ਔਰਤਾਂ ਬਾਰੇ ਰਾਖਵੇਂਕਰਨ ਬਿੱਲ ਨੂੰ ਪਾਸ ਕਰਵਾਉਣ ਲਈ ਸਰਕਾਰ ਇਜਲਾਸ ਵਧਾਉਣ ਨੂੰ ਤਿਆਰ

ਨਵੀਂ ਦਿੱਲੀ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਚਿਰਾਂ ਤੋਂ ਲਟਕਦੇ ਆ ਰਹੇ ਔਰਤਾਂ ਦੇ ਰਾਖਵਾਂਕਰਨ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਕੀਤੀ ਜਾ ਜ਼ੋਰਦਾਰ ਮੰਗ ਦੇ ਦਰਮਿਆਨ ਸਰਕਾਰ ਨੇ ਅ¤ਜ ਕਿਹਾ ਕਿ ਜੇਕਰ ਸਦਨ ਸਹਿਮਤੀ ਦੇਵੇ ਤਾਂ ਉਹ 15ਵੀਂ ਲੋਕ ਸਭਾ ਦਾ ਆਖਰੀ ਇਜਲਾਸ ਵਧਾਉਣ ਲਈ ਵੀ ਤਿਆਰ ਹੈ। ਇਥੇ ਦਸਣਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਤੇ ਲੋਕ ਸਭਾ ਦਾ ਆਖਰੀ ਇਜਲਾਸ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਹੈ। ਇਸ ਗੱਲ ਦੀ ਮੰਗ ਨੂੰ ਅੱਜ ਪਾਰਟੀ ਰਹਿਤ ਮੈਂਬਰ ਜੈਪ੍ਰਦਾ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ, ਜਿਸ ਦਾ ਖੱਬੀਆਂ ਪਾਰਟੀਆਂ, ਭਾਜਪਾ, ਤ੍ਰਿਣਮੂਲ ਕਾਂਗਰਸ ਅਤੇ ਕੁਝ ਕਾਂਗਰਸੀ ਮੈਂਬਰਾਂ ਨੇ ਵੀ ਭਰਵਾਂ ਸਮਰਥਨ ਕੀਤਾ ਤੇ ਕਈ ਤਾਂ ਪੱਬਾਂ ਭਾਰ ਖੜ੍ਹੇ ਹੋ ਗਏ। ਜੈਪ੍ਰਦਾ ਨੇ ਸਰਕਾਰ ਤੋਂ ਪੁੱਛਿਆ ਕਿ ਜੇਕਰ ਸਰਕਾਰ ਤੇਲੰਗਾਨਾ ਬਿੱਲ ਪਾਸ ਕਰਵਾਉਣ ਲਈ ਏਨਾ ਯਤਨ ਕਰ ਸਕਦੀ ਹੈ ਤਾਂ ਔਰਤਾਂ ਦੇ ਬਿੱਲ ਲਈ ਕਿਉਂ ਨਹੀਂ, ਸਰਕਾਰ

ਦਾ ਇਰਾਦਾ ਕੀ ਹੈ? ਸਮਾਜਵਾਦੀ ਪਾਰਟੀ, ਜਿਸ ਨੇ ਉਨ੍ਹਾਂ ਨੂੰ ਹਾਲ ਵਿਚ ਕੱਢ ਦਿੱਤਾ ਸੀ, ਦਾ ਨਾਂਅ ਲਏ ਬਗੈਰ ਜੈਪ੍ਰਦਾ ਨੇ ਕਿਹਾ ਕਿ ਕੁਝ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਇਹ ਬਿੱਲ ਪਾਸ ਹੋਵੇ ਪਰ ਸਰਕਾਰ ਚਾਹੇ ਤਾਂ ਇਸ ਨੂੰ ਪਾਸ ਕਰਵਾ ਸਕਦੀ ਹੈ। ਮਾਰਕਸੀ ਪਾਰਟੀ ਦੇ ਆਗੂ ਬਾਸੂਦੇਬ ਆਚਾਰੀਆ ਨੇ ਕਿਹਾ ਕਿ ਇਹ ਬਿੱਲ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਿਆ ਹੈ ਸਰਕਾਰ ਇਸ ਨੂੰ ਪਾਸ ਕਿਉਂ ਨਹੀਂ ਕਰਦੀ? ਇਸ ਦੇ ਜਵਾਬ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਕਿਹਾ ਕਿ ਮੈਂ ਮੈਂਬਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਜੇਕਰ ਸਦਨ ਸਹਿਮਤੀ ਦੇਵੇ ਤਾਂ ਅਸੀਂ ਔਰਤਾਂ ਦੇ ਰਾਖਵਾਂਕਰਨ ਬਾਰੇ ਬਿੱਲ ਪਾਸ ਕਰਵਾਉਣ ਲਈ ਇਜਲਾਸ ਵਧਾਉਣ ਲਈ ਤਿਆਰ ਹਾਂ।

Send this to a friend