ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲਾ ਮਾਨ

ਸਬਰ, ਸਿਦਕ ਅਤੇ ਸਿਰੜ ਦਾ ਪਲਾ ਫੜਕੇ ਤੁਰਨ ਵਾਲਿਆਂ ਵਿਚ ਉਦਮੀ ਇਨਸਾਨ ਦਲਜੀਤ ਸਿੰਘ ਮਾਨ ਦਾ ਨਾਂ ਜ਼ਿਕਰਯੋਗ ਹੈ। ਸੰਗਰੂਰ ਜਿਲ੍ਹੇ ’ਚ ਪੈਂਦੇ ਮਸ਼ਹੂਰ ਪਿੰਡ ਮੌੜ੍ਹਾਂ (ਜਿਉਣੇ ਮੌੜ੍ਹ ਵਾਲੀਆਂ) ਦਾ ਵਸਨੀਕ ਦਲਜੀਤ ਮਾਨ ਵੈਟਰਨਰੀ ਡਾਕਟਰ ਸਵਰਗੀ ਸ. ਰਘਬੀਰ ਸਿੰਘ ਦਾ ਹੋਣਹਾਰ ਪੁਤਰ ਅਤੇ ਮਾਤਾ ਸ੍ਰੀਮਤੀ ਸੁਖਦੇਵ ਕੌਰ ਦੀ ਸੁਲਖਣੀ ਕੁਖ ਦਾ ਚਿਰਾਗ ਹੈ। ਪਰਿਵਾਰਕ ਤੌਰ ਤੇ ਉੁਹ ਤਿੰਨ ਭੈਣ- ਭਾਈ ਹਨ । ਪ੍ਰਾਇਮਰੀ ਤਕ ਦੀ ਵਿਦਿਆ ਤਾਂ ਉਸਨੇ ਪਿੰਡ ਮੌੜ੍ਹਾ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਹੈ।
ਪਰਿਵਾਰਕ ਪਿਛੋਕੜ ਵਿਚੋਂ ਮਿਲੀ ਮਿਹਨਤ ਦੀ ਗੂੜਤੀ ਦੇ ਸਦਕੇ ਹੀ ਦਲਜੀਤ ਮਾਨ ਨੇ ਜ਼ਿੰਦਗੀ ’ਚ ਹਮੇਸ਼ਾ ਹੀ ਮਿਹਨਤ ਕਰਨ ਨੂੰ ਤਰਜੀਹ ਦਿਤੀ ਹੈ। ਉਸਦਾ ਕਹਿਣਾ ਹੈ ਕਿ ਮਨੁਖ ਨੂੰ ਆਪਣਾ ਰਵੱਈਆ ਹਮੇਸ਼ਾ ਹਾਂ ਪਖੀ ਰਖਣਾ ਚਾਹੀਦਾ ਹੈ। ਪੜ੍ਹਦਿਆਂ-ਪੜ੍ਹਦਿਆਂ ਹੀ ਦਲਜੀਤ ਨੇ ਪਿਤਾ ਪੁਰਖੀ ਖੇਤੀਬਾੜੀ ਦਾ ਧੰਦਾ ਵੀ ਜਾਰੀ ਰਖਿਆ ਅਤੇ ਸਹਾਇਕ ਧੰਦੇ ਵਜੋਂ ਉੁਸਨੇ ਪਿੰਡ ਵਿਚ ਹੀ ਦੁਧ ਦੀ ਡੇਅਰੀ ਦਾ ਕੰਮ ਸ਼ੁਰੂ ਕਰ ਲਿਆ ਸੀ। ਸਤਾਈ ਵਰ੍ਹੇ ਪਹਿਲਾਂ ਉਸਨੇ ਸੰਗਰੂਰ ਨੇੜੇ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੇ ਤਪ ਅਸਥਾਨ ਗੁਰਦੁਆਰਾ ਮਸਤੂਆਣਾ ਸਾਹਿਬ ਜੀ ਦੇ ਨੇੜਲੇ ਪਿੰਡ ਦੁਗਾਂ ਵਿਖੇ ਆਪਣੀ ਜੀਵਨ ਸਾਥਣ ਬੀਬੀ ਸੁਖਵਿੰਦਰ ਕੌਰ ਨੂੰ ਬਿਨਾਂ ਦਹੇਜ ਤੋਂ ਵਿਆਹਕੇ ਲਿਆਉਣ ਦੀ ਕਾਫੀ ਸ਼ਲਾਘਾ ਹੋਈ ਸੀ। ਸਾਦੇ ਵਿਆਹ ਦੀ ਗਲ ਕਰਦਿਆਂ ਦਲਜੀਤ ਮੁਸਕੜੀ ਹਸਦਾ ਵੀ ਤੇ ਕਹਿੰਦਾ ਵੀ ਹੈ ਕਿ ਜਦੋਂ ਸੁਖਵਿੰਦਰ ਰੂਪੀ ਲਛਮੀ ਹੀ ਉਨ੍ਹਾਂ ਦੇ ਘਰ ਆ ਗਈ ਤਾਂ ਫਿਰ ਦਹੇਜ ਕੀ ਲੋੜ ਸੀ। ਇਸ ਸਾਦੇ ਵਿਆਹ ਦੀ ਉਨ੍ਹਾਂ ਦਿਨੀਂ ਅਖਬਾਰਾਂ ਵਿਚ ਵੀ ਚਰਚਾ ਹੋਈ ਸੀ ਅਤੇ ਦਾਜ ਦੇ ਲੋਭੀਆਂ ਦੇ ਖਿਲਾਫ਼ ਸਮਾਜ ਲਈ ਉੁਹ ਮਾਰਗ ਦਰਸ਼ਕ ਵੀ ਬਣਿਆ ਸੀ।।ਉੁਹ ਦਸਦਾ ਹੈ ਕਿ ਇਸ ਸਾਦੇ ਵਿਆਹ ਦੀ ਪ੍ਰੇਰਨਾ ਉੁਸਨੂੰ ਅਮਰਜੀਤ ਸਿੰਘ ਕਾਂਝਲਾ ਜੀ ਹੁਰਾਂ ਤੋਂ ਮਿਲੀ ਸੀ। ।
ਆਪਣੇ ਭਵਿਖ ਨੂੰ ਹੋਰ ਤਰਾਸ਼ਣ ਦੇ ਮਕਸਦ ਲਈ ਉਸਨੇ ਪਿੰਡੋਂ ਉਠਕੇ ਸੰਗਰੂਰ ਸ਼ਹਿਰ ਵਿਚ ਪਕੇ ਤੌਰ ਵਸਣ ਦਾ ਨਿਸ਼ਚਾ ਕਰ ਲਿਆ । ਵੀਹ ਕੁ ਵਰ੍ਹੇ ਪਹਿਲਾਂ ਜਦੋਂ ਦਲਜੀਤ ਨੇ ਸੰਗਰੂਰ ਰਹਿਣਾ ਸ਼ੁਰੂ ਕਰ ਦਿਤਾ ਤਾਂ ਉੁਹ ਡੇਅਰੀ ਦੇ ਕੰਮ ਨਿਪਟਾਉੁਣ ਲਈ ਸਵੇਰੇ ਚਾਰ ਵਜੇ ਹਰ ਰੋਜ਼ ਉੁਠਕੇ ਪਿੰਡ ਜਾਂਦਾ ਸੀ ਅਤੇ ਏੇਸੇ ਤਰ੍ਹਾਂ ਸ਼ਾਮੀਂ ਚਾਰ ਵਜੇ ਜਾ ਕੇ ਰਾਤੀਂ ਗਿਆਰਾਂ ਵਜੇ ਘਰ ਵਾਪਸ ਪਰਤਦਾ ਸੀ। ਕਈ ਸਾਲ ਦੇ ਸੰਘਰਸ਼ ਤੋਂ ਬਾਅਦ ਉੁਸਨੇ ਦੁਧ ਦੇ ਕਾਰੋਬਾਰ ਨੂੰ ਸੰਗਰੂਰ ਸਥਿਤ ਬਰਨਾਲਾ ਰੋਡ ਤੇ ਪੁਲੀਸ ਲਾਈਨ ਦੇ ਨੇੜੇ ਆਪਣੇ ਰਹਿਣ ਲਈ ਬਣਾਏ ਠਰਹਿਣ ਬਸੇਰੇ’’ ਵਿਚ ਹੀ ਠਗੁਰੂ ਕਿਰਪਾ ਮਿਲਕ ਡੇਅਰੀ’’ ਖੋਲ੍ਹਕੇ ਆਪਣੇ ਇਸ ਕਾਰੋਬਾਰ ਨੂੰ ਪ੍ਰਫੁਲਤ ਕਰ ਲਿਆ ਹੈ। ਬਲਡ ਡਰੋਨਰਜ਼ ਸੁਸਾਇਟੀ ਦਾ ਮੈਂਬਰ ਹੋਣ ਦੇ ਨਾਤੇ ਉੁਹ ਹਰ ਪਲ ਲੋੜਵੰਦ ਲੋਕਾਂ ਦੇ ਕੰਮ ਆਉਣ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ। ਕੋਈ ਗਰੀਬ ਵਿਅਕਤੀ ਆਪਣੀ ਨੂੰਹ-ਧੀ ਦੇ ਜਣੇਪੇ ਲਈ ਉਸਦੀ ਡੇਅਰੀ ਤੋਂ ਦੇਸੀ ਘਿਓ ਖਰੀਦਣ ਲਈ ਆ ਜਾਵੇ ਤਾਂ ਉੁਹ ਇਕ ਪਾਈਆ ਘਿਓ ਆਪਣੇ ਵਲੋਂ ਜ਼ਰੂਰ ਪਾਉਂਦਾ ਹੈ। ਸਿਰਫ ਏੇਹੀ ਨਹੀਂ ਮੁਹਲੇ ਵਿਚ ਕਿਸੇ ਗਰੀਬ ਪਰਿਵਾਰ ਦੇ ਘਰ ਵਿਆਹ ਸ਼ਾਦੀ ਜਾਂ ਦੁਖ ਦੀ ਘੜੀ ਦਾ ਵੇਲਾ ਹੋਵੇ ਤਾਂ ਉੁਹ ਆਪਣੇ ਵਲੋਂ ਵੀਹ ਕਿਲੋ ਦੁਧ ਦੀ ਕੇਨੀ ਭੇਜਕੇ ਹੀ ਨਹੀਂ ਸਗੋੰ ਜੇਬ੍ਹ ਵਿਚੋਂ ਇੱਕੀ ਸੌ ਰੁਪਏ ਦੇ ਕੇ ਆਪਣੀ ਹਾਜ਼ਰੀ ਜ਼ਰੂਰ ਲੁਆਉੁਂਦਾ ਹੈ। ਚੰਗੇ ਭਾਗੀਂ ਉਸਨੇ ਸਾਧੂ ਸੰਤਾਂ ਦੀ ਸੰਗਤ ਵੀ ਕੀਤੀ ਹੈ।। ਉਹ ਦਸਦਾ ਹੈ ਕਿ ਇਕ ਦੇਸੀ ਦਵਾਈਆਂ ਬਣਾਉੁਣ ਵਾਲੇ ਸੰਤ ਮਹਾਤਮਾ ਦੀ ਸੰਗਤ ਸਦਕਾ ਉਸਨੂੰ ਦੇਸੀ ਨੁਕਤਿਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ, ਕਿਉਂਕਿ ਸੰਤ ਜੀ ਨੇ ਉਸਨੂੰ ਦੇਸੀ ਨੁਕਤਿਆਂ ਦੀ ਇਕ ਕਿਤਾਬ ਹੀ ਭੇਟ ਕਰ ਦਿਤੀ ਜਿਸਦੇ ਜ਼ਰੀਏੇ ਉੁਹ ਅਜ ਕਲ ਅਨੇਕਾਂ ਪ੍ਰਕਾਰ ਦੀਆਂ ਦੇਸੀ ਦਵਾਈਆਂ ਤਿਆਰ ਕਰਦਾ ਹੈ। ਦਲਜੀਤ ਦਸਦਾ ਹੈ ਕਿ ਛੋਟੀ ਉੁਮਰ ਵਿਚ ਹੀ ਵਾਲ ਚਿਟੇ ਹੋਣੇ, ਸ਼ਿਕਰੀ ਰੋਗ, ਵਾਲਾਂ ਦਾ ਝੜਨਾ ਆਦਿ ਦੀਆਂ ਸਮਸਿਆਵਾਂ ਲਈ ਉਸ ਵਲੋਂ ਬਣਾਇਆ ਗਿਆ ਠਪੰਚਾਂਗ ਤੇਲ’’ ਇਨ੍ਹਾਂ ਸਮਸਿਆਵਾਂ ਨੂੰ ਜੜ੍ਹੋ ਹੀ ਖਤਮ ਕਰ ਦਿੰਦਾ ਹੈ।। ਇਸ ਧੰਦੇ ਨੂੰ ਵੀ ਉੁਸਨੇ ਸਹਾਇਕ ਧੰਦੇ ਵਜੋੰ ਅਪਣਾ ਲਿਆ ਹੈ, ਪ੍ਰੰਤੂ ਚਮੜੀ ਰੋਗ ਨਾਲ ਸੰਬੰਧਤ ਖਾਜ-ਖੁਜਲੀ ਵਰਗੀਆਂ ਕੁਝ ਅਜਿਹੀਆਂ ਬਿਮਾਰੀਆਂ ਵੀ ਹਨ ਜਿੰਨ੍ਹਾਂ ਦਾ ਉਹ ਮੁਫਤ ਇਲਾਜ ਕਰਦਾ ਹੈ।
