ਚੰਡੀਗੜ੍ਹ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਰਖਾਸਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਆਪਰੇਸ਼ਨ ਬਲਿਯ੍ਵ ਸਟਾਰ ਸਮੇਂ ਉਸ ਦੇ ਇੰਦਰਾ ਗਾਂਧੀ ਦੇ ਮੁੱਖ ਸਲਾਹਕਾਰਾਂ ਵਿੱਚ ਹੋਣ ਸਬੰਧੀ ਉਦੋ ਦੀ ਪ੍ਰਧਾਨ ਮੰਤਰੀ ਨੂੰ ਸਲਾਹ ਦੇਣ ਵਿੱਚ ਉਸ ਦੀ ਵਿਅਕਤੀਗਤ ਭੂਮਿਕਾ ਕੀ ਸੀ ਅਤੇ ਉਸ ਸਮੇ ਦੌਰਾਨ ਉਸ ਦਾ ਕਾਂਗਰਸ ਤੋ‘ ਅਸਤੀਫਾ ਦੇਣ ਦਾ ਸਟੰਟ ਕੀ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਦਾ ਇੱਕ ਹਿੱਸਾ ਸੀ? ਅਮਰਿੰਦਰ ਸਿੰਘ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਹ ਓਪਰੇਸ਼ਨ ਬਲਿਊ ਸਟਾਰ ਓਪਰੇਸਨ ਨੂੰ ਸ੍ਰੀਮਤੀ ਇੰਦਰਾ ਗਾਂਧੀ ਵਲੋ‘ ਸਿੱਖਾਂ ਵਿਰੁੱਧ ਜੁਰਮ ਮੰਨਦਾ ਹੈ ਤਾਂ ਫਿਰ ਉਹ ਕਾਂਗਰਸ ਵਿੱਚ ਵਾਪਿਸ ਕਿਉਂ ਗਿਆ ਜਿਸ ਨੇ ਇਹ
ਗੁਨਾਹ ਕਰਨ ਦਾ ਫਰਮਾਨ ਸੁਣਾਇਆ ਸੀ?
ਉਨਾਂ ਅਮਰਿੰਦਰ ਸਿੰਘ ਨੂੰ ਇਹ ਬਾਰੇ ਵੀ ਸਪਸਟੀਕਰਨ ਦੇਣ ਲਈ ਆਖਿਆ ਕਿ ਕਿਉ ਇੰਦਰਾ ਗਾਂਧੀ ਨੇ ਆਪਣੇ ਹੀ ਦੇਸ਼ ਦੇ ਲੋਕਾਂ ਨੁੰ ਮਰਵਾਉਣ ਲਈ ਵਿਦੇਸ਼ੀ ਤਾਕਤਾਂ ਦੀ ਮਦਦ ਲਈ ।
ਅੱਜ ਇਥੇ ਪੱਤਰਕਾਰ ਸਮੇਲਨ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਤੱਥ ਨਿਰਪੱਖ ਵਿਸਲੇਸ਼ਸ਼ਕਾਂ ਅਤੇ ਮੀਡੀਆ ਦੀਆਂ ਉਨ੍ਹ੍ਹਾਂ ਸਖਸੀਅਤਾਂ ਵਲੋਂ ਸਪਸ਼ਟ ਕੀਤੇ ਜਾ ਚੁੱਕੇ ਹਨ ਕੀ ਸ੍ਰੀਮਤੀ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਕਿਨਾਰੇ ਲਗਾਉਣ ਲਈ ਅਤੇ ਸਿੱਖਾਂ ਦਾ ਘਾਣ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ‘ਤੇ ਹਮਲਾ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਨਾਲ ਸਬੰਧਤ ਉਚ ਰੁਤਬਾ ਰੱਖਣ ਵਾਲੇ ਆਗੂਆਂ ਤੋ ਸਲਾਹ ਲਈ ਸੀ। ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਰਾਜੀਵ ਗਾਂਧੀ ਦੇ ਮੁੱਖ ਸਲਾਹਕਾਰ ਵਜੋਂ ਵਿਚਰਦੇ ਰਹੇ ਹਨ ਅਤੇ ਸ੍ਰੀਮਤੀ ਗਾਂਧੀ ਵਲੋ ਪੰਜਾਬ ਪ੍ਰਤੀ ਆਪਣਾਏ ਗਏ ਰਵੀਏ ਉ¤ਤੇ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਦਾ ਪ੍ਰਭਾਵ ਜਾਪਦਾ ਹੈ। ਇਨਾ ਤੱਥਾਂ ਦੀ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧਤਾ ਨਹੀਂ ਕੀਤੀ।
