ਭਾਈ ਹਵਾਰਾ, ਭਾਈ ਭਿਓਰਾ, ਭਾਈ ਭਾਊ, ਭਾਈ ਖਾਨਪੁਰੀ ਅਤੇ ਭਾਈ ਲਾਹੌਰੀਆ ਸਣੇ ਸਮੂਹ ਕਸ਼ਮੀਰੀ, ਪਾਕਿਸਤਾਨੀ ਕੈਦੀ ਭੁੱਖ ਹੜਤਾਲ ’ਤੇ

ਭਾਈ ਲਾਹੌਰੀਆ ਦੀ ਸਿੰਘਣੀ ਨੂੰ ਨਹੀਂ ਮਿਲਣ ਦਿੱਤਾ

image ਨਵੀਂ ਦਿੱਲੀ, 15 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਜੇਲ ਅੰਦਰ ਬੰਦ ਕੈਦੀਆਂ ਦੇ ਮੌਲੀਕ ਅਧਿਕਾਰਾਂ ਦੀ ਉਲਘਣਾਂ ਕਰਦੇ ਹੋਏ ਕੈਦੀਆਂ ਅਤੇ ਉਨ੍ਹਾਂ ਦੇ ਮਿਲਣ ਵਾਲੇ ਪਰਿਵਾਰਾ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਦੇ ਸਖਤ ਰਵੀਈਏ ਤੋ ਤੰਗ ਆ ਕੇ ਉ¤ਥੇ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਜੀਤ ਸਿੰਘ ਭਾਉ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਕੁਲਵਿੰਦਰ ਸਿੰਘ ਖਾਨਪੁਰੀ, ਭਾਈ ਦਇਆ ਸਿੰਘ ਲਹੋਰੀਆ ਅਤੇ ਕਸ਼ਮੀਰੀ, ਪਾਕਿਸਤਾਨੀ ਕੈਦੀਆਂ ਸਣੇ ਹੋਰ ਬਹੁਤ ਸਾਰੇ ਧਰਮਾਂ ਦੇ ਕੈਦੀ ਜੇਲ ਵਲੋਂ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹਣ ਦੇ ਖਿਲਾਫ ਪਿਛਲੇ ਇਕ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ, ਪਰ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਅਖੋਂ-ਪਰੋਖੇ ਕਰ ਕੇ ਇਹ

