ਨਵੀਂ ਦਿੱਲੀ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੇ ਬਾਅਦ ਦਿੱਲੀ ਵਿੱਚ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਦਿੱਲੀ ਦੇ ਉ¤ਪ ਰਾਜਪਾਲ ਨਜੀਬ ਜੰਗ ਨੇ ਕੇਜਰੀਵਾਲ ਦੇ ਅਸਤੀਫੇ ਦੀ ਚਿੱਠੀ ਸ਼ਨਿਚਰਵਾਰ ਨੂੰ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਭੇਜ ਦਿੱਤੀ ਹੈ। ਨਾਲ ਹੀ ਨਜੀਬ ਜੰਗ ਨੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲਾ ਨੂੰ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਦੇ ਤਾਜਾ ਹਾਲਾਤ ਦੀ ਰਿਪੋਰਟ ਵੀ ਭੇਜੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਤੋਂ ਕੱਲ੍ਹ ਰਾਤ ਆਪਣਾ ਅਸਤੀਫਾ ਸਿੱਧਾ ਰਾਸ਼ਟਰਪਤੀ ਨੂੰ ਲਿਖ ਭੇਜਿਆ ਹੈ ਅਤੇ ਉਸ ਦੀ ਕਾਪੀ ਉ¤ਪ ਰਾਜਪਾਲ ਨੂੰ ਸੌਂਪੀ ਹੈ। ਚਿੱਠੀ ਵਿੱਚ
ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਰਕਾਰ ਦੀ ਕੈਬਨਿਟ ਨੇ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ, ਇਸ ਲਈ ਦਿੱਲੀ ਵਿਧਾਨ ਸਭਾ ਭੰਗ ਕਰਕੇ ਨਵੀਂ ਵਿਧਾਨ ਸਭਾ ਬਣਾਉਣ ਦੇ ਲਈ ਜਲਦੀ ਚੋਣਾਂ ਕਰਵਾਈਆਂ ਜਾਣ। ਅਜਿਹਾ ਕਰਕੇ ਕੇਜਰੀਵਾਲ ਨੇ ਗੇਂਦ ਉ¤ਪ ਰਾਜਪਾਲ ਦੀ ਬਜਾਏ ਸਿੱਧੇ ਰਾਸ਼ਟਰਪਤੀ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮਸਲੇ ਉ¤ਪਰ ਰਾਜਪਾਲ ਵੱਲੋਂ ਰਾਸ਼ਟਰਪਤੀ ਭਵਨ ਨੂੰ ਨਾ ਤਾਂ ਕੋਈ ਸਲਾਹ ਦਿੱਤੀ ਜਾਵੇਗੀ ਅਤੇ ਨਾ ਹੀ ਮੌਜੂਦਾ ਸਿਆਸੀ ਸਮੀਕਰਨਾਂ ਨੂੰ ਦੇਖਦੇ ਹੋਏ ਕੋਈ ਸਿਫਾਰਿਸ਼ ਕੀਤੀ ਜਾਵੇਗੀ। ਸੂਤਰਾਂ ਦੇ ਅਨੁਸਾਰ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਰਾਜਨਿਵਾਸ ਦਾ ਕੰਮ ਸਿਰਫ਼ ਸੰਦੇਸ਼ਵਾਹਕ ਵਜੋਂ ਹੁੰਦਾ ਹੈ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਦਿੱਲੀ ਵਿੱਚ ਹੰਗ ਅਸੈਬਲੀ ਬਣਨ ਤੋਂ ਬਾਅਦ ਉ¤ਪ ਰਾਜਪਾਲ ਨੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉ¤ਭਰੀ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਸੀ, ਉਸ ਦੇ ਇਨਕਾਰ ਕਰਨ ਦੇ ਬਾਅਦ ਕਾਂਗਰਸ ਵੱਲੋਂ ਕੇਜਰੀਵਾਲ ਨੂੰ ਸਮਰਥਨ ਦਿੱਤੇ ਜਾਣ ’ਤੇ ਇਸ ਪੂਰੇ ਕਾਂਡ ਦੀ ਰਿਪੋਰਟ ਉ¤ਪ ਰਾਜਪਾਲ ਨੇ ਰਾਸ਼ਟਰਪਤੀ ਭਵਨ ਨੂੰ ਭੇਜੀ ਸੀ, ਉਥੋਂ ਜਵਾਬ ਮਿਲਣ ਤੋਂ ਬਾਅਦ ਹੀ ਉ¤ਪ ਰਾਜਪਾਲ ਨੇ ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣਾਉਣ ਦਾ ਆਦੇਸ਼ ਜਾਰੀ ਕੀਤਾ ਸੀ।