June 21, 2026 5:43 am

ਡੀ.ਸੀ. ਵੱਲੋਂ ਪਹਿਲਾ ਹੀ ਓਵਰਲੋਡ ਵਾਹਨਾਂ ਤੇ ਪਾਬੰਧੀ ਦੇ ਹੁਕਮ ਕੀਤੇ ਹਏ ਸੀ ਜਾਰੀ

ਪਿੰਡ ਵਾਸੀਆਂ ਨੇ ਓਵਰਲੋਡ ਟਿੱਪਰ ਰੋਕ ਕੇ ਕੀਤਾ ਰੋਸ਼ ਪ੍ਰਦਰਸ਼ਨ

 

ਨੂਰਪੁਰਬੇਦੀ, 1 ਮਈ (ਬਲਜਿੰਦਰ ਸਿੱਧੂ)- ਨੂਰਪੁਰਬੇਦੀ ਤੋਂ ਬੁੰਗਾ ਸਾਹਿਬ ਮਾਰਗ ਤੇ ਕਰੈਸ਼ਰਾਂ ਤੋਂ ਰੇਤ ਬਜਰੀ ਅਤੇ ਡੰਪਾ ਤੋਂ ਕਲਿੰਕਰ,ਸਿਮਿੰਟ ਲੈਕੇ ਬੇਰੋਕ ਲੰਘ ਰਹੇ ਓਵਰਲੋਡ ਟਿੱਪਰਾਂ ਤੇ 5 ਟਨ ਤੋਂ ਵੱਧ ਭਾਰੀ ਵਜਨੀ ਵਾਹਨਾਂ ਦੇ ਕਾਰਨ ਦਿਨ ਪ੍ਰਤੀ ਦਿਨ ਵਾਪਰ ਰਹੇ ਸੜਕ ਹਾਦਸਿਆਂ ਤੋਂ ਤੰਗ ਆਕੇ ਗੁਸੇ ਵਿਚ ਆਏ ਖੇਤਰ ਦੇ ਪਿੰਡ ਬੜਵਾ ਤੇ ਹੋਰ ਲਾਗਲੇ ਪਿੰਡਾਂ ਦੇ ਲੋਕਾਂ ਨੇ ਅੱਜ ਮੋਰਚਾ ਖੋਲਦਿਆਂ ਹੋਇਆ ਜਿੱਥੇ ੳੇੁਕਤ ਮਾਰਗ ਤੇ ਗੁਜਰ ਰਹੇ ੳਵਰਲੋਡ ਟਿੱਪਰਾਂ ਨੂੰ ਰੋਕਿਆਂ ਉਥੇ ਹੀ ਸੜਕ ਦੇ ਵਿਚਕਾਰ ਖਲੋਕੇ ਪੁਲਿਸ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਜੰਮਕੇ ਨਾਰੇਬਾਜੀ ਕੀਤੀ। ਇਸ ਸਬੰਧੀ ਰੋਸ਼ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਚ ਸ਼ਾਮਿਲ ਗੁਰਚੇਤ ਸਿੰਘ ਬੜਵਾ, ਅਮਰਵੀਰ ਮੀਰਪੁਰ, ਗਗਨਦੀਪ ਸਿੰਘ ਬੜਵਾ, ਹਨੀ ਕੁਮਾਰ, ਜਸਵੀਰ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਅਮਨਦੀਪ ਬੜਵਾ, ਸੋਨੂ ਬੜਵਾ, ਹਰਦੀਪ ਸਿੰਘ ਚਹਿੜਮਜਾਰਾ, ਨੰਬਰਦਾਰ ਬਲਵੀਰ ਸਿੰਘ, ਕਮਲ ਸਿੰਘ ਲਾਲਪੁਰ ਆਦਿ ਨੇ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਇਨ੍ਹਾਂ ਓਵਰਲਡ ਟਿੱਪਰਾਂ ਨੂੰ ਰੋਕਣ ਦਾ ਸਥਾਈ ਹੱਲ ਕਰੇ ਤਾਂ ਜੋ ਇਨ੍ਹਾਂ ਕਾਰਨ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਤੇ ਪੂਰਨ ਰੂਪ ਤੇ ਠੱਲ ਪਾਈ ਜਾ ਸਕੇ। ਜਿਲਾ ਡਿਪਟੀ ਕਮਿਸ਼ਨਰ ਪਹਿਲਾ ਹੀ ਜਾਰੀ ਹਨ ਓਵਰਲੋਡ ਵਾਹਨਾਂ ਤੇ ਪਾਬੰਧੀ:-ਇੱਥੇ ਇਹ ਵਰਣਨਯੋਗ ਹੈ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਬੀਤੇ ਸਮੇਂ ਦੌਰਾਨ ਜਿਲਾ ਡਿਪਟੀ ਕਮਿਸ਼ਨਰ ਮੈਡਮ ਤਨੁ ਕਸ਼ਿਅਪ ਨੇ ਨੂਰਪੁਰਬੇਦੀ ਤੋਂ ਰੋਪੜ ਤੇ ਬੁੰਗਾ ਸਾਹਿਬ ਮਾਰਗ ਤੇ 5 ਟੱਨ ਤੋਂ ਵੱਧ ਤੇ ਭਾਰੀ ਵਾਹਨਾਂ ਤੇ ਲੰਗਣ ਤੇ ਪੂਰਨ ਪਾਬੰਦੀ ਵੀ ਲਗਾਈ ਸੀ ਜਿਸ ਸਬੰਧੀ ਨਾਇਬ ਤਹਿਸੀਲਦਾਰ ਤੇ ਥਾਣਾ ਮੁੱਖੀ ਨੂਰਪੁਰਬੇਦੀ ਨੂੰ ਪਹਿਲਾਂ ਤੋਂ ਹੀ ਪੱਕੇ ਹੁਕਮ ਜਾਰੀ ਕੀਤੇ ਜਾ ਚੁੱਕੇ ਸਨ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਡੀ.ਸੀ ਵਲੋਂ ਇਸ ਸਬੰਧੀ ਰੋਕ ਲਗਾਈ ਗਈ ਸੀ ਤੇ ਪੁਲਿਸ ਵਲੋਂ ਝੱਜ ਚੋਂਕ ਤੇ ਪੱਕੇ ਰੂਪ ਵਿਚ ਵੀ ਨਾਕਾ ਲਗਾਇਆ ਗਿਆ ਹੈ ਅਤੇ ਇਸਦੇ ਬਾਵਜੂਦ ਵੀ ਇਸ ਮਾਰਗ ਤੇ ਬੇਖੋਫ ਲੰਘ ਰਹੇ ਓਵਰਲੋਡ ਟਿੱਪਰ,ਟਰਾਲੇ ਤੇ ਹੋਰ 5 ਟਨ ਤੋਂ ਵੱਧ ਵਜਨੀ ਵਾਹਨ ਪੁਲਿਸ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਵੱਲ ਸਿੱਧੇ ਰੂਪ ਵਿਚ ਇਸ਼ਾਰਾ ਕਰਦੇ ਹਨ। ਲੋਕਾਂ ਨੇ ਧਰਨੇ ਤੋਂ ਪਹਿਲਾ ਹੀ ਦਿੱਤਾ ਸੀ ਨਾਇਬ ਤਹਿਸੀਲਦਾਰ ਤੇ ਥਾਣਾ ਮੁਖੀ ਨੂੰ ਮੰਗ ਪੱਤਰ:-ਲੋਕਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ੳਨ੍ਹਾਂ ਵਲੋਂ ਇਸ ਸਮੱਸਿਆ ਨੂੰ ਠੱਲ ਪਾਉਣ ਲਈ ਕਾਨੂੰਨ ਦਾ ਰਸਤਾ ਅਪਣਾਉਂਦਿਆਂ ਸੱਭ ਤੋਂ ਪਹਿਲਾ ਅੱਜ ਸਵੇਰੇ ਨਾਇਬ ਤਹਿਸੀਲਦਾਰ ਅਮਨਦੀਪ ਚਾਵਲਾ ਤੇ ਥਾਣਾ ਮੁੱਖੀ ਨੂਰਪੁਰਬੇਦੀ ਦੇਸਰਾਜ ਨੂੰ ਮੰਗ ਪੱਤਰ ਦਿੱਤਾ ਸੀ ਪਰੰਤੂ ਕਾਫੀ ਸਮੇਂ ਦੀ ਉਡੀਕ ਤੋਂ ਬਾਅਦ ਜਦੋਂ ਪ੍ਰਸ਼ਾਸ਼ਨ ਵਲੋਂ ਇਸ ਸਬੰਧੀ ਕੋਈ ਖਾਸ ਤਵਜੋਿਂ ਨਾ ਦਿੱਤੀ ਗਈ ਤਾਂ ੳਨ੍ਹਾਂ ਨੂੰ ਆਪਣੀ ਹੱਲ ਸਮੱਸਿਆ ਖੁਦ ਲੱਭਣ ਲਈ ਮਜਬੂਰਨ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ਤੇ ਸਥਿਤ ਪਿੰਡ ਬੜਵਾ ਵਿਖੇ ਭਾਰੀ ਵਾਹਨਾਂ ਨੂੰ ਰੋਕਣਾ ਪਿਆ।