ਸਮਾਜ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿਣ ਵਾਲਾ ਦਲਜੀਤ ਮਾਨ ਹਰ ਪਲ ਹਰ ਕਿਸੇ ਦੇ ਕੰਮ ਆਉਣ ਲਈ ਯਤਨਸ਼ੀਲ ਰਹਿੰਦਾ ਹੈ। ਲੋਕ ਸੇਵਾ ਸਦਕੇ ਹੀ ਅਕਾਲੀ-ਭਾਜਪਾ ਸਰਕਾਰ ਦੇ ਹੁੰਦਿਆਂ ਪੰਜਾਬ ’ਚ ਹੋਈਆਂ ਮਿਊਂਸਪਲ ਚੋਣਾਂ ਦੌਰਾਨ ਉੁਹ ਵਾਰਡ ਨੰਬਰ 27 ਵਿਚੋਂ ਕਾਂਗਰਸ ਦੇ ਉੁਮੀਦਵਾਰ ਵਜੋਂ ਚੋਣ ਲੜਿਆ ਸੀ । ਪੂਰੇ ਸ਼ਹਿਰ ਵਿਚ ਇਕ ਏੇਹੀ ਵਾਰਡ ਇਸ ਲਈ ਚਰਚਾ ਵਿਚ ਸੀ ਕਿਉਂਕਿ ਇਸ ਵਾਰਡ ਵਿਚ ਸਿਰਫ ਦੋ ਉਮੀਦਵਾਰ (ਅਕਾਲੀ ਅਤੇ ਕਾਂਗਰਸੀ) ਹੀ ਸਨ । ਅਕਾਲੀ ਉਮੀਦਵਾਰ ਮੌਕੇ ਦੀ ਸਰਕਾਰ ਦਾ ਹੋਣ ਦੇ ਨਾਲ ਨਾਲ ਮਿਉਂਸਪਲ ਕਮੇਟੀ ਦੀ ਪ੍ਰਧਾਨਗੀ ਲਈ ਪ੍ਰਮੁਖ ਦਾਅਵੇਦਾਰ ਸੀ। ਜਿਤ ਹਾਰ ਤੋਂ ਬੇਖਬਰ ਦਲਜੀਤ ਮਾਨ ਨੇ ਚੋਣਾਂ ਦੇ ਦਿਨਾਂ ਵਿਚ ਆਪਣੇ ਵਾਰਡ ’ਚ ਨਸ਼ਾ ਮੁਕਤ ਪ੍ਰਚਾਰ ਦੀ ਲਹਿਰ ਜਹੀ ਪੈਦਾ ਕਰ ਦਿਤੀ ਸੀ। ਉਹ ਆਪਣੇ ਸਮਰਥਕਾਂ ਦੀ ਸੇਵਾ ਦੁਧ, ਦਹੀ ਅਤੇ ਲਸੀ ਨਾਲ ਕਰਦਾ ਸੀ। ਜ਼ਿੰਦਗੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਦਲਜੀਤ ਮਾਨ ਜਦੋਂ ਪਿੰਡੋਂ ਉਠਕੇ ਸ਼ਹਿਰ ਆ?ਿਆ ਸੀ ਤਾਂ ਉਸਦੇ ਦਿਲ ਦੀਆਂ ਗਹਿਰਾ?ੀਆਂ ਵਿਚ ਇਕ ਹੋਰ ਉੁਮੰਗ ਨੇ ਜਨਮ ਲਿਆ ਕਿ ਉਹ ਆਪਣੇ ਬਚਿਆਂ (ਬੇਟੀ ਅਤੇ ਬੇਟੇ) ਦੇ ਭਵਿਖ ਨੂੰ ਉਜਵਲ ਬਣਾਉਣ ਲਈ ਵਿਦੇਸ਼ੀ ਧਰਤੀ ਤੇ ਜਰੂਰ ਭੇਜੇਗਾ । ਉਸਦੇ ਇਸ ਖਿਆਲ ਨੂੰ ਉੁਦੋਂ ਮਜਬੂਤੀ ਮਿਲੀ ਜਦੋਂ ਉੁਸਦੀ ਬੇਟੀ ਰਵਨੀਤ ਕੌਰ ਮਾਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਈ.ਸੀ.