ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾ ਸਦਕਾ 11 ਮਹੀਨਿਆਂ ’ਚ ਆਦਮਪੁਰ ਏਅਰਪੋਰਟ ਦਾ ਸੁਪਨਾ ਹਕੀਕਤ ਵਿਚ ਹੋਇਆ ਤਬਦੀਲ

ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ 1 ਮਈ ਤੋਂ ਹੋਵੇਗੀ ਸ਼ੁਰੂ

ਜ¦ਧਰ 29 ਅਪ੍ਰੈਲ (ਏਕਮਜੀਤ ਸਿੰਘ ਬਰਾੜ)- 1 ਮਈ ਤੋਂ ਆਦਮਪੁਰ ਹਵਾਈ ਅੱਡੇ ਤੋਂ ਸ਼ੁਰੂ ਹੋ ਰਹੀ ਹਵਾਈ ਸੇਵਾ ਜਿਥੇ ਇਕ ਪਾਸੇ ਦੁਆਰੇ ਦੇ ਨਾਗਰਿਕਾਂ ਲਈ ਇਕ ਵਰਦਾਨ ਸਿੱਧ ਹੋਵੇਗੀ ਉਥੇ ਇਹ ਪਿਛਲੇ 11 ਮਹੀਨਿਆਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਸ ਮੰਤਵ ਲਈ ਕੀਤੇ ਗਏ ਉਪਰਾਲਿਆਂ ਦਾ ਵੀ ਸ਼ਾਨਦਾਰ ਸਿੱਟਾ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਦੇ ਮੱਧ ਵਿਚ ਆਪਣਾ ਕੰਮ ਸੰਭਾਲਿਆ ਸੀ, ਨੇ ਪਿਛਲੇ ਸਾਲ ਹੀ ਮਈ 25 ਨੂੰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਇਸ ਪ੍ਰੋਜੈੱਕਟ ਤੇ ਕੰਮ ਕਰਨ ਲਈ 36 ਏਕੜ ਜ਼ਮੀਨ ਦੇ ਕਾਗਜ਼ ਸੌਪੇ ਸਨ। ਇਸਦੇ ਨਾਲ ਹੀ ਦੁਆਬੇ ਦੇ ਲੱਖਾਂ ਲੋਕਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮਿਸ਼ਨ ਦੀ ਸ਼ੁਰੂਆਤ ਹੋਈ ਸੀ ਅਤੇ ਠੀਕ 2 ਮਹੀਨੇ ਬਾਅਦ ਜੁਲਾਈ 29 ਤੋਂ 70 ਲੱਖ ਰੁਪਏ ਦੇ ਨਾਲ ਏਅਰਪੋਰਟ ਦਾ ਅਰਥ ਢਾਂਚਾ ਖੜਾ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ। ਇਸ 70 ਲੱਖ ਵਿਚੋਂ 33 ਲੱਖ ਏਅਰਪੋਰਟ ਨੂੰ ਜਾਂਦੀ ਸੜਕ ਤੇ ਖਰਚਿਆ ਗਿਆ, ਜਦਕਿ 32 ਲੱਖ ਏਅਰਪੋਰਟ ਵਿਖੇ ਪੀਣ ਵਾਲੇ ਪਾਣੀ ਦੀ ਸੁਵਿਧਾ ਲਈ ਅਤੇ 5 ਲੱਖ ਉਥੇ ਬਿਜਲੀ ਦਾ ਪ੍ਰਬੰਧ ਕਰਵਾਉਣ ਲਈ ਖਰਚਿਆ ਗਿਆ। ਪਿੰਡ ਕੰਦੋਲਾ ਜਿਥੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਪਿਛਲੇ ਸਾਲ ਤਕ ਪੰਜਾਬ ਦੇ ਕਿਸੇ ਵੀ ਹੋਰ ਸਾਧਾਰਨ ਪਿੰਡ ਵਾਂਗ ਦਿਸਦਾ ਸੀ ਅਤੇ ਕਿਸੇ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਇਨ੍ਹੇ ਛੋਟੇ ਸਮੇਂ ਵਿਚ ਏਅਰਪੋਰਟ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਪਰ ਡਿਪਟੀ ਕਮਿਸ਼ਨਰ ਦੀ ਇਸ ਕੰਮ ਪ੍ਰਤੀ ਲਗਨ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਅਤੇ ਸ੍ਰੀ ਸ਼ਰਮਾ ਨੇ ਆਪ ਨਿਰੰਤਰ ਏਅਰਪੋਰਟ ਵਾਲੀ ਥਾਂ ਦੇ ਗੇੜਾ ਮਾਰ ਕੇ ਇਹ ਯਕੀਨੀ ਬਣਾਇਆ ਕਿ ਸਾਰਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਲਗਾਤਾਰ ਏਅਰਪੋਰਟ ਵਾਲੀ ਥਾਂ ਦਾ ਦੌਰਾ ਕਰਕੇ ਇਸ ਕੰਮ ਦੀ ਗਤੀ ਨੂੰ ਹੋਰ ਵੀ ਤੇਜ਼ ਕੀਤਾ ਕਿਉਂਕਿ ਇਸ ਕੰਮ ਦਾ ਆਗਾਜ਼ ਦੇ ਨਾਲ ਹੀ ਮੌਨਸੂਨ ਸੀਜ਼ਨ ਦੀ ਵੀ ਸ਼ੁਰੂਆਤ ਹੋਈ ਸੀ ਇਸ ਕਰਕੇ ਮੁੱਢਲੇ ਤੌਰ ਤੇ ਹੀ ਇਸ ਕੰਮ ਨੂੰ ਨੇਪਰੇ ਚਾੜਨ ਵਿਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਗਸਤ ਮਹੀਨੇ ਦੇ ਵਿਚ ਲਗਾਤਾਰ ਬਾਰਸ਼ ਨੇ ਇਸ ਕੰਮ ਨੂੰ ਹੋਰ ਵੀ ਔਖਾ ਬਣਾ ਦਿਤਾ ਕਿਉਂਕਿ ਬਾਰਸ਼ ਦੇ ਕਾਰਨ ਏਅਰਪੋਰਟ ਵਾਲੀ ਥਾਂ ਤੇ ਚੀਕਣੀ ਮਿੱਟੀ ਦੇ ਕਾਰਨ ਰੋਡ ਰੋਲਰ ਸਮੇਤ ਹੋਰ ਮਸ਼ੀਨਾਂ ਦਾ ਚੱਲਣਾ ਕਾਫ਼ੀ ਮੁਸ਼ਕਿਲ ਹੋਇਆ। ਅਜਿਹੀ ਮੁਸ਼ਕਿਲ ਸਥਿਤੀ ਵਿਚ ਡਿਪਟੀ ਕਮਿਸ਼ਨਰ ਜੋ ਕਿ ਆਪ ਇੰਜੀਨਿਅਰਿੰਗ ਦੇ ਵਿਦਿਆਰਥੀ ਰਹੇ ਹਨ ਨੇ ਇਕ ਸੁਜਾਅ ਦਿੰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸੜਕ ਵਾਲੀ ਥਾਂ ਤੇ ਕੁਝ ਫੁੱਟ ਮਿੱਟੀ ਪੁੱਟ ਕੇ ਮਿੱਟੀ ਦੇ ਵਿਚ ਰੇਤਾ ਮਿਲਾ ਕੇ ਉਸ ਨੂੰ ਭਰਨ ਜਿਸ ਨਾਲ ਇਕ ਪਾਸੇ ਸੜਕ ਨੂੰ ਮਜ਼ਬੂਤੀ ਮਿਲੇਗੀ ਉਥੇ ਦੂਜੇ ਪਾਸ ਇਸ ਨਾਲ ਕੰਮ ਕਰਨ ਵਿਚ ਆਸਾਨੀ ਹੋਵੇਗੀ।

Send this to a friend