ਜਿਸ ਸਥਾਨਕ ਪੁਲਿਸ ਨੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਪਹਿਲਾਂ ਕੋਈ ਕਾਰਵਾਈ ਨਾ ਕੀਤੀ ਆਖਿਰ ਵਾਹਨਾਂ ਦੇ ਰੋਕਣ ਉਪਰੰਤ ਉਹੀ ਪੁਲਿਸ ਭਿਣਕ ਪੈਂਦਿਆਂ ਮੌਕੇ ਤੇ ਆਣ ਪੁੱਜੀ ਤੇ ਵਾਹਨਾਂ ਦੇ ਚਲਾਣ ਕਟੱਣ ਲੱਗ ਪਈ।ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਲੋਕਾਂ ਵਲੋਂ ਅਪਣਾਏ ਕਾਨੂੰਨ ਦੇ ਰਸਤੇ ਨੂੰ ਅਪਣਾਉਣਾ ਸ਼ਾਇਦ ਸਹੀ ਢੰਗ ਨਹੀਂ ਸਮਝਦੀ।
ੳਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਪ੍ਰਸ਼ਾਸ਼ਨ ਨੇ ਤੁਰੰਤ ਕੋਈ ਠੋਸ ਕਦਮ ਚੁੱਕੇ ਹੁੰਦੇ ਤਾਂ ੳਨ੍ਹਾਂ ਨੂੰ ਅਜਿਹਾ ਰਾਹ ਅਪਣਾਉਣਾ ਨਾ ਪੈਂਦਾ।
ਭਾਰੀ ਵਾਹਨਾਂ ਵਾਲਿਆ ਤੇ ਠਪੁਲਿਸ ਦੀ ਦਰਿਆਦਿਲੀ ਆਖਿਰ ਕਿੰਨਿਆ ਲਵੇਗੀ ਹੋਰ ਜਾਨਾਂ ਦਾ ਬਲੀ:-ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਾਬੰਧੀ ਦੇ ਬਾਵਜੂਦ ਵੀ ਇਸ ਮਾਰਗ ਤੋਂ ਲੰਘਣ ਵਾਲੇ ਭਾਰੀ ਵਾਹਨਾਂ ਵਾਲਿਆਂ ਤੇ ਪੁਲਿਸ ਦੀ ਦਰਿਆਦਿਲੀ ਆਖਿਰ ਕਿੰਨਿਆ ਜਾਨਾਂ ਦੀ ਬਲੀ ਹੋਰ ਲਵੇਗੀ।ਕਿਉਂਕਿ ਬੀਤੇ ਸਮੇਂ ਤੋਂ ਲੈਕੇ ਹੁਣ ਤੱਕ ਇਨ੍ਹਾਂ ਭਾਰੀ ਵਾਹਨਾਂ ਵਾਲਿਆ ਦੀ ਲਾਪਰਵਾਹੀ ਕਾਰਨ ਇਸ ਮਾਰਗ ਤੇ ਅਨੇਕਾਂ ਦੁਰਘਟਨਾਵਾਂ ਹੋ ਚੁੱਕੀਆਂ ਹਨ।ਜਿਸ ਦੌਰਾਨ ਕਈ ਘਰਾਂ ਦੇ ਚਿਰਾਗ ਵੀ ਹਮੇਸ਼ ਹਮੇਸ਼ਾ ਲਈਨ ਬੁੱਝ ਚੁੱਕੇ ਹਨ।ਪ੍ਰਸ਼ਾਸ਼ਨ ਨੇ ਜੇਕਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਹ ਵਰਤਾਰਾ ਨਿਰੰਤਰ ਜਾਰੀ ਰਹੇਗਾ।
ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਚਾਵਲਾ ਦਾ:-ਇਸ ਸਬੰਧੀ ਸਬ ਤਹਿਸੀਲ ਨੂਰਪੁਰਬੇਦੀ ਦੇ ਨਾਇਬ ਤਹਿਸੀਲਦਾਰ ਅਮਨਦੀਪ ਚਾਵਲਾ ਨਾਲ ਗੱਲਬਾਤ ਕੀਤੀ ਤਾਂ ੳਨ੍ਹਾਂ ਨੇ ਕਿਹਾ ਕਿ ਓਵਰਲੋਡ ਟਿੱਪਰਾਂ ਦੀ ਸਮੱਸਿਆ ਨੂੰ ਲੈਕੇ ਪ੍ਰਦਰਸ਼ਨ ਕਰਨ ਵਾਲੇ ਲੋਕ ਸਵੇਰੇ ੳਨ੍ਹਾਂ ਦੇ ਕੋਲ ਮੰਗ ਪੱਤਰ ਦੇਣ ਲਈ ਆਏ ਸੀ ਤੇ ੳਨ੍ਹਾਂ ਨੇ ਲੋਕਾਂ ਨੂੰ ਜਾਮ ਜਾਂ ਧਰਨੇ ਵਰਗੀ ਕੋਈ ਵੀ ਕਾਰਵਾਈ ਨਾ ਕਰਨ ਲਈ ਰੋਕਦਿਆਂ ਕਿਹਾ ਸੀ ਕਿ ੳਨ੍ਹਾਂ ਦੀ ਪੁਲਿਸ ਥਾਣਾ ਮੁਖੀ ਨੂਰਪੁਰਬੇਦੀ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਉਹ ਜਲਦ ਹੀ ਕਾਰਵਈ ਅਮਲ ਚ ਲਿਆ ਰਹੇ ਹਨ।
