ਨਾਭਾ, 17 ਅਪ੍ਰੈਲ (ਕਰਮਜੀਤ ਸੌਮਲ, ਸਿਕੰਦਰ)- ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਤਹਿਤ ਬੀ.ਪੀ.ਐਲ ਧਾਰਕ ਪਰਿਵਾਰਾ ਵਲੋ ਕਚੇ ਘਰਾ ਲਈ ਪੈਸੇ ਨਾ ਮਿਲਣ ਤੇ ਨਾਭਾ ਦੇ ਬੀ.ਡੀ.ਪੀ.ਓ ਦਫਤਰ ਅਗੇ ਪਿਛਲੇ 23 ਦਿਨਾ ਤੋ ਦਿਨ ਰਾਤ ਬੈਠੇ ਧਰਨੇ ਤੇ ਪਹੁੰਚੇ ਸਾਸਦ ਡਾ.ਧਰਮਵੀਰ ਗਾਧੀ ਨੇ ਧਰਨੇ ਵਿਚ ਪਹੁੰਚ ਕੇ ਵਿਸੇਸ ਤੋਰ ਤੇ ਸਮੂਲੀਅਤ ਕੀਤੀ ਅਤੇ ਗਰੀਬ ਪਰਿਵਾਰਾ ਨੂੰ ਉਨਾ ਦੇ ਹਕ ਦਿਵਾਉਣ ਦੀ ਗਲ ਕਹੀ। ਧਰਮਵੀਰ ਗਾਧੀ ਨੇ ਕਿਹਾ ਕਿ ਹਿੰਦੋਸਤਾਨ ਵਿਚ ਹੋ ਰਹੇ ਬਲਤਾਕਾਰ ਦੇ ਮਾਮਲੇ ਵਿਚ ਦੇਸ ਭਰ ਵਿਚ ਬੁਰਾ ਹਾਲ ਹੈ ਅਤੇ ਕਠੂਆ, ਸੂਰਤ, ਯੂਪੀ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਕਠੂਆ ਮਾਮਲੇ ਤੇ ਗਾਧੀ ਨੇ ਕਿਹਾ ਕਿ ਕਾਰਜ ਪਾਲਿਕਾ, ਐਮ.ਐਲ.ਏ ਅਤੇ ਵਕੀਲ, ਪੁਲਿਸ ਇਸ ਮਾਮਲੇ ਵਿਚ ਖੁਦ ਸਾਮਿਲ ਹਨ। ਇਸ ਤਰਾ ਦੇ ਕੇਸਾ ਨੂੰ ਫਾਸਟ ਟਰੈਕ ਅਦਾਲਤ ਵਿਚ ਪਾਕੇ ਜੇਕਰ ਜਡੂਸੀਅਲ ਫਾਸੀ ਦੀ ਸਜਾ ਨੂੰ ਸਪੋਟ ਕਰਦੀ ਹੈ ਤਾ ਜਾਇਜ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਵਲੋ ਹਤਿਆ ਦੇ ਮਾਮਲੇ ਤੇ ਬੋਲੇ ਧਰਮਵੀਰ ਗਾਧੀ ਨੇ ਕਿਹਾ ਕਿ ਇਸ ਕੇਸ ਤੇ ਕਾਗਰਸ ਸਿਆਸਤ ਕਰ ਰਹੇ ਹਨ। 