ਨੰਗਲ ਵਿੱਚ ਘਰੇਲੂ ਰਸੌਈ ਗੈਸ ਖਪਤਕਾਰਾਂ ਨੂੰ ਪਾਈਪ ਲਾਈਨ ਰਾਹੀਂ ਗੈਸ ਸਪਲਾਈ ਦੇਣਾ ਇੱਕ ਵੱਡਾ ਉਪਰਾਲਾ^ਰਾਣਾ ਕੇਪੀ ਸਿੰਘ

ਉਜਵਲਾ ਯੋਜਨਾ ਅਧੀਨ ਨੰਗਲ ਵਿੱਚ ਲਾਭ ਪਾਤਰੀਆਂ ਨੂੰ ਮੁਫਤ ਗੈਸ ਕੁਨੇਕਸ਼ਨ ਵੰਡੇ
ਨੰਗਲ, 20ਅਪ੍ਰੈਲ – ਵਾਤਾਵਰਣ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਅੰਨੇਵਾਹ ਕੀਤੀ ਜਾ ਰਹੀ ਦਰਖਤਾਂ ਦੀ ਕਟਾਈ ਹੈ। ਬਹੁਤ ਸਾਰੀ ਲੱਕੜੀ ਦੀ ਕਟਾਈ ਬਾਲਣ ਦੇ ਰੂਪ ਵਿੱਚ ਵਰਤਣ ਲਈ ਕੀਤੀ ਜਾਂਦੀ ਹੈ। ਜਦੋਂ ਕਿ ਰਸੌਈ ਗੈਸ ਦੀ ਵਰਤੋਂ ਕਰਕੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਗੁਜ਼ਾਰਿਆ ਜਾ ਸਕਦਾ ਹੈ। ਇਸ ਲਈ ਸਰਕਾਰ ਨੇ ਉਜਵਲਾ ਯੋਜਨਾ ਦੀ ਸ਼ੂਰੁਆਤ ਕੀਤੀ ਸੀ। ਜਿਸਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਨੰਗਲ ਦੇ ਲਾਡੇ ਪਿੰਡ ਜ਼ੌਹਲ ਵਿੱਚ ਚਿਰਾਚ ਇੰਡੀਅਨ ਗੈਸ ਏਜੰਸੀ ਵਿੱਚ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮੁਫਤ ਗੈਸ ਕੁੰਨੇਕਸ਼ਨ ਵੰਡਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਉਜਵਲਾ ਯੋਜਨਾ ਅਧੀਨ ਮੁਫਤ ਗੈਸ ਸਿਲੰਡਰ ਦੀ ਸਿਿਕਉਰਿਟੀ, ਰੈਗੂਲੇਟਰ ਅਤੇ ਪਾਈਪ ਦਿੱਦਾ ਜਾ ਰਿਹਾ ਹੈ ਤਾਂ ਜ਼ੋ ਘਰੇਲੁ ਗੈਸ ਖਪਤਕਾਰ ਨੂੰ ਸੁਰੱਖਿਅਤ ਰਸੌਈ ਘਰ ਮਿਲ ਸਕੇ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਅਸੀਂ ਇਸਤੋਂ ਵੀ ਇੱਕ ਹੋਰ ਪੁਲਾਂਘ ਅੱਗੇ ਪੁਟਦੇ ਹੋਏ ਨੰਗਲ ਸ਼ਹਿਰ ਨੂੰ ਇੱਕ ਅਧੁਨਿਕ ਅਤੇ ਵਿਕਸਿਤ ਸ਼ਹਿਰ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਹੈ। ਨੰਗਲ ਪੰਜਾਬ ਦਾ ਪਹਿਲਾ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜਿਸਦੇ ਨਿਵਾਸੀ ਘਰੇਲੂ ਗੈਸ ਦੀ ਸਪਲਾਈ ਗੈਸ ਪਾਈਪ ਰਾਂਹੀਂ ਹਾਸਲ ਕਰ ਸਕਣਗੇ। ਨੰਗਲ ਦੇ ਵਿੱਚ ਰਸੌਈ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਅਤੇ ਇਸ ਘਰੇਲੂ ਗੈਸ ਪਾਈਪ ਲਾਈਨ ਤੋਂ ਲੋਕਾਂ ਨੂੰ ਜਿੱਥੇ ਰਸੌਈ ਗੈਸ 10 ਪ੍ਰਤੀਸ਼ਤ ਸਸਤੀ ਮਿਲੇਗੀ ਉੱਥੇ ਗੈਸ ਸਿਲੰਡਰਾਂ ਦੀ ਢੋਅ ਢੁਆਈ ਤੋਂ ਵੀ ਨਿਜ਼ਾਤ ਮਿਲ ਜਾਵੇਗੀ। ਇਹ ਸਾਡਾ ਉਪਰਾਲਾ ਨੰਗਲ ਦੇ ਲੋਕਾਂ ਨੂੰ ਬੇਹਤਰੀਨ ਆਧੁਨਿਕ ਸਹੂਲਤਾਂ ਦੇਣ ਦੀ ਕੜੀ ਵਿੱਚ ਪੁਟਿਆ ਗਿਆ ਇੱਕ ਕਦਮ ਹੈ।
ਇਸ ਉਪਰੰਤ ਸਪੀਕਰ ਰਾਣਾ ਕੇਪੀ ਸਿੰਘ ਨੇ ਖੁਆਜ਼ਾ ਪੀਰ ਮੰਦਿਰ ਨਜ਼ਦੀਕ ਅਸ਼ੋਕਾ ਗੈਸ ਏਜੰਸੀ ਦੇ ਵਿੱਚ ਜਾਕੇ ਉਜਵਲਾ ਯੋਜਨਾ ਦੇ ਲਾਭ ਪਾਤਰੀਆਂ ਨੂੰ ਗੈਸ ਕੁਨੇਕਸ਼ਨਾ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਸੌਈ ਗੈਸ ਦੀ ਵਰਤੋਂ ਕਰਨ ਨਾਲ ਘਰੈਲੂ ਸਵਾਣੀਆਂ ਦੀ ਸਮੇਂ ਦੀ ਬਚਤ ਹੁੰਦੀ ਹੈ ਉਥੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲਦੀ ਹੈ। ਇਸ ਮੌਕੇ ਸ੍ਰੀ ਅਸ਼ੋਕ ਸਵਾਮੀਪੁਰ, ਸੰਜੇ ਸਾਹਨੀ, ਉਮਾਕਾਂਤ ਸ਼ਰਮਾ, ਅਸ਼ੋਕ ਸੈਣੀ, ਅਸ਼ੋਕ ਮਲਿਕ, ਡਾ ਪ੍ਰਸ਼ੋਤਮ ਕੌਂਸਲਰ, ਨਰਿੰਦਰ ਸਿੰਘ ਚੰਗਿਆੜਾ, ਸੋਨੀਆਂ ਸੈਣੀ, ਐਡਵੋਕੇਟ ਅਸ਼ੋਕ ਮਨੋਚਾ, ਚੌਧਰੀ ਸਰਵਨ ਸਿੰਘ ਦੜੌਲੀ, ਸਰਪੰਚ ਰਵਿੰਦਰ ਕੁਮਾਰ, ਡੀ ਐਫ ਐਸ ਓ ਪਰਮਜੀਤ ਕੌਰ, ਏ ਐਫ ਐਸ ਓ ਨੀਨਾ ਬੈਂਸ, ਇੰਸਪੈਕਟਰ ਮਨਦੀਪ ਸਿੰਘ, ਕਾਰਜਸਾਧਕ ਅਫਸਰ ਮਨਜਿੰਦਰ ਸਿੰਘ, ਐਮ ਈ ਮੁਕੇਸ਼, ਸ੍ਰੀ ਅਸ਼ੋਕ ਸਿੰਘ ਸਚਦੇਵਾ, ਪਿੰਕੀ ਸਚਦੇਵਾ, ਮਨੂ ਸਚਦੇਵਾ, ਰਜੇਸ਼ ਆਂਗਰਾਂ, ਐਲ ਕੇ ਸ਼ਰਮਾ, ਟੋਨੀ ਸਹਿਗਲ, ਸੁਰਿੰਦਰ ਸਿੰਘ ਪੰਮਾਂ ਆਦਿ ਹਾਜ਼ਰ ਸਨ।

 

Send this to a friend