ਨਿਊਯਾਰਕ, 18 ਫਰਵਰੀ (ਪੀ.ਟੀ.)- 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਨਾਲ ਜੁੜੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਨੂੰ ਖ਼ਤਮ ਕਰਨ ਲਈ ਸਥਾਨਕ ਅਦਾਲਤ ’ਚ ਭਾਰਤੀ ਕਾਂਗਰਸ ਪਾਰਟੀ ਵੱਲੋਂ ਦਾਇਰ ਕਰਵਾਈ ਗਈ ਅਰਜ਼ੀ ਨੂੰ ਚੁਣੌਤੀ ਦਿੰਦਿਆਂ ਅਮਰੀਕੀ ਸਿੱਖ ਸੰਸਥਾ ਸਿੱਖਜ਼ ਫਾਰ ਜਸਟਿਸ (ਐ¤ਸ.ਐ¤ਫ.ਜੇ.) ਨੇ ਅਦਾਲਤ ’ਚ ਅਰਜ਼ੀ ਦਾਇਰ ਕਰਵਾਈ ਹੈ। (ਐ¤ਸ.ਐ¤ਫ.ਜੇ.) ਨੇ ਅਮਰੀਕੀ ਸੰਘੀ ਅਦਾਲਤ ’ਚ ਅਰਜ਼ੀ ਦਰਜ ਕਰਵਾਈ ਹੈ। ਮੈਨਹੈਟਨ ਦੀ ਸੰਘੀ ਅਦਾਲਤ ਸਿੱਖਸ ਫਾਰ ਜਸਟਿਸ ਦੀ ਅਰਜ਼ੀ ਤੇ ਕਾਂਗਰਸ ਪਾਰਟੀ ਦੀ ਕੇਸ ਨੂੰ ਜਾਰੀ ਨਾ ਰ¤ਖਣ ਦੇ ਲਈ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ 19 ਮਾਰਚ ਨੂੰ ਕਰੇਗੀ। ਕਾਂਗਰਸ ਨੇ ਆਪਣੀ ਅਰਜ਼ੀ ’ਚ ਇਹ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਅਮਰੀਕੀ ਅਦਾਲਤ ਵੱਲੋਂ ਕੋਈ ਸੰਮਨ ਨਹੀਂ ਮਿਲਿਆ ਸੀ।
ਦੂਸਰੇ ਪਾਸੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਕਾਂਗਰਸ ਜੋ ਇਕ ਸਿਆਸੀ ਸੰਸਥਾ ਹੈ, ਲਗਾਤਾਰ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ।