ਭੀਖੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ

ਤਿੰਨ ਕਾਰਾਂ, ਇੱਕ ਮੋਟਰਸਾਇਕਲ, ਦੋ ਪਿਸਤੌਲ, ਇੱਕ ਕਿਰਚ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ


ਮਾਨਸਾ/ਭੀਖੀ, 22 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ, ਮੱਖਣ ਸਿੰਘ ਉ¤ਭਾ) ਭੀਖੀ ਪੁਲਿਸ ਨੇ ਐਸਐਸਪੀ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਡੀਐਸਪੀ ਮਾਨਸਾ ਕਰਨਬੀਰ ਸਿੰਘ ਨੇ ਥਾਣਾ ਭੀਖੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਸਐਚਓ ਭੀਖੀ ਅੰਗਰੇਜ ਸਿੰਘ ਹੁੰਦਲ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਗਮਦੂਰ ਸਿੰਘ ਅਤੇ ਪ੍ਰਮਜੀਤ ਸਿੰਘ ਨੇ ਇੱਕ ਮੁਖਬਰੀ ਦੇ ਅਧਾਰ ਤੇ ਸਮੇਤ ਪੁਲਿਸ ਪਾਰਟੀ ਭੀਖੀ-ਸੁਨਾਮ ਮੇਨ ਰੋਡ ਤੇ ਡਰੇਨ ਦੇ ਪੁਲ ਤੇ ਨਾਕਬੰਦੀ ਕੀਤੀ ਹੋਈ ਸੀ ਕਿ ਡਰੇਨ ਤੋਂ ਮੇਨ ਰੋਡ ਵੱਲ ਆਉਂਦੀ ਇੱਕ ਪੋਲੋ ਕਾਰ ਨੰਬਰੀ ਐਚਆਰ 03 ਐਮ 9595 ਦਿਖਾਈ ਦਿੱਤੀ ਜਿਸ ਨੂੰ ਰੋਕਣ ਤੇ ਉਸ ਵਿੱਚ ਸਵਾਰ ਸੁਖਚੈਨ ਸਿੰਘ ਉਰਫ ਕਾਲਾ ਅਤੇ ਲਵਪ੍ਰੀਤ ਸਿੰਘ ਲੱਭੀ ਵਾਸੀ ਧਲੇਵਾਂ, ਗੁਰਸੇਵਕ ਸਿੰਘ ਵਾਸੀ ਬੀਰੋਕੇ ਖੁਰਦ ਅਤੇ ਹਰਪ੍ਰੀਤ ਸਿੰਘ ਉਰਫ ਨਾਗੀ ਵਾਸੀ ਦਾਤੇਵਾਸ ਨੂੰ ਮਾਰੂ ਹਥਿਆਰਾਂ ਅਤੇ ਕਾਰ ਸਮੇਤ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਜਾਂਦਿਆਂ ਨੂੰ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਪਾਸੋਂ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਦੋ ਜਿੰਦਾਂ ਕਾਰਤੂਸ, ਇੱਕ ਪਿਸਤੌਲ 32 ਬੋਰ ਦੇਸੀ ਸਮੇਤ ਦੋ ਜਿੰਦਾਂ ਕਾਰਤੂਸ, ਇੱਕ ਕਿਰਚ ਬਰਾਮਦ ਕਰਕੇ ਇੰਨਾਂ ਦੇ ਖਿਲਾਫ ਥਾਣਾ ਭੀਖੀ ਵਿਖੇ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਨੇ ਤਫਤੀਸ਼ ਦੌਰਾਨ ਮੰਨਿਆ ਹੈ ਕਿ ਇੰਨਾਂ ਵੱਲੌਂ ਆਪਣੇ ਹੋਰ ਸਾਥੀਆਂ ਗਗਨਪ੍ਰੀਤ ਸਿੰਘ ਉਰਫ ਗੱਗੀ ਵਾਸੀ ਰੱਲੀ, ਸੁਖਦੀਪ ਸਿੰਘ ਉਰਫ ਵਿੱਕੀ ਵਾਸੀ ਖੀਵਾ ਖੁਰਦ, ਭੁਪਿੰਦਰ ਸਿੰਘ ਉਰਫ ਹੈਪੀ ਵਾਸੀ ਧਲੇਵਾਂ, ਰਾਜੂ ਵਾਸੀ ਚਹਿਲਾਂਵਾਲੀ ਨਾਲ ਮਿਲ ਕੇ ਵਰਨਾ ਕਾਰ, ਫੋਰਡ ਫੀਗੋ ਕਾਰ ਅਤੇ ਪੋਲੋ ਕਾਰ ਅਤੇ ਹੋਰ ਵਹੀਕਲਾਂ ਤੇ ਸਵਾਰ ਹੋ ਕੇ ਬੁਢਲਾਡਾ ਭੀਖੀ ਅਤੇ ਹੋਰ ਖੇਤਰਾਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ।ਡੀਐਸਪੀ ਕਰਨਬੀਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਭੀਖੀ ਦੇ ਸ਼ੈਲਰ ਮਾਲਕ ਹੈਪੀ ਕੁਮਾਰ ਤੋਂ ਨਗਦੀ, ਸਵਿਫਟ ਕਾਰ ਤੇ ਮੋਬਾਇਲ ਦੀ ਖੋਹ ਕਰਨ ਤੋਂ ਇਲਾਵਾ ਪਿੰਡ ਢੈਪਈ ਦੇ ਇੱਕ ਸੁਨਿਆਰ ਪਾਸੋਂ ਨਗਦੀ ਅਤੇ ਚਾਂਦੀ ਦਾ ਕੜਾ ਅਤੇ ਭੀਖੀ ਦੇ ਸ਼ਰਾਬ ਠੇਕੇਦਾਰਾਂ ਦੀ ਗੱਡੀ ਦੀ ਭੰਨ ਤੋੜ ਕਰਕੇ ਖੋਹਣ ਦੀ ਕੋਸਿਸ਼ ਅਤੇ ਬੁਢਲਾਡਾ ਦੇ ਸ਼ਰਾਬ ਠੇਕੇਦਾਰਾਂ ਪਾਸੋਂ 5 ਲੱਖ ਰੁਪਏ ਦੀ ਲੁੱਟ ਸ਼ਾਮਲ ਹੈ, ਦੇ ਮਾਮਲੇ ਟਰੇਸ ਹੋਏ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ ਉਕਤ ਵਿਅਕਤੀਆਂ ਪਾਸੋਂ ਇੱਕ ਪਿਸਤੌਲ 315 ਬੋਰ, ਇੱਕ ਪਿਸਤੌਲ 32 ਬੋਰ, ਚਾਰ ਜਿੰਦਾ ਕਾਰਤੂਸ, ਇੱਕ ਕਿਰਚ, ਇੱਕ ਪੋਲੋ ਕਾਰ, ਇੱਕ ਵਰਨਾ ਕਾਰ, ਇੱਕ ਸਵਿਫਟ ਡਿਜਾਇਰ ਕਾਰ, ਇੱਕ ਮੋਟਰਸਾਇਕਲ ਹੀਰੋ ਹਾਂਡਾਂ ਸਪਲੈਂਡਰ ਅਤੇ ਇੱਕ ਮੋਬਾਇਲ ਸੈਮਸੰਗ ਬਰਾਮਦ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਗਹਿਰਾਈ ਨਾਲ ਤਫਤੀਸ਼ ਕੀਤੀ ਜਾਵੇਗੀ ਜਿਸ ਨਾਲ ਹੋਰ ਵਾਰਦਾਤਾਂ ਟਰੇਸ ਹੋਣ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend