June 28, 2026 6:41 am

ਕਾਂਗਰਸ ਸਰਕਾਰ ਨੇ 12ਵੀਂ ਦੀਆਂ ਕਿਤਾਬਾਂ ’ਚ ਬਦਲ ਕਰਕੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ : ਮਾਨ

ਫਤਿਹਗੜ੍ਹ ਸਾਹਿਬ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਕਾਂਗਰਸ ਸਰਕਾਰ ਨੇ ਆਰ ਐਸ ਐਸ ਅਤੇ ਬੀਜੇਪੀ ਦੇ ਅਸਰ ਹੇਠ ਪੰਜਾਬ ਦਾ ਅਤੇ ਸਿਖ ਕੌਮ ਦਾ ਇਤਤਿਹਾਸ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚ ਪੂਰਾ ਰਦੋ ਬਦਲ ਕਰ ਦਿਤਾ ਹੈ। ਇਸ ਦੇ ਵਿਚ ਸਿਰਫ ਸ਼ਿਵ ਜੀ ਬਾਰੇ, ਰਾਮ ਭਗਤ ਬਾਰੇ, ਮੀਰਾ ਭਾਈ ਬਾਰੇ, ਅਰਦ ਚਾਰਇਆ ਗਵਰਦਨ ਬਾਰੇ, ਲਖਾ ਦਾ ਦਾਤਾ ਪੀਰ ਬਾਰੇ, ਵੰਦੇ ਮਾਤਰਮ ਬਾਰੇ, ਹਰੀ ਰਾਮ ਕਿਰਤਨ ਬਾਰੇ ਅਤੇ ਸਖੀ ਸਰਵਰ ਸਭ ਜੋ ਮਿਥਿਹਾਸਿਕ ਚਰਿਤਰਾਂ ਨੂੰ ਇਤਿਹਾਸ ਬਣਾਕੇ ਦਿਖਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਇਹੋ ਜਿਹੀਆਂ ਕਿਤਾਬਾਂ ਨੂੰ ਨਸ਼ਟ ਕੀਤਾ ਜਾਵੇ। ਜੋ ਅਸਲੀ ਇਤਿਹਾਸ ਹੈ ਉਸ ਨੂੰ ਪ੍ਰਗਟ ਕੀਤਾ ਜਾਵੇ, ਨਹੀਂ ਤਾਂ ਪੰਜਾਬ ਵਿਚ ਬਹੁਤ ਭਾਰੀ ਗੜਬੜ ਹੋਣ ਦੇ ਅਸਾਰ ਹਨ। ਅਜਿਹਾ ਮਿਥਿਹਾਸ ਲਿਖਣ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਲਾਹਕਾਰ ਬੋਰਡ ਤੇ ਪ੍ਰੋ ਪਰਮਵੀਰ ਸਿੰਘ, ਰਾਜੀਵ ਲੋਚਨ ਪੰਜਾਬ ਯੂਨੀਵਰਸਿਟੀ, ਜਸਵੀਰ ਸਿੰਘ ਪੰਜਾਬ ਯੂਨੀਵਰਸਿਟੀ, ਬੀਬੀ ਨਵਜੋਤ ਕੌਰ, ਬੀਬੀ ਜਸਵੀਰ ਕੌਰ, ਸਿਖਿਆ ਸੈਕੇਟਰੀ ਕ੍ਰਿਸਂਨ ਕੁਮਾਰ, ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਲੋਹੀਆ (ਮੋਬਾਈਲ ਨੰਬਰ 9414180113) ਜੋ ਖਾਸ ਰਾਜਸਥਾਨ ਮੰਗਵਾਏ ਗਏ ਹਨ ਇਨ੍ਹਾਂ ਸਾਰਿਆ ਦੀ ਸ਼ਾਜਿਸ਼ ਦੇ ਨਾਲ ਪੰਜਾਬ ਦਾ ਇਤਿਹਾਸ ਤਬਦੀਲ ਕਰਕੇ ਆਰ ਐਸ ਐਸ ਅਤੇ ਬੀਜੇਪੀ ਦੇ ਹੁਕਮਾ ਤਹਿਤ ਸ਼ਿਵ ਜੀ ਦੇ ਨਾਲ ਜੋੜਿਆ ਗਿਆ ਹੈ ਜਿਸ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀ ਹੈ।

Send this to a friend