ਲੋਹੀਆਂ ਖਾਸ, 23 ਅਪ੍ਰੈਲ (ਜਗਦੀਪ ਸਿੰਘ ਸੈਂਹਬੀ)- ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁਲਰ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜਲੰਧਰ (ਦਿਹਾਤੀ) ਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ,ਐਸ.ਪੀ.ਡੀ. ਜਲੰਧਰ (ਦਿਹਾਤੀ) ਅਤੇ ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ.ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਲੋਹੀਆਂ ਦੀਆ ਹਦਾਇਤਾ ਅਨੁਸਾਰ ਸਮਾਜ ਨਸ਼ਾ ਸਮੱਗਲਰਾ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਏ.ਐਸ.ਆਈ. ਪਰਗਟ ਸਿੰਘ ਨੰ:-820/ਏ.ਐਸ.ਆਰ,ਨੇ ਬਾਹੱਦ ਰਕਬਾ ਅੱਡਾ ਮਾਣਕ ਤੋਂ ਦੋ ਨੌਜਵਾਨ ਜੋ ਮੋਟਰਸਾਇਕਲ ਨੰਬਰ ਪੀ.ਬੀ.08.ਬੀ.ਵੀ. 8257 ਪਰ ਸਵਾਰ ਸੀ ਜਦੋ ਇਹਨਾ ਨੂੰ ਸ਼ੱਕ ਦੇ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਮੋਟਰ ਸਾਇਕਲ ਸਵਾਰ ਨੇ ਆਪਣਾ ਨਾਮ ਗੁਰਸੇਵਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਮਹਿਤਪੁਰ ਦਸਿਆ ਅਤੇ ਦੁਸਰੇ ਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਹਿਤਪੁਰ ਦਸਿਆ।ਗੁਰਸੇਵਕ ਸਿੰਘ ਦੀ ਤਲਾਸ਼ੀ ਸਮੇਂ ਉਸ ਵੱਲੋਂ 450 ਨਸ਼ੀਲੀਆਂ ਗੋਲੀਆਂ ਮਿਲਿਆਂ ਅਤੇ ਲਖਵਿੰਦਰ ਸਿੰਘ ਤੋਂ 550 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਥਾਣਾ ਲੋਹੀਆਂ ਵੱਲੋਂ ਮੁਕੱਦਮਾ ਦਰਜ ਕਰਕੇ ਮੁਢੱਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।