ਪੰਜਾਬ ਦੇ ਸਮੁੱਚੇ ਪਿੰਡਾਂ ਵਿੱਚ ਲੱਗਣ ਦਸਤਾਰ ਸਿਖਲਾਈ ਕੈਂਪ : ਜਸਵੀਰ ਸਿੰਘ

ਬੋਹਾ 22 ਅਪ੍ਰੈਲ ਮਾਨਸਾ ਜਿਲੇ ਦੇ ਪਿੰਡ ਮੱਲ ਸਿੰਘ ਵਾਲਾ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਦੇ ਮਨੋਰਥ ਨਾਲ ਪਿੰਡ ਵਾਸੀਆਂ ਅਤੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਠ ਦਿਨਾਂ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਿੲਸ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੇ ਉ¤ਘੇ ਸਮਾਜ ਸੇਵੀ ਜਸਵੀਰ ਸਿੰਘ ਮੱਲ ਸਿੰਘ ਵਾਲਾ ਨੇ ਕਿਹਾ ਕਿ ਪੰਜਾਬੀ ਵਿਰਸੇ ਦੀ ਪਹਿਚਾਣ ਪੱਗ ਨਾਲ ਹੈ ਅਤੇ ਪੰਜਾਬ ਦੇ ਸਮੁੱਚੇ ਪਿੰਡਾਂ ਵਿੱਚ ਅਜਿਹੇ ਦਸਤਾਰ ਸਿਖਲਾਈ ਕੈਂਪ ਦਾ ਅਯੋਜਨ ਕਰਨ ਦੀ ਅੱਜ ਅਹਿਮ ਲੋੜ ਹੈ। ਉਹਨਾਂ ਦਸਤਾਰ ਸਜਾਉਣ ਲਈ ਸਿਖਲਾਈ ਦੇਣ ਲਈ ਸਰਦਾਰੀਆਂ ਗਰੁੱਪ ਦੇ ਮੁੱਖ ਕੋਚ ਹੀਰਾ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਕੋਚ ਹੀਰਾ ਸਿੰਘ ਨੇ ਹਰ ਰੋਜ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੇ ਗੁਰ ਸਿਖਾਏੇ ਉ¤ਥੇ ਦਸਤਾਰ ਦੀ ਮਹੱਤਤਾ ਅਤੇ ਸਿੱਖ ਇਤਿਹਾਸ ਬਾਰੇ ਵੀ ਵਿਸਥਾਰਪੂਰਵਕ ਚਾਨਣਾਂ ਪਾਇਆ।ਨੌਜਵਾਨਾਂ ਨੂੰ ਦਸਤਾਰ ਬੰਨਣ ਲਈ ਉਤਸ਼ਾਹਿਤ ਕਰਕੇ ਕੈਂਪ ਵਿੱਚ ਲਿਆਉਣ ਲਈ ਨੌਜਵਾਨ ਗੁਰਵਿੰਦਰ ਸਿੰਘ ਸਰਾਂਓ ਦਾ ਅਹਿਮ ਯੋਗਦਾਨ ਰਿਹਾ ਹੈ।ਅੱਜ ਦਸਤਾਰ ਸਿਖਲਾਈ ਕੈਂਪ ਦੇ ਆਖਰੀ ਦਿਨ ਗੁਰੂਦੁਆਰਾ ਕਮੇਟੀ ਵੱਲੋਂ ਕੋਚ ਹੀਰਾ ਸਿੰਘ ਅਤੇ ਵਧੀਆ ਦਸਤਾਰ ਸਜਾਉਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਉ¤ਘੇ ਸਮਾਜਸੇਵੀ ਨੌਜਵਾਨ ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ, ਜਥੇਦਾਰ ਹਾਕਮ ਸਿੰਘ,ਗੁਰੂਦੁਆਰਾ ਕਮੇਟੀ ਪ੍ਰਧਾਨ ਪਿਆਰਾ ਸਿੰਘ,ਅਮਰਜੀਤ ਸਿੰਘ ਕੰਬੋਜ,ਬਲਦੇਵ ਸਿੰਘ ਪੰਚ,ਗੁਰਮੁੱਖ ਸਿੰਘ ਗਿੱਲ,ਲਾਭ ਸਿੰਘ ਨੰਬਰਦਾਰ ਆਦਿ ਮੌਜੂਦ ਸਨ।

Send this to a friend