕਰਨ ਦੇ ਖਿਲਾਫ ਰਮੇਸ਼ ਨੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਇਹ ਗੈਰਸਵਿਧਾਨਿਕ ਤਰੀਕੇ ਨਾਲ ਪਾਸ ਕੀਤਾ ਗਿਆ। ਮੈਂਬਰ ਦੇ ਇਸ ਤਰ੍ਹਾਂ ਦੇ ਰਵੱਈਏ ਤੋਂ ਗੁ¤ਸੇ ਵਿਚ ਆਏ ਕੁਰੀਅਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਰੀ ਗ¤ਲ ਹੈ ਇਸ ਤਰਾਂ ਸਪੀਕਰ ’ਤੇ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ ਜੋ ਤੁਸੀ ਕਰ ਰਹੇ ਉਹ ਬਹੁਤ ਹੀ ਮੰਦਭਾਗਾ ਹੈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਉਠਾ ਦਿ¤ਤੀ ਗਈ। ਜਦੋਂ ਸਭਾ ਮੁੜ ਜੁੜੀ ਤਾਂ ਕੁਰੀਅਨ ਨੇ ਉਸ ਮੁ¤ਦੇ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਰਮੇਸ਼ ਦਾ ਰਵ¤ਈਆ ਬਹੁਤ ਨਿੰਦਣਯੋਗ ਹੈ ਤੇ ਇਹ ਸਦਨ ਦੀ ਮਰਿਆਦਾ ਦੇ ਉਲਟ ਹੈ। ਇਸ ‘ਤੇ ਰਮੇਸ਼ ਨੇ ਖੜੇ ਹੋਕੇ ਕਿਹਾ ਕਿ ਉਸ ਨੇ ਮਿਥ ਕੇ ਨਹੀਂ ਕੀਤਾ ਕੁਝ ਵੀ ਸਿਰਫ ਭਾਵੁਕ ਤੌਰ ‘ਤੇ ਸੀ ਤੇ ਫਿਰ ਉਸ ਨੇ ਮੁਆਫੀ ਮੰਗ ਲਈ ਜਿਸ ’ਤੇ ਕੁਰੀਅਨ ਨੇ ਕਿਹਾ ਕਿ ਉਹ ਕਾਰਵਾਈ ਕਰਨ ਬਾਰੇ ਸੋਚ ਰਹੇ ਸਨ ਪਰ ਹੁਣ ਇਰਾਦਾ ਬਦਲ ਲਿਆ ਹੈ।