ਨਵੀਂ ਦਿੱਲੀ, 24 ਅਪ੍ਰੈਲ (ਪੀ.ਟੀ.)- ਰਾਜ ਸਭਾ ਦੇ ਡਿਪਟੀ ਸਪੀਕਰ ਐਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੇ ਚੀਫ ਜਸਟਿਸ (ਸੀ.ਜੇ.ਆਈ.) ਦੀਪਕ ਮਿਸ਼ਰਾ ਦੇ ਖਿਲਾਫ ਵਿਰੋਧੀ ਧਿਰ ਦੇ ਮਹਾਦੋਸ਼ ਪ੍ਰਸਤਾਵ ਦੇ ਨੋਟਿਸ ਨੂੰ ਖਾਰਜ ਕਰਨ ਦਾ ਉਨ੍ਹਾਂ ਦਾ ਫੈਸਲਾ ਇਕ ਮਹੀਨੇ ਤੋਂ ਵਧ ਦੇ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ। ਮਹਾਦੋਸ਼ ਪ੍ਰਸਤਾਵ ਖਾਰਜ ਕਰਨ ਦੇ ਇਕ ਦਿਨ ਬਾਅਦ ਸੂਤਰਾਂ ਨੇ ਨਾਇਡੂ ਦੇ ਹਵਾਲੇ ਤੋਂ ਕਿਹਾ,‘‘ਹਰ ਵਿਅਕਤੀ ਦੀ ਆਜ਼ਾਦੀ ਇਸ ਦੀ ਮਨਜ਼ੂਰੀ ਦਿੰਦੀ ਹੈ ਪਰ ਆਖਰਕਾਰ ਸਚ ਦੀ ਜਿਤ ਹੁੰਦੀ ਹੈ। ਮੇਰੇ ਤੋਂ ਜੋ ਉਮੀਦ ਕੀਤੀ ਜਾਂਦੀ ਸੀ, ਉਹ ਨਿਆਂਪੂਰਨ ਕੰਮ ਮੈਂ ਬਿਹਤਰੀਨ ਤਰੀਕੇ ਨਾ ਕੀਤਾ।‘‘ ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਅਤੇ ਜਸਟਿਸ ਜਾਂਚ ਕਾਨੂੰਨ 1968 ਦੇ ਪ੍ਰਬੰਧਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਫੈਸਲਾ ਕੀਤਾ।