ਰਾਖਸ਼ਸੀ ਕੰਮ ਕਰਨ ਵਾਲਿਆਂ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ : ਨਰਿੰਦਰ ਮੋਦੀ

ਮੱਧ ਪ੍ਰਦੇਸ਼ ਤੋਂ ਕੀਤਾ ਰਾਸ਼ਟਰੀ ਗ੍ਰਾਮੀਣ ਸਵਰਾਜ ਅਭਿਆਨ ਦਾ ਅਰੰਭ

ਮੰਡਲਾ (ਮਧ ਪ੍ਰਦੇਸ਼), 24 ਅਪ੍ਰੈਲ- 12 ਸਾਲਾਂ ਤੋਂ ਘਟ ਉਮਰ ਦੀਆਂ ਬਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੇ ਪ੍ਰਬੰਧ ਲਈ ਆਰਡੀਨੈਂਸ ਲਾਗੂ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕਿਹਾ ਕਿ ਕਾਨੂੰਨ ਬਣਾਉਣ ਦੇ ਨਾਲ ਹੀ ਸਾਨੂੰ ਪਰਿਵਾਰ ’ਚ ਵੀ ਬੇਟੀਆਂ ਲਈ ਸੁਰਖਿਆ ਦਾ ਵਾਤਾਵਰਣ ਬਣਾਉਣਾ ਹੋਵੇਗਾ। ਮਧ ਪ੍ਰਦੇਸ਼ ਦੇ ਆਦਿਵਾਸੀ ਬਹੂਲ ਮੰਡਲਾ ਜ਼ਿਲੇ ਦੇ ਰਾਮਨਗਰ ‘ਚ ‘ਰਾਸ਼ਟਰੀ ਪੰਚਾਇਤ ਰਾਜ ਸੰਮੇਲਨ‘ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ,‘‘ਭਾਰਤ ਸਰਕਾਰ ਨੇ ਲੜਕੀਆਂ ਨਾਲ ਬਲਾਤਕਾਰ ਕਰਨ ਵਾਲੇ ਰਾਖਸ਼ਸੀ ਕੰਮ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੇਣ ਦਾ ਪ੍ਰਬੰਧ ਕੀਤਾ ਹੈ।ਇਸ ਮੌਕੇ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਚੌਹਾਨ ਹਾਜ਼ਰ ਸਨ। ਸ੍ਰੀ ਮੋਦੀ ਨੇ ਕਿਹਾ,‘‘ਦਿਲੀ ‘ਚ ਅਜਿਹੀ ਸਰਕਾਰ ਹੈ ਜੋ ਤੁਹਾਡੇ ਦਿਲ ਦੀ ਗਲ ਸੁਣਦੀ ਹੈ ਅਤੇ ਫੈਸਲਾ ਲੈਂਦੀ ਹੈ। ਪ੍ਰਧਾਨ ਮੰਤਰੀ ਨੇ ਪਰਿਵਾਰ ‘ਚ ਬੇਟੀਆਂ ਲਈ ਸੁਰਖਿਆ ਦਾ ਵਾਤਾਵਰਣ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ,‘‘ਪਰਿਵਾਰ ‘ਚ ਬੇਟਿਆਂ ਨੂੰ ਜ਼ਿੰਮੇਵਾਰੀ ਸਿਖਾਵਾਂਗੇ ਤਾਂ ਬੇਟੀਆਂ ਦੀ ਸੁਰਖਿਆ ਕਠਿਨ ਨਹੀਂ ਹੋਵੇਗੀ।ਸਾਨੂੰ ਪਰਿਵਾਰ ’ਚ ਵੀ ਬੇਟੀਆਂ ਲਈ ਸੁਰਖਿਆ ਦਾ ਵਾਤਾਵਰਣ ਬਣਾਉਣਾ ਹੋਵੇਗਾ। ਇਸ ਹੇਤੂ ਸਮਾਜ ’ਚ ਇਕ ਮਾਹੌਲ ਬਣਾਉਣਾ ਹੋਵੇਗਾ ਅਤੇ ਦੇਸ਼ ਨੂੰ ਇਸ ਮੁਸੀਬਤ ਤੋਂ ਕਢਣਾ ਹੋਵੇਗਾ।‘‘ ਮੋਦੀ ਨੇ ਪੰਚਾਇਤ ਜਨਪ੍ਰਤੀਨਿਧੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੇ ਕਿਸਾਨਾਂ ਨੂੰ ਖੇਤੀ ‘ਚ ਆਤਮਨਿਰਭਰਤਾ ਹਾਸਲ ਕਰਨ ਲਈ ਸਿਖਿਅਤ ਕਰਨਾ ਚਾਹੀਦਾ।

Send this to a friend