1984 ਸਿਖ ਦੰਗੇ ਮਾਮਲੇ ਤੇ ਫੂਲਕਾ ਵਲੋ ਕੇਜਰੀਵਾਲ ਸਰਕਾਰ ਤੇ ਚਕੇ ਸਵਾਲਾ ਦਾ ਜਵਾਬ ਦਿੰਦੇ ਹੋਏ ਗਾਧੀ ਨੇ ਕਿਹਾ ਕਿ 84 ਸਿਖ ਪੀੜਤਾ ਦੇ ਮੁਦੇ ਤੇ ਸਵੇਦਨਸੀਲ ਨਹੀ ਹੈ ਅਤੇ ਵੋਟਾ ਦੇ ਨਾਮ ਤੇ ਰਾਜਨੀਤੀ ਕਰ ਰਹੀ ਹੈ। ਕੇਜਰੀਵਾਲ ਵਲੋ ਮਜੀਠੀਏ ਕੋਲੋ ਮਾਫੀ ਮੰਗਣ ਤੇ ਧਰਮਵੀਰ ਗਾਧੀ ਨੇ ਕਿਹਾ ਕਿ ਕੇਜਰੀਵਾਲ ਨੇ ਅਪਣਾ ਸਾਰਾ ਕੈਰੀਅਰ ਸਿਆਸੀ ਦਾਅ ਤੇ ਲਾਕੇ ਬਿਕਰਮਜੀਤ ਮਜੀਠੀਏ ਨੂੰ ਮਾਫੀ ਦੇਣਾ ਇਹ ਬਹੁਤ ਉਚ ਪਧਰ ਕੋਈ ਫੈਸਲਾ ਹੋਇਆ ਹੈ ਤਾ ਹੀ ਕੇਜਰੀਵਾਲ ਨੇ ਮਾਫੀ ਮੰਗੀ ਹੈ ਅਤੇ ਆਉਣ ਵਾਲੀਆ ਲੋਕ ਸਭਾ ਚੋਣਾ ਵਿਚ ਕੇਜਰੀਵਾਲ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਧਰਮਵੀਰ ਗਾਧੀ ਨੇ ਮਕਾ ਮਸਜਿਦ ਬਲਾਸਟ ਵਿਚ ਮੁਜਰਿਮਾ ਨੂੰ ਬਰੀ ਕਰਨ ਤੇ ਜਜ ਵਲੋ ਅਪਣੇ ਅਹੁਦੇ ਤੋ ਅਸਤੀਫਾ ਦੇ ਮਾਮਲੇ ਤੇ ਗਾਧੀ ਨੇ ਕਿਹਾ ਮੈਨੂੰ ਲਗਦਾ ਹੈ ਕਿ ਇਸ ਵਿਚ ਸਮਝੋਤਾ ਹੋਇਆ ਹੈ ਅਤੇ ਕਾਨੂੰਨ ਤੇ ਸਵਾਲ ਉਠਣੇ ਸੁਰੂ ਹੋ ਗਏ ਹਨ ਅਤੇ ਲੋਕਾ ਦਾ ਭਰੋਸਾ ਉਠ ਗਿਆ ਹੈ। ਗਾਧੀ ਨੇ ਕਿਹਾ ਕਿ ਅਕਾਲੀ ਕਾਗਰਸ ਇਕ ਹਨ ਅਤੇ ਇਹ ਸਿਆਸੀ ਵਾਰ ਕਰ ਰਹੇ ਹਨ ਅਤੇ ਕਾਰਵਾਈ ਨਹੀ ਕਰ ਰਹੇ ਪਰ ਲੋਕਾ ਨੂੰ ਇਹਨਾ ਬਾਰੇ ਸਭ ਕੁਝ ਪਤਾ ਹੈ।ਇਸ ਮੋਕੇ ਤੇ ਧਰਨਾਕਾਰੀ ਨੇ ਕਿਹਾ ਕਿ ਅਸੀ ਚਾਰ ਪਰਿਵਾਰ ਅਪਣੀਆ ਮੰਗਾ ਨੂੰ ਲੈ ਕੇ 23 ਦਿਨਾਂ ਤੋ ਬੀ.ਡੀ.ਪੀ.ਓ ਦਫਤਰ ਅਗੇ ਬੈਠੇ ਹਾ ਕਿਉਕਿ ਸਾਨੂੰ ਕਚੇ ਘਰਾ ਲਈ ਪੈਸੇ ਤਾ ਆਏ ਹਨ ਪਰ ਪਸਾਸਨ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ ਅਜ ਧਰਮਵੀਰ ਗਾਧੀ ਜੀ ਸਾਡੀ ਮਦਦ ਲਈ ਆਏ ਹਨ ਅਤੇ ਸਾਨੂੰ ਭਰੋਸਾ ਦੇ ਕੇ ਗਏ ਹਨ ਕਿ ਉਹ ਸਾਡੀ ਮਦਦ ਕਰਨਗੇ।