ਉਸ ਵਕਤ ਉਸ ਦਾ ਕਾਂਗਰਸ ਤੋਂ ਅਸਤੀਫਾ ਦੇਣ ਦਾ ਫੈਸਲਾ ਇੱਕ ਪਹਿਲਾਂ ਤੋਂ ਨਿਰਧਾਰਤ ਸਿਆਸੀ ਡਰਾਮਾ ਸੀ ਜਿਸ ਦਾ ਮੁੱਖ ਉਦੇਸ਼ ਅਕਾਲੀ ਅੰਦੋਲਨ ਨੂੰ ਖਤਮ ਕਰਨਾ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਾਪਸ ਕਾਂਗਰਸ ਪਾਰਟੀ ਵਿਚ ਕਿਉਂ ਗਏ ਜਿਸ ਨੇ ਪਾਵਨ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਵਾਂਇਆ। ਅਕਾਲੀ ਦਲ ਨੇ ਕੈਪਟਨ ਸਿੰਘ ਤੋਂ ਪੁੱਛਿਆ ਕਿ ਸਿੱਖਾਂ ਵਿਰੁਧ ਜੁਲਮ ਢਾਹੁਣ ਲਈ ਇੰਦਰਾ ਗਾਂਧੀ ਦੀ ਵਿਦੇਸ਼ੀ ਮਦਦ ਲੈਣ ਬਾਰੇ ਉਹ ਕੀ ਸੋਚਦਾ ਹੈ ਅਤੇ ਆਪਣੇ ਆਪ ਨੂੰ ਉਸ ਪਾਰਟੀ ਵਿਚ ਕਿਸ ਤਰਾਂ ਅਰਾਮਦਾਇਕ ਮਹਿੂਸਸ ਕਰਦਾ ਹੈ ਜਿਸ ਨੇ ਭੋਲੇ ਭਾਲੇ ਬੇਗੁਨਾਹ ਹਜ਼ਾਰਾ ਸਿਖਾਂ ਨੂੰ ਉਹਨਾਂ ਦੇ ਪਵਿਤਰ ਧਾਰਮਿਕ ਅਸਥਾਨ ਤੇ ਸੈਨਾ ਨੂੰ ਹੁਕਮ ਦੇ ਕੇ ਹਮਲਾ ਕਰਵਾਕੇ ਮਰਵਾਇਆ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਸਿੰਘ ਇਕ ਸਿਆਸੀ ਡਰਾਮੇਬਾਜ਼ ਹੈ ਉਹ ਹਮੇਸ਼ਾਂ ਕਾਂਗਰਸ ਪਾਰਟੀ ਆਪਣੀ ਹੋਂਦ ਕਾਇਮ ਰੱਖਣ ਲਈ ਅਜਿਹੇ ਡਰਾਮੇ ਰਚਣ ਦਾ ਆਦੀ ਹੈ। ਉਸ ਵਲੋਂ ਅਕਾਲੀ ਲੀਡਰਸ਼ਿਪ ਤੇ ਲਗਾਏ ਗਏ ਦੋਸ਼ ਅਜਿਹਾ ਹੀ ਇਕ ਸਟੰਟ ਹੈ। ਕਾਂਗਰਸ ਦੇ ਸਿੱਖ ਲੀਡਰਾਂ ਵਿਚ ਹਮੇਸ਼ਾਂ ਇਕ ਦੂਜੇ ਤੋਂ ਅੱਗੇ ਨਿਕਲਣ ਲਈ ਅਕਾਲੀ ਲੀਡਰਾਂ ਵਿਸ਼ੇਸ਼ਕਰ ਸ. ਬਾਦਲ ਨੂੰ ਚੁਣੌਤੀ ਦੇਣ ਵਿਚ ਦੌੜ ਲਗੀ ਰਹਿੰਦੀ ਹੈ। ਹੁਣ ਜਦੋ ਕਿ ਅਮਰਿੰਦਰ ਦੀ ਆਪਣੀ ਪਾਰਟੀ ਵਿਚ ਬੁਰੀ ਹਾਲਤ ਹੈ ਉਹ ਰਾਹੁਲ ਗਾਂਧੀ ਦੀਆਂ ਨਜ਼ਰਾਂ ਵਿਚ ਖੁਦ ਨੂੰ ਹੀਰੋ ਸਾਬਤ ਕਰਨ ਲਈ ਆਪਣੀਆਂ ਪੁਰਾਣੀਆਂ ਕੋਝੀਆਂ ਹਰਕਤਾਂ ਅਪਣਾ ਰਿਹਾ ਹੈ।
ਇਸ ਸਮੇ ਜਦੋ ਕਿ ਨਹਿਰੂ ਗਾਂਧੀ ਪਰਿਵਾਰ ਉਤੇ ਆਪਰੇਸ਼ਨ ਬਲਿਊ ਸਟਾਰ ਸਮੇ ਬ੍ਰਿਟਿਸ਼ ਸਰਕਾਰ ਤੋਂ ਮਦਦ ਲੈਣ ਦੀਆਂ ਖਬਰਾਂ ਸੁਰਖੀਆਂ ਵਿਚ ਹਨ ਤਾਂ ਅਮਰਿੰਦਰ ਸਿੰਘ ਸੋਨੀਆ ਅਤੇ ਰਾਹੁਲ ਦੇ ਹੱਕ ਵਿਚ ਬਿਆਨ ਦੇ ਕੇ ਉਹਨਾਂ ਦਾ ਵਿਸ਼ਵਾਸ਼ ਮੁੜ ਜਿੱਤਣ ਦੀ ਤਾਂਘ ਵਿਚ ਹੈ।