Skip to content
Independent perspectives. Global stories.
BREAKING

ਮੋਦੀ ਦੇ ਆਉਣ ਨਾਲ ਨਹੀਂ ਬਦਲੇਗਾ ਭ੍ਰਿਸ਼ਟ ਸਿਸਟਮ : ਕੇਜਰੀਵਾਲ

Share this story

ਨਵੀਂ ਦਿੱਲੀ, 16 ਫਰਵਰੀ (ਪੀ. ਟੀ.)- ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਈਬੀਐਨ-7 ਨਾਲ ਖਾਸ ਗੱਲਬਾਤ ’ਚ ਦਾਅਵਾ ਕੀਤਾ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਚੋਣ ’ਚ ਉਨ੍ਹਾਂ ਦੀ ਪਾਰਟੀ 50 ਸੀਟਾਂ ਲਾਵੇਗੀ। ਕੇਜਰੀਵਾਲ ਦਾ ਕਹਿਣਾ ਹੈ ਕਿ ਲੋਕ ਸਭਾ ਚੋਣ ਲਈ ਆਮ ਆਦਮੀ ਪਾਰਟੀ ਫਿਲਹਾਲ ਤਿਆਰ ਨਹੀਂ ਹੈ। ਉਨ੍ਹਾਂ ਨੇ ਮੰਨਿਆ ਕਿ ਮੋਦੀ ਦੀ ਲਹਿਰ ਹੈ ਲੇਕਿਨ ਉਨ੍ਹਾਂ ਦੇ ਆਉਣ ਨਾਲ ਵੀ ਦੇਸ਼ ਦਾ ਭ੍ਰਿਸ਼ਟ ਸਿਸਟਮ ਨਹੀਂ ਬਦਲੇਗਾ। ਕੇਜਰੀਵਾਲ ਨੇ ਖੁਦ ਦੇ ਚੋਣ ਲੜ੍ਹਨ ਦੇ ਬਾਰੇ ’ਚ ਕਿਹਾ ਕਿ ਅਜੇ ਮੈਨੂੰ ਪਤਾ ਨਹੀਂ ਕਿ ਮੈਂ ਚੋਣ ਲੜਾਂਗਾ ਜਾਂ ਨਹੀਂ। ਉਥੇ ਹੀ ਅਰਵਿੰਦ ਨੇ ਦਿੱਲੀ ਦੇ ਐਲਜੀ ਨੂੰ ਕਾਂਗਰਸ ਦਾ ਏਜੰਟ ਕਹਿਣਾ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ’ਤੇ ਉਨ੍ਹਾਂ ਦੀ ਪਾਰਟੀ ਵੱਲੋਂ ਹੋ ਰਹੇ ਹਮਲੇ ਠੀਕ ਨਹੀਂ ਹਨ।

WRITTEN BY