June 28, 2026 6:49 am

ਮੰਡੀ ਕਲਾਂ ਵਿਖੇ ਅੰਮ੍ਰਿਤਧਾਰੀ ਤੇ ਕੇਸ ਧਾਰੀ ਬਚਿਆਂ ਨੂੰ ਕੀਤਾ ਸਨਮਾਨਿਤ

ਰਾਮਪੁਰਾ ਫੂਲ, 29 ਅਪ੍ਰੈਲ (ਮਨਪ੍ਰੀਤ ਸਿੰਘ ਗਿਲ)-ਪਿੰਡ ਮੰਡੀ ਕਲਾਂ ਦੀ ਗੁਰਦੁਆਰਾ ਅਕਾਲ ਪੁਰਖ ਪਾਤਛਾਹੀ ਛੇਵੀਂ ਦੀ ਪ੍ਰਬੰਧਿਕ ਕਮੇਟੀ ਵਲੋ ਬਚਿਆਂ ,ਨੌਜਵਾਨਾ ਤੇ ਪੜਾਈ ਕਰ ਰਹੀਆਂ ਸਿਖ ਬੀਬੀਆਂ ਨੂੰ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਨਾਲ ਜੋੜਨ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਲੜੀ ਤਹਿਤ ਪਿਛਲੇ ਐਤਵਾਰ ਐਲੀਮੇਟਰੀ ਸਕੂਲ ਵਿਚ ਪੜ ਰਹੇ ਅਮ੍ਰਿਤਧਾਰੀ ਤੇ ਕੇਸਧਾਰੀ ਬਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਸ ਦਾ ਬਚਿਆ ਤੇ ਚੰਗਾ ਪ੍ਰਭਾਵ ਪੈਂਦਾ ਨਜਰ ਆਇਆ ਜਿਸ ਨੂੰ ਦੇਖਦੇ ਹੋਏ ਇਸ ਐਤਵਾਰ ਵੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਸਮਾਪਤੀ ਉਪਰੰਤ 30 ਦੇ ਕਰੀਬ ਅਮ੍ਰਿੰਤਧਾਰੀ ਬਚੇ ਬਚੀਆਂ ਨੂੰ ਸ਼ਨਮਾਨਿਤ ਕੀਤਾ ਗਿਆ।ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਅਕਾਲ ਪੁਰਖ ਪਾਤਛਾਹੀ ਛੇਵੀ ਦੇ ਹੈਡ ਗ੍ਰੰਥੀ ਬਾਬਾ ਭੋਲਾ ਸਿੰਘ ਅਤੇ ਢਾਡੀ ਜਗਸੀਰ ਸਿੰਘ ਮੰਡੀ ਕਲਾਂ ਨੇ ਗੁਰ ਇਤਿਹਾਸ ਦੀ ਸਾਂਝ ਪਾਈ ਤੇ ਗੁਰਬਾਣੀ ਦਾ ਅਦਬ ਸਤਿਕਾਰ ਰਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਰਬੀ ਬਾਣੀ ਪੜਣ ਨਾਲ ਜਿਥੇ ਮਨੁਖ ਨੂੰ ਸੁਖ.ਪ੍ਰਾਪਤ ਹੁੰਦਾ ਹੈ ਉਥੇ ਗੁਰਬਾਣੀ ਪੜਣ ਸੁਣਨ ਨਾਲ ਮਨੁਖ ਦਨਿਆਵੀ ਤੇ ਰੁਹਾਨੀਅਤ ਦੀਆ ਪੋੜੀਆਂ ਚੜ ਕੇ ਲੋਕ ਤੇ ਪਰਲੋਕ ਦੇ ਸੁਖ ਪ੍ਰਪਤ ਕਰ ਲੈਂਦਾ ਹੈ। ਇਸ ਮੌਕੇ ਗੁਰਦੁਆਰਾਂ ਪ੍ਰਬੰਧਿਕ ਕਮੇਟੀ ਤੇ ਸੰਗਤਾ ਵਲੋ ਹਰ ਐਤਵਾਰ ਸੁਖਮਨੀ ਸਾਹਿਬ ਦਾ ਪਾਠ ਬਚਿਆ ਤੇ ਬਚੀਆਂ ਪਾਸੋ ਕਰਵਾਉਣ ਦਾ ਗੁਰਮਤਾ ਪਾਸ ਕੀਤਾ ਗਿਆਂ।ਇਸ ਮੌਕੇ ਮੌਕੇ ਸਾਬਕਾ ਸਰਪੰਚ ਸਰਦਾਰ ਸੁਖਦੇਵ ਸਿੰਘ ਢਿਲੋ ਨੇ ਗੁਰਦੁਆਰਾ ਪ੍ਰਬੰਧਿਕ ਕਮੇਟੀ ਵਲੋ ਬਚਿਆਂ ਨੂੰ ਸ਼ਨਮਾਨਿਤ ਕੀਤਾ ਗਿਆ।ਇਸ ਮੋਕੇ ਵਡੀ ਗਿਣਤੀ ਵਿਚ ਸਿਖ ਸੰਗਤਾਂ ਹਾਜਰ ਸਨ।

Send this to a friend