ਪਟਿਆਲਾ ਦੀ ਇੰਦਰਾ ਕਾਲੋਨੀ ’ਚ ਧਮਾਕਾ-ਇਕ ਦੀ ਮੌਤ

ਪਟਿਆਲਾ, 29 ਅਪ੍ਰੈਲ (ਪੀ.ਟੀ.)- ਪਟਿਆਲਾ ਦੀ ਇੰਦਰਾ ਕਾਲੋਨੀ ਵਿਚ ਸਥਿਤ ਇਕ ਘਰ ਵਿਚ ਕਬਾੜ ਦੇ ਸਾਮਾਨ ਵਿਚ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਘਰ ਵਿਚ ਕਬਾੜ ਦਾ ਸਮਾਨ ਸੀ ਅਤੇ ਅਚਾਨਕ ਇਸ ਵਿਚ ਧਮਾਕਾ ਹੋ ਗਿਆ ਅਤੇ ਧਮਾਕੇ ਵਿਚ ਬਿਕਰਮ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਅਤੇ ਮਨੋਹਰ ਸਿੰਘ ਨਾਮਕ ਵਿਅਕਤੀ ਜ਼ਖਮੀ ਹੋ ਗਿਆ।

Send this to a friend