ਭੜਾਨਾ ਨੇ ਕੇਜਰੀਵਾਲ ’ਤੇ 2 ਕਰੋੜ ਦੀ ਮਾਨਹਾਨੀ ਦਾ ਦਾਅਵਾ ਠੋਕਿਆ

ਨਵੀਂ ਦਿੱਲੀ, 16 ਫਰਵਰੀ (ਪੀ.ਟੀ.)- ਦਿੱਲੀ ਦੇ ਮੁ¤ਖ ਮੰਤਰੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਹੌਲੀ-ਹੌਲੀ ਵੱਧ ਰਹੀਆਂ ਹਨ। ਹੁਣ ਕੇਜਰੀਵਾਲ ’ਤੇ ਕਾਂਗਰਸ ਸੰਸਦ ਅਵਤਾਰ ਸਿੰਘ ਭੜਾਨਾ ਨੇ ਦਿੱਲੀ ਹਾਈਕੋਰਟ ’ਚ 2 ਕਰੋੜ ਰੁਪਏ ਦੀ ਮਾਨਹਾਣੀ ਦਾ ਦਾਅਵਾ ਠੋਕਿਆ ਹੈ। ਭੜਾਨਾ ਫਰੀਦਾਬਾਦ ਤੋਂ ਸੰਸਦ ਹਨ। ਸੋਨੀਆ ਗਾਂਧੀ, ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਨੂੰ ਭ੍ਰਿਸ਼ਟ ਨੇਤਾ ਦੱਸਣ ਵਾਲੇ ਕੇਜਰੀਵਾਲ ਹੁਣ ਖੁਦ ਹੀ ਫੱਸਦੇ ਦਿਖ ਰਹੇ ਹਨ। ਭੜਾਨਾ ਦਾ ਕਹਿਣਾ ਹੈ ਕਿ ਕੇਜਰੀਵਾਲ ਆਪਣੇ ਆਪ ਨੂੰ ਈਮਾਨਦਾਰ ਦੱਸ ਕੇ ਦੂਜੇ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦਾ ਸਰਟੀਫਿਕੇਟ ਦੇ ਰਹੇ ਹਨ। ਉਨ੍ਹਾਂ ਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ? ਕੇਜਰੀਵਾਲ ਨੇ ਖੁਦ ਜਨਤਾ ਲਈ ਕੁਝ ਨਹੀਂ ਕੀਤਾ ਤੇ ਜੋ ਨੇਤਾ ਜਨਤਾ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਨੂੰ ਭ੍ਰਿਸ਼ਟ ਦੱਸ ਰਹੇ ਹਨ।

Send this to a friend