ਭੁੱਕੀ ਦੇ ਕੇਸ਼ ’ਚੋਂ ਭਰੋੜਾ ਸ਼ਰਾਬ ਦੀਆਂ 42 ਬੋਤਲਾਂ ਸਮੇਤ ਕਾਬੂ

ਅਮਰਗੜ੍ਹ, 17 ਅਪ੍ਰੈਲ (ਸੁਖਵਿੰਦਰ ਸਿੰਘ ਅਟਵਾਲ)- ਪੰਜਾਬ ਸਰਕਾਰ ਦੀਆਂ ਸ਼ਖ਼ਤ ਹਦਾਇਤਾਂ ’ਤੇ ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾਂ ਦੀ ਅਗਵਾਈ ’ਚ ਅਮਰਗੜ੍ਹ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਭੁੱਕੀ ਦੇ ਕੇਸ਼ ’ਚ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁਖੀ ਗੁਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਵਰ ਵੱਲੋਂ ਖ਼ੂਫ਼ੀਆ ਇਤਲਾਹ ਮਿਲਣ ’ਤੇ ਐਸ.ਆਈ ਅਮਨਦੀਪ ਕੌਰ ਵੱਲੋਂ ਪੁਲਿਸ ਪਾਰਟੀ ਸਮੇਤ ਮਾਰੇ ਛਾਪੇ ਦੌਰਾਨ ਦੀਪ ਸਿੰਘ ਉਰਫ਼ ਭੋਲਾ ਪੁੱਤਰ ਬਾਵਾ ਸਿੰਘ ਵਾਸੀ ਬਾਗੜੀਆਂ ਨੂੰ ਠੇਕਾ ਦੇਸ਼ੀ ਸ਼ਰਾਬ ਦੀਆਂ 42 ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਦੋਸ਼ੀ ਨੇ ਕਬੂਲ਼ ਕੀਤਾ ਹੈ ਕਿ ਉਹ ਥਾਣਾ ਸ਼ਦਰ ਸੰਗਰੂਰ ਦੇ ਭੁੱਕੀ ਦੇ ਕੇਸ਼ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ।ਅਮਰਗੜ੍ਹ ਪੁਲਿਸ ਵੱਲੋਂ ਦੋਸ਼ੀ ਨੂੰ ਮਾਨਯੋਗ ਅਦਾਲਤ ਮਾਲੇਰਕੋਟਲਾ ਵਿਖੇ ਪੇਸ਼ ਕੀਤਾ ਗਿਆ ਹੈ।

Send this to a friend