ਪੰਜਾਬ ਸਰਕਾਰ ਵਪਾਰੀ ਵਰਗ ਦੀ ਹਰ ਸਮੱਸਿਆ ਦੇ ਹੱਲ ਲਈ ਤਿਆਰ : ਕਮਲ ਸ਼ਰਮਾ

imageਜਲੰਧਰ, 15 ਫਰਵਰੀ (ਨਰਿੰਦਰ ਗੁਪਤਾ)- ਜਗਰਾਓਂ ਵਿਖੇ ਨਰਿੰਦਰ ਮੋਦੀ ਵੱਲੋਂ 23 ਫਰਵਰੀ ਨੂੰ ਕੀਤੀ ਜਾ ਰਹੀ ਫਤੇਹ ਰੈਲੀ ਦੌਰਾਨ ਵਪਾਰੀ ਵਰਗ ਵੱਲੋਂ ਪ੍ਰਾਪਟੀ ਟੈਕਸ, ਵੈਟ ਰਿਫੰਡ ਆਦਿ ਦੇ ਵਿਰੋਧ ਵਿੱਚ ਕਾਲੇ ਝੰਡੇ ਵਿਖਾ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਐਲਾਨ ਨੂੰ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ ਰਮਾ ਨੇ ਗਲਤਫਹਿਮੀ ਵਿੱਚ ਉਠਾਇਆ ਜਾ ਰਿਹਾ ਕਦਮ ਦੱਸਿਆ ਹੈ। ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਹੈ ਪਰ ਜੇਕਰ ਫੇਰ ਵੀ ਵਪਾਰੀ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਭਾਜਪਾ ਵੱਲੋਂ ਉਸਦਾ ਸਵਾਗਤ ਹੈ। ਉਨਾ ਕਿਹਾ ਕਿ ਕੋਈ ਵੀ ਸਮੱਸਿਆ ਦਾ ਹੱਲ ਗਤੋ ਗੱਤ ਨਹੀ ਹੋ ਸਕਦਾ ਹੈ। ਸ਼੍ਰੀ ਸ਼ਰਮਾ ਨੇ ਕਿਹਾ

ਕਿ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਵੱਲੋਂ ਵਪਾਰੀਆਂ ਤੇ ਕਾਰੋਬਾਰੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵਿਵਾਦ ਦੇ ਲਈ ਦੋਨੋ ਹੀ ਜ਼ਿੰਮੇਵਾਰ ਹਨ। ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਮੋਦੀ ਵੱਲੋਂ ਜਗਰਾਓ ਵਿਖੇ ਕੀਤੇ ਜਾ ਰਹੀ ਰੈਲੀ ਦੇ ਲਈ ਭਾਜਪਾ ਵਰਕਰਾਂ ਨੂੰ ਐਕਟਿਵ ਕਰਨ ਦੇ ਉਦੇਸ਼ ਨਾਲ ਜਲੰਧਰ ਆਏ ਸਨ। ਉਨ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਵਰਕਰ ਲੈ ਕੇ ਰੈਲੀ ਵਿੱਚ ਪਹੁੰਚਣ। ਭਾਜਪਾ ਪੰਜਾਬ ਪ੍ਰਧਾਨ ਨੂੰ ਅਨਿਲ ਜੋਸ਼ੀ ਦੇ ਦੋਹਰੇ ਵੋਟ ਦੇ ਮਾਮਲੇ ’ਚ ਪੁੱਛੇ ਹੋਏ ਸਵਾਲ ਦੇ ਜਵਾਬ ਵਿੱਚ ਉਨਾ ਨੇ ਕਿਹਾ ਕਿ ਜਾਂਚ ਦਾ ਇੰਤਜਾਰ ਕੀਤਾ ਜਾ ਰਿਹਾ ਹੈ, ਉਸਦੇ ਬਾਅਦ ਹੀ ਕੁੱਝ ਕਿਹਾ ਜਾਵੇਗਾ। ਸ਼੍ਰੀ ਸ਼ਰਮਾ ਨੇ ਕਾਂਗਰਸ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਮੰਨਿਆ ਹੈ ਕਿ ਕਾਂਗਰਸੀ 1984 ਦੇ ਦੰਗਿਆ ’ਚ ਸ਼ਾਮਿਲ ਸਨ ਅਤੇ ਅਟਲ ਬਿਹਾਰੀ ਵਾਜਪਾਈ ਤਾਂ ਖੁਦ ਦਿੱਲੀ ’ਚ ਸਿੱਖਾਂ ਨੂੰ ਦੰਗਾਈਆ ਤੋਂ ਬਚਾਉਂਦੇ ਰਹੇ ਸਨ। ਇਸ ਮੌਕੇ ਭਾਜਪਾ ਪ੍ਰਧੇਸ਼ ਪ੍ਰਧਾਨ ਤੋਂ ਇਲਾਵਾ ਸੁਨੀਲ ਜੋਤੀ ਮੇਅਰ ਜਲੰਧਰ, ਰਵਿ ਮਹਿੰਦਰੂ, ਮਨੋਰੰਜਨ ਕਾਲੀਆ, ਸਾਬਕਾ ਮੇਅਰ ਤੇ ਪੰਜਾਬ ਭਾਜਪਾ ਮੈਂਬਰ ਰਕੇਸ਼ ਰਠੌਰ, ਸੋਮ ਪ੍ਰਕਾਸ਼ ਸੀ. ਪੀ. ਐਸ. ਆਦਿ ਭਾਜਪਾ ਆਗੂ ਸ਼ਾਮਿਲ ਸਨ।

Send this to a friend