ਲੋਹੀਆਂ ਖਾਸ, 30 ਅਪ੍ਰੈਲ (ਜਗਦੀਪ ਸਿੰਘ ਸੈਹੰਬੀ)- ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਦਿਲਬਾਗ ਸਿੰਘ ਪੀ.ਪੀ.ਐਸ. ਅਤੇ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਮੁਖ ਥਾਣਾ ਲੋਹੀਆਂ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਸਮਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵਕ?ਤ ਸਫਲਤਾ ਮਿਲੀ ਜਦੋਂ ਏ.ਐਸ.ਆਈ. ਗੁਰਦੇਵ ਸਿੰਘ ਨੇ ਦੌਰਾਨੇ ਗਸ਼ਤ ਲੋਹੀਆਂ ਰੇਲਵੇ ਸਟੇਸ਼ਨ ਦੇ ਨਜਦੀਕ ਐਫ.ਸੀ.ਆਈ. ਗੋਦਾਮਾਂ ਦੇ ਲਾਗੇ ਦੋ ਸ਼ਕੀ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਛੇ ਸੋ ਵੀਹ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਦੀ ਪਹਿਚਾਣ ਗੁਰਦੇਵ ਸਿੰਘ (48) ਪੁਤਰ ਕਾਸਾ ਸਿੰਘ ਵਾਸੀ ਲਾਲੂਵਾਲ ਥਾਣਾ ਮਖੂ ਅਤੇ ਰਮੇਸ਼ ਸਿੰਘ ਉਰਫ ਰਮੇਸ਼ (27) ਪੁਤਰ ਕਕੜ ਸਿੰਘ ਵਾਸੀ ਮਾਲੇਵਾਲਾ ਥਾਣਾ ਮਖੂ ਵਜੋਂ ਹੋਈ ਹੈ । ਇਨ੍ਹਾਂ ਖ਼ਿਲਾਫ਼ ਐਨ. ਡੀ. ਪੀ . ਐਸ . ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮੁਢਲੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ।