ਸੰਜੇ ਦੱਤ ਨੂੰ ਮਿਲੀ ਇੱਕ ਮਹੀਨੇ ਦੀ ਪੈਰੋਲ

index ਮੁੰਬਈ, 18 ਫਰਵਰੀ (ਵਿਸ਼ਵ ਵਾਰਤਾ) : ਅਭਿਨੇਤਾ ਸੰਜੇ ਦੱਤ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਅਦਾਲਤ ਨੇ ਉਨ੍ਹਾਂ ਨੂੰ ਇਕ ਮਹੀਨੇ ਦੀ ਪੈਰੋਲ ਦੇ ਦਿੱਤੀ। ਮੁੰਬਈ ਧਮਾਕਿਆਂ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਸੰਜੇ ਦੱਤ ਹੁਣ 21 ਮਾਰਚ ਤੱਕ ਜੇਲ੍ਹ ਤੋਂ ਬਾਹਰ ਰਹਿਣਗੇ। ਜ਼ਿਕਰਯੋਗ ਹੈ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਦੀ ਬੀਤੇ ਦਿਨੀਂ ਸਰਜਰੀ ਹੋਈ ਸੀ, ਅਜਿਹੇ ਵਿਚ ਸੰਜੇ ਦੱਤ ਨੇ ਪੈਰੋਲ ਵਧਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪੈਰੋਲ ਆਗਾਮੀ 21 ਫਰਵਰੀ ਨੂੰ ਖ਼ਤਮ ਹੋ ਰਹੀ ਸੀ। ਅਜਿਹੇ ਵਿਚ ਅਦਾਲਤ ਵੱਲੋਂ ਸੰਜੇ ਦੱਤ ਦੀ ਪੈਰੋਲ ਵਧਾਉਣ ਨਾਲ ਸਚਮੁਚ ਹੀ ਇਹ ਸੰਜੇ ਦੱਤ ਲਈ ਵੱਡੀ ਰਾਹਤ ਵਾਲੀ ਗੱਲ ਹੋਵੇਗੀ।

Send this to a friend