ਕਾਹਨੂੰਵਾਨ, 24 ਅਪਰੈਲ (ਡਾ.ਜਸਪਾਲ ਸਿੰਘ ਭਿਟੇਵਡ)- ਆਮ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਪੰਚਾਇਤਾਂ ਅਤੇ ਸੰਮਤੀ ਦਫ਼ਤਰਾਂ ਰਾਹੀਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਪੰਚਾਇਤੀ ਰਾਜ ਦੇ 25ਵੇਂ ਵਰ੍ਹੇ ਦੇ ਸਬੰਧੀ ਵਿਚ ਗਰਾਮ ਸਵਰਾਜ ਅਭਿਆਨ ਤਹਿਤ ਇਕ ਡਵੀਜ਼ਨ ਪਧਰ ਦਾ ਸਮਾਗਮ ਇਥੋਂ ਨਜ਼ਦੀਕੀ ਪਿੰਡ ਪਖੋਵਾਲ ਵਿਚ ਕਰਵਾਇਆ ਗਿਆ ਹੈ। ਜਿਸ ਵਿਚ ਕੇਂਦਰ ਵਲੋਂ ਭੇਜੇ ਗਏ ਅਹਿਮ ਨੁਮਾਇੰਦੇ ਪ੍ਰਿਅੰਕ ਭਾਰਤੀ ਵਿਸ਼ੇਸ਼ ਮਹਿਮਾਨ ਅਤੇ ਡੀਸੀ ਗੁਰਦਾਸਪੁਰ ਗੁਰਲਵਲੀਨ ਸਿੰਘ ਸਿਧੂ ਮੁਖ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ਤੇ ਪਹੁੰਚੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਇਸ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਤੋਂ ਆਮ ਲੋਕਾਂ ਲਈ ਮਿਲਣ ਵਾਲੀਆਂ ਸਹੂਲਤਾਂ ਨੂੰ ਜਿਲ੍ਹਾ ਪ੍ਰਸ਼ਾਸਨ ਰਾਹੀਂ ਆਮ ਲੋਕਾਂ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਜਾਂਦਾ ਹੈ। ਜਿਨ੍ਹਾਂ ਵਿਚ ਖੇਤੀ, ਸਿਹਤ, ਜਲ ਸਪਲਾਈ, ਬਚਤ ਖਾਤੇ, ਅਨੁਸੂਚਿਤ ਅਤੇ ਪਛੜੀਆਂ ਸ਼ਰੇਣੀ ਦੀਆਂ ਭਲਾਈ ਸਕੀਮਾਂ, ਸੈਲਫ਼ ਹੈਲਪ ਗਰੁਪ ਰਾਹੀਂ ਰੁਜ਼ਗਾਰ, ਸਵਛ ਭਾਰਤ ਯੋਜਨਾਂ, ਲੋੜਵੰਦਾਂ ਨੂੰ ਮੁਫ਼ਤ ਗੈਸ ਦੇ ਕੁਨੈਕਸ਼ਨ, ਬਿਜਲੀ ਕੁਨੈਕਸ਼ਨ, ਬਿਨਾਂ ਕਿਸੇ ਦੇਰੀ ਅਤੇ ਬਹੁਤ ਘਟ ਲਾਗਤ ਉਤੇ ਮੁਹਈਆ ਕਰਵਾਏ ਜਾਂਦੇ ਹਨ। ਇਸ ਪ੍ਰੋਗਰਾਮ ਨੂੰ ਤਹਿਸੀਲਦਾਰ ਨਵਤੇਜ ਸਿੰਘ ਸੋਢੀ, ਡੀਡੀਪੀਓ ਹਰਜਿੰਦਰ ਸਿੰਘ, ਜਿਲ੍ਹਾ ਖੇਤੀ ਕਾਰਜਕਾਰੀ ਅਧਿਕਾਰੀ ਰਮੇਸ਼ ਸ਼ਰਮਾ ਨੇ ਸੰਬੋਧਨ ਕੀਤਾ, ਇਸ ਮੌਕੇ ਪਿੰਡ ਦੇ ਸਰਪੰਚ ਦਲਬੀਰ ਚੰਦ ਨੇ ਆਮਲ ਲੋਕਾਂ ਅਤੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੀਰਾ ਲਾਲ, ਸੂਬੇਦਾਰ ਸੰਤੋਖ ਰਾਜ, ਰਤਨ ਚੰਦ, ਅਮਰਨਾਥ, ਪਵਨ ਸ਼ਰਮਾ, ਖ਼ੁਸ਼ੀਆਂ ਰਾਮ, ਮਨੋਹਰ ਲਾਲ, ਬਿਸ਼ਨ ਦਾਸ ,ਸਤਪਾਲ ਆਦਿ ਵੀ ਹਾਜ਼ਰ ਸਨ।