ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਅਲੁਮਨਾਇ ਮੀਟ 2018

ਅੰਮ੍ਰਿਤਸਰ 11 ਅਪ੍ਰੈਲ (ਦਵਾਰਕਾ ਨਾਥ ਰਾਣਾ) ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, 11 ਅਪਰੈਲ 2018 ਨੂੰ ਅਲੁਮਨਾਇ ਮੀਟ ਕਰਵਾਈ। ਜਿਸ ਦਾ ਵਿਸ਼ਾ ਸੀ ‘‘ਵੀਂ ਪਾਰਟ ਔਨਲੀ ਟੂੰ ਮੀਟ ਅਗੇਨੂ ਅਤੇ ਇਸ ਮੀਟ ਦਾ ਮਕਸਦ ਇਹ ਸੀ ਕਿ ਅਸੀ ਦੁਬਾਰਾ ਮਿਲ ਦੇ ਰਹਾਗੇ ਅਤੇ ਇਕ ਦੂਸਰੇ ਨਾਲ ਮੇਲ ਜੋਲ ਵਧਾਉਂਦੇ ਰਹਾਂਗੇ। ਇਸ ਅਲੁਮਨਾਇ ਮੀਟ ਦੀ ਮੁਖ ਮਹਿਮਾਨ ਸ਼੍ਰੀਮਤੀ ਸੁਰਿੰਦਰ ਕੌਰ ਇਗਜੈਕਟਿਵ ਆਫਿਸਰ ਇੰਮਪਰੂਵਮੈਂਟ ਟਰੱਸਟ ਫਗਵਾੜਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸਵਾਤੀ ਟਿਵਾਣਾ, ਸਭ ਡਵੀਜਨ ਮਜਿਸਟਰੇਟ ਲੁਧਿਆਣਾ ਸਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਦਾ ਸੁਆਗਤ ਪੌਦੇ ਦੇ ਕੇ ਕੀਤਾ।ਡਾ. ਪੁਸ਼ਪਿੰਦਰ ਵਾਲੀਆ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਨੇ ਕਿਹਾ ਕਿ ਇਹ ਇਕ ਅਜਿਹਾ ਮੌਕਾ ਜਦੋਂ ਅਸੀ ਵਰਤਮਾਨ ਭਵਿੱਖ, ਭੂਤਕਾਲ ਨਾਲ ਸਬੰਧ ਜ਼ੋੜ ਸਕਦੇ ਹਾਂ, ਫਿਰ ਉਨ੍ਹਾਂ ਨੈ ਕਿਹਾ ਕਿ ਮੈਂ ਅੱਜ ਦੇ ਮਹਿਮਾਨਾਂ ਨੂੰ ਆਖਦੀ ਹਾਂ ਕਿ ਸੰਸਥਾ ਵਾਸਤੇ ਆਪਣੇ ਬਹੁਮੁੱਲੇ ਵਿਚਾਰ ਦੇਣ ਤਾਂ ਕਿ ਸੰਸਥਾ ਹੋਰ ਤਰੱਕੀ ਕਰ ਸਕੇ।ਸ਼੍ਰੀਮਤੀ ਮੰਜੂ ਦੁੱਗਲ ਵਾਈਸ ਪ੍ਰਿੰਸਪੀਲ ਡੀਨ ਅਲਮੁਨਾਏ ਨੇ ਸਾਬਕਾ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਮੁਖ ਮਹਿਮਾਨ ਸ਼੍ਰੀਮਤੀ ਸੁਰਿੰਦਰ ਕੁਮਾਰੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਾਲਜ ਵਲੋਂ ਇਹ ਇਕ ਬਹੁਤ ਹੀ ਸਾਰਥਕ ਉਪਰਾਲਾ ਹੈ, ਕਿ ਇੰਨ੍ਹੇ ਸਾਲਾ ਬਾਅਦ ਕਾਲਜ ਆ ਕੇ ਆਪਣੀਆ ਪੁਰਾਣੀਆਂ ਸਾਥਨਾਂ ਨੂੰ ਮਿਲਨ ਉਪਰੰਤ, ਵਿਦਿਆਅਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆ।ਵਿਸ਼ੇਸ਼ ਮਹਿਮਾਨ ਸਵਾਤੀ ਟੰਡਨ ਨੇ ਕਿਹਾ ਕਿ ਅੱਜ ਮੈਂ ਜਿਸ ਮੁਕਾਮ ਤੇ ਪਹੁੰਚੀ ਹਾਂ ਇਸ ਵਿਚ ਮੇਰੇ ਅਧਿਆਪਕਾਂ ਅਤੇ ਕਾਲਜ ਦਾ ਬਹੁਤ ਵੱਡਾ ਯੋਗਦਾਨ ਹੈ, ਪ੍ਰਿੰਸੀਪਲ. ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀਆਂ ਪੁਰਾਣੀਆ ਚਾਲ੍ਹੀ (40) ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਇਸ ਕਾਲਜ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਕਰਦਿਆ ਸਭ ਪੁਰਾਣੀਆ ਵਿਦਿਆਰਥਣਾਂ ਦਾ ਕਾਲਜ ਦੇ ਵਿਹੜੇ ‘ਚ ਪਹੁੰਚਣ ਲਈ ਧੰਨਵਾਦ ਕੀਤਾ। ਡਾ. ਸ਼ੁਸ਼ਮਾ ਮਨੋਚਾ ਮੁਖੀ ਅੰਗਰੇਜ਼ੀ ਵਿਭਾਗ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਾਰੀਆਂ ਪੁਰਾਣੀਆ ਵਿਦਿਆਰਥਣਾਂ ਨਾਲ ਕਾਲਜ ਦੇ ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆਂ ਨੇ ਫੋਟੋ ਕਰਵਾਈ।

Send this to a friend