ਨਵੀਂ ਦਿੱਲੀ, 14 ਫਰਵਰੀ () – ਪਟਰੋਲੀਅਮ ਮੰਤਰੀ ਵੀਰ¤ਪਾ ਮੋਇਲੀ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਗੈਸ ਕੀਮਤ ਵਾਧੇ ‘ਤੇ ਰੋਕ ਲਗਾਉਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇ¤ਕ ਅਪ੍ਰੈਲ ਤੋਂ ਗੈਸ ਦੀ ਕੀਮਤ ‘ਚ ਵਾਧਾ ਹੋਵੇਗੀ ਤੇ ਉਹ ਅੱਠ ਡਾਲਰ ਪ੍ਰਤੀ ਯੂਨਿਟ ਹੋ ਜਾਵੇਗੀ।ਇਸ ਮੌਕੇ ‘ਤੇ ਮੋਇਲੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਉਨ੍ਹਾਂ ਦੇ ਤੇ ਹੋਰਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਉਂਣਾ ਅਸੰਵਧਾਨਿਕ ਹੈ।