ਈ ਦੀ ਬੀ. ਟੈਕ ਕਰਨ ਉਪਰੰਤ ਕਨੇਡਾ ਸਰਕਾਰ ਤੋਂ ਸਟਡੀ ਵੀਜਾ ਮਿਲ ਗਿਆ ਹੈ ਅਤੇ ਅਜ ਕਲ ਰਵਨੀਤ ਮਾਨ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸ਼ਹਿਰ ਡੋਸਨਕਰੀਕ (ਐਨ ਐਲ ਸੀ) ਨੋਰਧਨ ਲਾਈਟ ਕਾਲਜ ਵਿਚ ਐਮ.ਬੀ.ਏੇ. ਦੀ ਡਿਗਰੀ ਪ੍ਰਾਪਤ ਕਰ ਚੁਕੀ ਹੈ।। ਏਨਾ ਹੀ ਨਹੀਂ ਉੁਸਦੇ ਛੋਟੇ ਬੇਟੇ ਪ੍ਰਨੀਤ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿਵਲ ਇੰਜਨੀਅਰਿੰਗ ਦੀ ਬੀ. ਟੈਕ ਕਰਨ ਉੁਪਰੰਤ ਕਨੇਡਾ ਸਰਕਾਰ ਵਲੋਂ ਸਟਡੀ ਵੀਜਾ ਮਿਲਣ ਤੋਂ ਬਾਅਦ ਅਜ ਕਲ ਪ੍ਰਨੀਤ ਮਾਨ ਅਨਟਰੀਓ ਸਟੇਟ ਦੇ ਕਿਚਨਰ ਸ਼ਹਿਰ ਦੇ ਕੋਨਸਟੇਗਾ ਕਾਲਜ ’ਚ ਪੋਸਟ ਗਰੈਜੂਏਟ ਕੰਸਟਰਕਸ਼ਨ ਮੈਨੇਜਮੈਂਟ ਦਾ ਡਿਪਲੋਮਾ ਕਰ ਰਿਹਾ ਹੈ । ਉੁਸਨੂੰ ਅਤੇ ਉਸਦੀ ਧਰਮ ਪਤਨੀ ਸੁਖਵਿੰਦਰ ਕੌਰ ਮਾਨ ਨੂੰ ਕਨੇਡਾ ਦਾ ਅਠ ਸਾਲ ਦਾ ਵਿਜਟਰ ਵੀਜਾ ਲਗ ਚੁਕਾ ਅਤੇ ਉਸਦੀ ਧਰਮ ਪਤਨੀ ਪਿਛਲੇ ਵਰ੍ਹੇ ਛੇ ਮਹੀਨਿਆਂ ਲਈ ਆਪਣੇ ਬਚਿਆਂ ਕੋਲ ਇਕ ਗੇੜਾ ਲਾ ਆਈ ਹੈ। ਦਲਜੀਤ ਮਾਨ ਦਾ ਕਹਿਣਾ ਹੈ ਕਿ ਅਜ ਦਾ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਫਸ ਚੁਕਾ ਹੈ ਜੋ ਕਿ ਅਤੀਅੰਤ ਵਿਚਾਰਨਯੋਗ ਮੁਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਆਪਣਾ ਪਿਤਾ ਪੁਰਖੀ ਧੰਦਾ ਅਪਨਾਉਣ ਦੇ ਨਾਲ ਛੋਟੇ ਛੋਟੇ ਸਹਾਇਕ ਧੰਦੇ ਜਰੂਰ ਅਪਨਾਉਣ ਤਾਂ ਜੋ ਜ਼ਿੰਦਗੀ ਨੂੰ ਹੋਰ ਵੀ ਖੁਸ਼ਹਾਲ ਬਣਾਇਆ ਜਾ ਸਕੇ ਅਤੇ ਇਸ ਤਰ੍ਹਾਂ ਕਰਨ ਨਾਲ ਖੁਦਕਸ਼ੀਆਂ ਦੇ ਰਾਹ ਪਈ ਕਿਸਾਨੀ ਨੂੰ ਵੀ ਬਚਾਇਆ ਸਕਦਾ ਹੈ।
– ਸ. ਸ. ਰਮਲਾ, ਸੰਗਰੂਰ।
ਸੰਪਰਕ : 98722-50956

Send this to a friend