ਰਾਸ਼ਟਰਪਤੀ ਦਾ ਪੱਛਮੀ ਬੰਗਾਲ ਦਾ ਦੌਰਾ ਅੱਜ ਤੋਂ

ਨਵੀਂ ਦਿੱਲੀ, 19 ਫਰਵਰੀ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ 20 ਤੇ 21 ਫਰਵਰੀ ਨੂੰ ਪੱਛਮੀ ਬੰਗਾਲ ਦੇ ਦੌਰੇ ਉਤੇ ਜਾ ਰਹੇ ਹਨ। ਦੌਰੇ ਦੌਰਾਨ ਨਾਬਾਗ੍ਰਾਮ ਵਿਖੇ ਬਰਹਾਮਪੁਰ ਮਿਲਟਰੀ ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ ਅਤੇ ਕੇ.ਕੇ.ਐਮ. ਮੈਮੋਰੀਅਲ ਸਪੋਰਟ ਅਕਾਦਮੀ ਦੇ ਨੀਂਹ ਪੱਥਰ ਸਮਾਗਮ ਵਿੱਚ ਵੀ ਸ਼ਾਮਿਲ ਹੋਣਗੇ। ਰਾਸ਼ਟਰਪਤੀ ਜਾਂਗੀਪੁਰ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੇਂਦਰ ਦਾ ਉਦਘਾਟਨ ਵੀ ਕਰਨਗੇ।

Send this to a friend