ਕਿਹਾ ਜਾ ਰਿਹਾ ਕਿ ਅਸੀ ਤੁਹਾਡੀ ਕੋਈ ਮੰਗ ਨਹੀ ਮਨਣੀ। ਹਾਲਾਤ ਇਹ ਹੋ ਗਏ ਹਨ ਕਿ ਜੇਲ ਅੰਦਰ ਕਿਸੀ ਵੀ ਕੈਦੀ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਭਾਰਤ ਦੇ ਸਵਿਧਾਨ ਵਿਚ ਦਰਜ ਕਾਨੂੰਨ ਅਨੁਸਾਰ ਕੈਦੀਆਂ ਨੂੰ ਉਨ੍ਹਾਂ ਦੇ ਮੌਲੀਕ ਅਧਿਕਾਰਾਂ ਤੋ ਵਾਝੇ ਨਹੀ ਰਖਿਆ ਜਾ ਸਕਦਾ ਹੈ ਪਰ ਇਸ ਨੂੰ ਛਿੱਕੇ ਟੰਗਦਿਆਂ ਹੋਇਆ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਸਭ ਤੋਂ ਪਹਿਲਾਂ ਫਲ,ਮੇਵੇ ਤਰੀ ਵਾਲੀ ਸਬਜੀ ਬੰਦ ਕਰਵਾਈ ਗਈ। ਉਪਰੰਤ ਮਿਲਣ ਵਾਲੇਆਂ ਦੀ ਗਿਣਤੀ ਮਿੱਥ ਕੇ 10 ਕਰ ਦਿੱਤੀ ਗਈ ਸੀ। ਪਿਛਲੇ ਦੋ-ਤਿਨ ਮਹੀਨਿਆਂ ਤੋ ਘਰ ਦੀ ਰੋਟੀ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਜੇਲ ਦੀ ਕੰਟੀਨ ਵਿਚੋ ਹੀ ਜਰੂਰਤ ਦਾ ਸਾਮਾਨ ਬਜਾਰ ਨਾਲੋਂ ਦੁਗਣੇ ਭਾਅ ਤੇ ਖਰੀਦਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਹੈ ਜਿਸ ਨਾਲ ਗਰੀਬ ਤੱਬਕੇ ਦੇ ਕੈਦੀਆਂ ਦੀ ਹਾਲਤ ਮਾੜੀ ਹੈ । ਹੁਣ ਇਸ ਤੋਂ ਵੀ ਜਿਆਦਾ ਅੱਗੇ ਵੱਧਦੇ ਹੋਏ ਹਫਤੇ ਦੀ ਇਕ ਮੁਲਾਕਾਤ ਅਤੇ ਮਿਲਣ ਵਾਲਿਆ ਦੀ ਗਿਣਤੀ 5 ਕਰ ਦਿੱਤੀ ਗਈ ਹੈ। ਬੰਦ ਕੈਦੀਆਂ ਦੇ ਮੰਨੋਰਜਨ ਦਾ ਸਾਰੇ ਸਾਧਨ ਖੋਹ ਲਏ ਗਏ ਹਨ। ਜਦ ਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਜਾਰੀ ਆਦੇਸ਼ ਅਨੁਸਾਰ ਜੇਲ ਅੰਦਰ ਬੰਦ ਕੈਦੀ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਉਣਾਂ ਜੇਲ ਪ੍ਰਸ਼ਾਸਨ ਦਾ ਕੰਮ ਹੈ ਪਰ ਇੱਥੇ ਤਾਂ ਹਰ ਤਰੀਕੇ ਨਾਲ ਉਨ੍ਹਾਂ ਨੂੰ ਤੰਗ ਅਤੇ ਪਰੇਸ਼ਾਨ ਕਰਣ ਦਾ ਨਿੱਤ ਨਵਾਂ ਬਹਾਨਾ ਬਣਾ ਕੇ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਜਲ ਖਵਾਰ ਕੀਤਾ ਜਾਦਾਂ ਹੈ। ਇਸੇ ਕੜੀ ਤਹਿਤ ਤੰਗ ਅਤੇ ਪਰੇਸ਼ਾਨ ਕਰਦੇ ਹੋਏ ਅਜ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੂੰ ਵੀ ਮੁਲਾਕਾਤ ਨਹੀ ਕਰਨ ਦਿੱਤੀ ਗਈ।
ਭਾਈ ਲਾਹੌਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਅਤੇ ਭਾਈ ਹਵਾਰਾ ਦੀ ਭੈਣ ਬੀਬੀ ਮਨਪ੍ਰੀਤ ਕੌਰ ਨੇ ਭਾਈ ਹਰਵਿੰਦਰ ਸਿੰਘ ਵਿੰਦੀ ਨੂੰ ਨਾਲ ਲੈ ਕੇ ਸ਼ਨਿਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਨਠਭੱਜ ਕਰਕੇ ਆਪਣੇ ਅਤੇ ਭਾਈ ਹਰਵਿੰਦਰ ਸਿੰਘ ਵਿੰਦੀ ਦੀ ਮਿਹਨਤ ਸਦਕਾ ਸੁਨੀਲ ਗੁਪਤਾ ਨਾਲ ਮੁਲਾਕਾਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਤਿਹਾੜ ਜੇਲ੍ਹ ਦੇ ਕਾਨੂੰਨ ਮੰਤਰੀ ਸੁਨੀਲ ਗੁਪਤਾ ਨੂੰ ਉਨ੍ਹਾਂ ਨੇ ਦਸਿਆ ਕਿ ਸਾਡੇ ਅਤੇ ਕੈਦੀਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਲਾਕਾਤਾ ਨੂੰ ਵੀ ਘਟਾਇਆ ਜਾ ਰਿਹਾ ਹੈ ਜਿਸ ਕਰਕੇ ਦੋਨੋ ਪਾਸੇ ਤੋਂ ਖਜਲ ਖੁਆਰੀ ਬਹੁਤ ਹੋ ਰਹੀ ਹੈ । ਉਨ੍ਹਾਂ ਨੇ ਇਹ ਵੀ ਦਸਿੱਆ ਕਿ ਕਿਸ ਤਰ੍ਹਾਂ ਕਲ ਭਾਈ ਦਇਆ ਸਿੰਘ ਲਾਹੋਰੀਆ ਨਾਲ ਮੁਲਾਕਾਤ ਨਹੀ ਕਰਨ ਦਿੱਤੀ ਗਈ ਜਿਸ ਤੇ ਤੁੰਰਤ ਕਾਰਵਾਈ ਕਰਦਿਆਂ ਸੁਨੀਲ ਗੁਪਤਾ ਜੀ ਨੇ ਜੇਲ ਨੰ 1 ਅਤੇ 4 ਦੇ ਸੁਪਰਟੈੰਡਟ ਨੂੰ ਫੋਨ ਤੇ ਗਲਬਾਤ ਕਰਵਾਉਣ ਵਾਸਤੇ ਕਿਹਾ। ਜੇਲ੍ਹ ਨੰ 1 ਤੋਂ ਭਾਈ ਦਇਆ ਸਿੰਘ ਨੇ ਫੋਨ ਰਾਹੀ ਦਸਿਆ ਕਿ ਉਨ੍ਹਾਂ ਦੀ ਇਹ ਹੜਤਾਲ ਮੰਗਾ ਮੰਨਣ ਤਕ ਜਾਰੀ ਰਹੇਗੀ ਤੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਫੋਨ ਤੇ ਗਲਬਾਤ ਨਹੀ ਹੋ ਸਕੀ । ਤਿਹਾੜ ਜੇਲ੍ਹ ਦੇ ਕਾਨੂੰਨ ਮੰਤਰੀ ਸੁਨੀਲ ਗੁਪਤਾ ਨੇ ਦੋਨਾਂ ਬੀਬੀਆਂ ਨੂੰ ਕਿਹਾ ਕਿ ਤੁਸੀ ਕੈਦੀਆਂ ਨੂੰ ਭੱਖ ਹੜਤਾਲ ਖਤਮ ਕਰਨ ਲਈ ਕਹੋ । ਉਨ੍ਹਾਂ ਨੂੰ ਇਹ ਵੀ ਦੱਸੋ ਕਿ ਅਸੀ ਤੁਹਾਡੀ ਮੰਗਾ ਨੂੰ ਬਹੁਤ ਧਿਆਨ ਨਾਲ ਸੁਣਿਆ ਹੈ ਤੇ ਕੁਝ ਮੰਗਾ ਤੇ ਵਿਚਾਰ ਕਰਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ੀਸ਼ ਕਰਾਗੇ।

Send this to a friend