ਬੋਹਾ, 20 ਅਪ੍ਰੈਲ (ਸੰਤੋਖ ਸਾਗਰ)-ਅੰਮ੍ਰਿਤ ਭਾਰਤ ਗੈਸ ਏਜੰਸੀ ਗ੍ਰਾਮਿਣ ਵਿਤਰਕ ਬੋਹਾ ਦੁਆਰਾ ਅੱਜ ਬੋਹਾ ਦੇ ਨਵੇਂ ਗੁਰੂ ਘਰ ਵਿਖੇ ਲੋੜਵੰਦ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ 102 ਫਰੀ ਗੈਸ ਕੁਨੈਕਸ਼ਨ ਵੰਡੇ ਗਏ।ਅੰਮ੍ਰਿਤ ਭਾਰਤ ਗੈਸ ਏਜੰਸੀ ਗ੍ਰਾਮਿਣ ਵਿਤਰਕ ਬੋਹਾ ਏਜੰਸੀ ਦੇ ਮਾਲਕ ਅੰਮ੍ਰਿਤ ਪਾਲ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਠਿੰਡਾ ਟੈਰੀਟਰ ਤੋਂ ਐਫ.ਐਸ.ਓ ਅਰੁਨ ਹਸੈਨ ਬਠਿੰਡਾ,ਆਰ.ਏ.ਪੀ ਰਾਮਪੁਰਾ, ਐਸ.ਐਚ.ਓ ਇੰਸ. ਪ੍ਰਿਤਪਾਲ ਸਿੰਘ, ਬਾਬਰ ਝੁਨੀਰ, ਸਮਾਜ ਸੇਵੀ ਕਿਰਪਾਲ ਸਿੰਘ ਬੋਹਾ, ਪਰਮਿੰਦਰ ਕੌਰ ਪਟਿਆਲਾ ਕੌਨਵੈਂਟ ਸਕੂਲ ਬੋਹਾ,ਮਾਨਪ੍ਰੀਤ ਕੌਰ ਪਟਿਆਲਾ ਕੌਨਵੈਂਟ ਸਕੂਲ ਬੋਹਾ,ਡਾ. ਰਣਵੀਰ ਰਾਣਾ,ਮਾਤਾ ਬਲਵੀਰ ਕੌਰ ਬੋਹਾ ਅਤੇ ਖਾਲਸਾ ਮੰਗਲ ਸਿੰਘ ਬੋਹਾ ਨੇ ਸਿਰਕਤ ਕੀਤੀ। ਅੰਮ੍ਰਿਤ ਭਾਰਤ ਗੈਸ ਏਜੰਸੀ ਗ੍ਰਾਮਿਣ ਵਿਤਰਕ ਬੋਹਾ ਦੇ ਮਾਲਕ ਮੈਡਮ ਅੰਮ੍ਰਿਤ ਕੌਰ ਨੇ ਦੱਸਿਆ ਕਿ ਸਾਡੀ ਇਸ ਏਜੰਸੀ ਦਾ ਮੁੱਖ ਮਕਸਦ ਇਹੋ ਹੈ ਕਿ ਅਸੀਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਰਾਹੀ ਆਮ ਲੋਕਾਂ ਦਾ ਵੱਧ ਤੋਂ ਵੱਧ ਭਲਾ ਕਰ ਸਕੀਏ। ਬਠਿੰਡਾ ਟੈਰੀਟਰ ਤੋਂ ਐਫ.ਐਸ.ਓ ਅਰੁਨ ਹਸੈਨ ਬਠਿੰਡਾ ਨੇ ਕਿਹਾ ਕਿ ਬੋਹਾ ਦੀ ਗੈਸ ਏਜੰਸੀ ‘ਅੰਮ੍ਰਿਤ ਭਾਰਤ ਗੈਸ ਏਜੰਸੀ ਗ੍ਰਾਮਿਣ ਵਿਤਰਕ ਬੋਹਾ’ ਸਹੀ ਅਰਥਾ ਵਿੱਚ ਲੋਕ ਪੱਖੀ ਕੰਮ ਨੂੰ ਅੰਜਾਮ ਦੇ ਰਹੀ ਹੈ ਬਠਿੰਡਾ ਟੈਰੀਟਰ ਤੋਂ ਐਫ.ਐਸ.ਓ ਅਰੁਨ ਹਸੈਨ ਬਠਿੰਡਾ, ਐਸ.ਐਚ.ਓ ਇੰਸ. ਪ੍ਰਿਤਪਾਲ ਸਿੰਘ, ਸਮਾਜ ਸੇਵੀ ਜਸਪਾਲ ਸਿੰਘ ਹਾਕਮਵਾਲਾ, ਸਮਾਜ ਸੇਵੀ ਕਿਰਪਾਲ ਬੋਹਾ, ਡਾ. ਰਣਵੀਰ ਰਾਣਾ,ੇ ‘ਅੰਮ੍ਰਿਤ ਭਾਰਤ ਗੈਸ ਏਜੰਸੀ ਗ੍ਰਾਮਿਣ ਵਿਤਰਕ ਬੋਹਾ’ ਦੇ ਮਾਲਕ ਅੰਮ੍ਰਿਤ ਪਾਲ ਕੌਰ ਨੇ ਫਰੀ ਗੈਸ ਸਕੀਮ ਵਿੱਚ ਆਏ ਵਿਅਕਤੀਆਂ ਨੂੰ ਗੈਸ ਸਲੈਂਡਰ ਭੇਂਟ ਕੀਤੇ।