ਕੀ ਕਹਿਣਾ ਹੈ ਥਾਣਾ ਮੁੱਖੀ ਦਾ:-ਇਸ ਸਬੰਧੀ ਲੋਕਾਂ ਵਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਗਾਏ ਗਏ ਦੋਸ਼ ਸਬੰਧੀ ਥਾਣਾ ਮੁਖੀ ਦੇਸਰਾਜ ਨੂੰ ਪੁਛਿਆ ਗਿਆ ਤਾਂ ੳਨ੍ਹਾਂ ਨੇ ਕਿਹਾ ਕਿ ਉਕਤ ਪਿੰਡਾਂ ਦੇ ਲੋਕ ੳਨ੍ਹਾਂ ਕੋਲ ਮੰਗ ਪੱਤਰ ਲੈਕੇ ਆਏ ਸੀ ਤੇ ੳਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਓਵਰਲੋਡ ਟਿੱਪਰਾਂ ਦੇ ਕਾਰਵਾਈ ਕਰਦਿਆਂ ਚਲਾਣ ਵੀ ਕੱਟੇ ਸਨ ਤੇ ਫਸਲ ਦੇ ਸੀਜਨ ਨੂੰ ਮੁੱਖ ਰਖਦਿਆਂ ਜੋ ਵਾਹਨ ਕਣਕ ਆਦਿ ਲੈਕੇ ਜਾ ਰਹੇ ਸੀ ੳਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ।
ਟੋਲ ਪਲਾਜਾ ਦੀ ਪਰਚੀ ਤੋਂ ਬਚਣ ਲਈ ਇਸ ਰਸਤੇ ਤੋਂ ਲੰਗਦੇ ਨੇ ਇਹ ਟਿੱਪਰ:-ਦਸਣਯੋਗ ਹੈ ਕਿ ਜੇਕਰ ਕਰੈਸ਼ਰਾਂ ਤੋਂ ਰੇਤ ਬਜਰੀ ਲੈਕੇ ਜਾਣ ਵਾਲੇ ਓਵਰਲੋਡ ਟਿੱਪਰ ਵਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਕੇ ਜਾਂਦੇ ਹਨ ਤਾਂ ਰਸਤੇ ਵਿਚ ੳਨ੍ਹਾਂ ਨੂੰ ਨੱਕੀਆ ਟੋਲ ਪਲਾਜਾਂ ਪੈਂਦਾ ਹੈ ਤੇ ਉਕਤ ਟੋਲ ਪਲਾਜਾ ਦੀ ਪਰਚੀ ਤੋਂ ਬਚਣ ਲਈ ਉਕਤ ਵਾਹਨਾਂ ਦੇ ਡਰਾਇਵਰ ਆਪਣੇ ਓਵਰਲੋਡ ਟਿੱਪਰਾਂ ਨੂੰ ਕਾਨੂੰਨ ਨੂੰ ਛਿੱਕੇ ਟੰਗਕੇ ਵਾਇਆ ਨੂਰਪੁਰਬੇਦੀ ਤੋਂ ਬੁੰਗਾ ਮਾਰਗ ਤੋਂ ਲੈਕੇ ਜਾਂਦੇ ਹਨ।
ਕੀ ਕਹਿਣਾ ਹੈ ਡੀ.ਸੀ.ਰੋਪੜ ਦਾ:-ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਤੋਂ ਸਮੇਂ ਸਿਰ ਸਬੰਧਿਤ ਅਧਿਕਾਰੀਆਂ ਵਲੋਂ ਕਾਰਵਾਈ ਨਾ ਕਰਨ ਸਬੰਧੀ ਪੁੱਛਿਆ ਗਿਆ ਤਾਂ ੳਨ੍ਹਾਂ ਨੇ ਕਿਹਾ ਕਿ ਅਜਿਹੀ ਨੌਬਤ ਅੱਗੇ ਤੋਂ ਨਹੀਂ ਆਵੇਗੀ।