June 28, 2026 6:43 am

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਜਨਰਲ ਮੀਟਿੰਗ ਅੱਜ ਬਠਿੰਡਾ ਵਿਖੇ : ਡਾ. ਘਈ

ਤਲਵੰਡੀ ਸਾਬੋ, 29 ਅਪ੍ਰੈਲ (ਰਾਮ ਰੇਸ਼ਮ ਸ਼ਰਨ)-ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਤਲਵੰਡੀ ਸਾਬੋ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਅਤੇ ਮੈਂਬਰਾਂ ਵੱਲੋਂ ਬੀਤੇ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਨਾਲ ਦੋ ਚਾਰ ਹੋ ਰਹੇ ਸਰਕਲ ਦੇ ਮੈਂਬਰ ਡਾ. ਕੌਰ ਸਿੰਘ ਦੇ ਘਰ ਪਹੁੰਚ ਕੇ ਉਸਦੀ ਮਾਲੀ ਮੱਦਦ ਕੀਤੀ ਗਈ ਅਤੇ ਡਾ. ਕੌਰ ਸਿੰਘ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਘਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੇਸਟੋ ਅਨੁਸਾਰ ਮੰਨੀਆਂ ਜਾਣ ਵਾਲੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨਗੀ ਨਾ ਦੇਣ ਦੇ ਚਲਦਿਆਂ ਜ਼ਿਲਾ ਜਨਰਲ ਮੀਟਿੰਗ ਬਠਿੰਡਾ ਦੇ ਟੀਚਰਜ ਹੋਮ ਵਿਖੇ 30 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਰੱਖੀ ਗਈ ਹੈ ਤਾਂ ਕਿ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਪਾਸੋਂ ਮਨਵਾਉਣ ਲਈ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਉਹਨਾਂ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਮੀਟੰਗ ਵਾਲੇ ਸਥਾਨ ‘ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਪਹੁੰਚ ਜਾਣ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ, ਰੇਸ਼ਮ ਸਿੰਘ ਭਾਗੀਵਾਂਦਰ, ਬਲਵੰਤ ਸਿੰਘ ਲਹਿਰੀ, ਨਛੱਤਰ ਸਿੰਘ ਨਥੇਹਾ, ਬਲਵਿੰਦਰ ਸਿੰਘ ਮਿਰਜ਼ੇਆਣਾ ਆਦਿ ਹਾਜ਼ਰ ਸਨ।

Send this to a friend