ਕੋਲਨ ’ਚ ਭਗਤ ਰਵਿਦਾਸ ਜੀ ਤੇ ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ’ਤੇ ਸਮਾਗਮ

image ਫਰੈਂਕਫਰਟ (ਜਰਮਨੀ), 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਰਮਨੀ ਦੇ ਪ੍ਰਸਿੱਧ ਸ਼ਹਿਰ ਕੋਲਨ ’ਚ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਿੰਘ ਸਭਾ ਵਿਖੇ ਸਮੂਹ ਸੰਗਤਾਂ ਨੇ ਨੀਚਾਂ ਨੂੰ ਊਚ ਕਰਨ ਵਾਲੇ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ। ਸਜੇ ਦੀਵਾਨ ’ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਦਲ ਖਾਲਸਾ ਜਰਮਨੀ ਵੱਲੋਂ ਬੋਲਦਿਆਂ ਬੱਬਰ ਖਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੰਘ ਬੱਬਰ ਨੇ ਕਿਹਾ ਭਗਤ ਰਵਿਦਾਸ ਜੀ ਨੇ ਗਰੀਬ, ਨਿਤਾਣੇ,

ਲਿਤਾੜੇ ਜਾ ਰਹੇ ਵਰਗ ਨੂੰ ਸਮਾਜ ’ਚ ਸਨਮਾਨਯੋਗ ਦਰਜਾ ਦਿਵਾਉਣ ਆਵਾਜ਼ ਬੁਲੰਦ ਕੀਤੀ। ਭਾਈ ਬੱਬਰ ਨੇ ਕਿਹਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਤੇ ਸਿਪਾਹੀ ਵਾਲੇ ਸੁਮੇਲ ਗੁਣ ਨੂੰ ਸ਼ਹਾਦਤ ਰੂਪ ’ਚ ਪ੍ਰਤੱਖ ਕਰ ਵਿਖਾਇਆ। ਭਗਤ ਰਵਿਦਾਸ ਜੀ ਨੇ ਜਿਸ ਹਲੀਮੀ ਰਾਜ ਦੀ ਗੱਲ ਕੀਤੀ, ਉਸ ਹੀ ਹਲੀਮੀ ਰਾਜ ਦੀ ਵਿਆਖਿਆ ਕਰਦਿਆਂ ਸੰਤ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਨੂੰ ਜਾਗਰੂਕ ਕੀਤਾ।

Send this to a friend