ਨੰਗਲ ਵਿੱਚ ਗੁਰਦੁਆਰਾ ਬਿਭੌਰ ਸਾਹਿਬ ਨੇੜੇ 35 ਲੱਖ ਰੁਪਏ ਦੀ ਲਾਗਤ ਨਾਲ ਸਪੀਕਰ ਨੇ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ
ਨੰਗਲ – ਸ਼ਹਿਰ ਦੇ ਵਿਕਾਸ ਦੀ ਰਫਤਾਰ ‘ਚ ਹੋਰ ਤੇਜ਼ੀ ਲਿਆਉਣ ਤੇ ਨੰਗਲ ਸ਼ਹਿਰ ਦੇ ਸੁੰਦਰੀਕਰਣ ਵਿੱਚ ਹੋਰ ਵਾਧਾ ਕਰਨ ਲਈ ਲਗਾਤਾਰ ਯੋਜਨਾਬੱਧ ਢੰਗ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਨਾਲ ਇੱਕ ਨਿਵੇਕਲਾ ਨੰਗਲ ਸ਼ਹਿਰ ਲੋਕਾਂ ਨੂੰ ਦੇਣ ਦਾ ਵਾਅਦਾ ਅਸੀਂ ਪੂਰਾ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਬੀਤੀ ਸ਼ਾਮ ਗੁਰਦੁਆਰਾ ਬਿਭੋਰ ਸਾਹਿਬ ਨੰਗਲ ਦੇ ਨਜ਼ਦੀਕ ਵਾਰਡ ਨੰ 16 ਅਤੇ ਇਸਦੇ ਆਲੇ-ਦੁਆਲੇ ਦੇ ਖੇਤਰ ਵਿੱਚ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸ਼ੂਰੁਆਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਨੰਗਲ ਦੀ ਦਿਖ ਨੂੰ ਹੋਰ ਸੁੰਦਰ ਬਣਾਉਣ ਅਤੇ ਇਸਦੇ ਆਲੇ-ਦੁਆਲੇ ਨੂੰ ਪ੍ਰਕਿਰਤਿਕ ਦਿਖ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਇਹ ਵਿਕਾਸ ਕਾਰਜ ਬਹੁਤ ਹੀ ਯੋਜਨਾਬੱਧ ਢੰਗ ਨਾਲ ਕਰਵਾਏ ਜਾ ਰਹੇ ਹਨ ਤਾਂਜੋ ਪ੍ਰਦੂਸ਼ਣ ਮੁਕਤ ਸਾਫ-ਸੁਥਰੇ ਪੌਣਪਾਣੀ ਵਾਲੇ ਇਸ ਨਗਰ ਨੂੰ ਅਸੀਂ ਆਧੁਨਿਕ ਵਿਕਸਿਤ ਨਗਰ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕੇ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅਸੀਂ ਨੰਗਲ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ ਅਤੇ ਉਸਨੂੰ ਪੂਰਾ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੇਂ ਹਾਂ। ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਸਪੀਕਰ ਨੇ ਕਿਹਾ ਕਿ ਇਸ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਸਾਫ ਪਾਣੀ ਪੱਕੀਆਂ ਗੱਲੀਆਂ ਅਤੇ ਨਾਲੀਆਂ ਸਿਵਰੇਜ਼ ਅਤੇ ਸੈਨੀਟੇਸ਼ਨ ਸਿਸਟਮ ਨੂੰ ਬਹੁਤ ਹੀ ਢੁੱਕਵੇਂ ਢੰਗ ਨਾਲ ਮੁਕੰਮਲ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਲੋਕਾਂ ਨੂੰ ਪਿਛਲੇ ਸਮੇਂ ਦੌਰਾਨ ਹੋਰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਗਈਆਂ ਹਨ। ਅਗਲੇ ਦੋ ਸਾਲ ਵਿੱਚ ਨੰਗਲ ਦੇ ਰਹਿੰਦੇ ਸਾਰੇ ਵਿਕਾਸ ਕਾਰਜ ਮੁਕੰਮਲ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਨੰਗਲ ਦੇ ਲੋਕ ਬਹੁਤ ਹੀ ਸੂਝਵਾਨ ਹਨ ਜਿਨ੍ਹਾਂ ਨੇ ਸ਼ਹਿਰ ਦੀ ਤਰੱਕੀ ਅਤੇ ਬੇਹਤਰੀ ਲਈ ਸਾਨੂੰ ਹਮੇਸ਼ਾਂ ਬਹੁਤ ਹੀ ਸੁਚੱਜੇ ਸੁਝਾਅ ਦਿੱਤੇ ਹਨ। ਇਸ ਕਾਰਨ ਅਸੀਂ ਇਸ ਖੇਤਰ ਦਾ ਚਹੁਮੁੱਖੀ ਵਿਕਾਸ ਕਰਵਾਉਣ ਦੇ ਸਮਰੱਥ ਹੋਏ ਹਾਂ। ਉਨ੍ਹਾਂ ਕਿਹਾ ਕਿ ਹੋਰ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਸ਼ੂਰੁ ਕਰਵਾਏ ਜਾਣਗੇ ਅਤੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਹਨ ਉਨ੍ਹਾਂ ਨੂੰ ਨਿਰਵਿਘਨ ਚਲਾਕੇ ਜਲਦੀ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਚਮਨ ਲਾਲ ਪੰਡੇਰਾ, ਹਰਸਿਮਰਨਜੀਤ ਸਿੰਘ ਬੰਟੀ, ਅਸ਼ੋਕ ਕੁਮਾਰ ਸਵਾਮੀਪੁਰ, ਕੌਂਸਲਰ ਅਨੀਤਾ ਸ਼ਰਮਾ ਅਤੇ ਅੰਜੂ ਬਾਲਾ, ਸੁਰੇਸ਼ ਮਲਿਕ ਨਗਰ ਦੇ ਪਤਵੰਤੇ ਅਤੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

Send this to a friend