ਲੱਚਰ ਗਾਇਕੀ ਪੰਜਾਬੀ ਦੀ ਸ਼ਾਨ ’ਚ ਗੁਸਤਾਖ਼ੀ
ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਗਿਆ ਹੈ। ਜਿਸ ਤਰਾਂ ਸਾਡੇ ਸ਼ਰੀਰ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ , ਉਸੇ ਤਰਾਂ ਸਾਡੀ ਰੂਹ ਨੂੰ ਜੇਕਰਕੁਝ ਸਕੂਨ ਪਹੁੰਚ ਸਕਦਾ ਹੈ ਤਾਂ ਉਹ ਹੈ ਮਨ ਭਾਉਂਦਾ ਵਿਹਾਰ, ਵਿਚਾਰ ਅਤੇ ਸੰਗੀਤ। ਸੰਗੀਤ ਸਿਰਫ ਮਨੋਰੰਜਨ ਦਾ ਹੀ ਸੋਮਾ ਨਹੀਂ ਸਗੋਂਇਹ ਸਾਡੇ ਵਿਰਸੇ ਦਾ ਅਣਿਖੜਵਾਂ ਅੰਗ ਹੈ। ਸੰਗੀਤ ਚ ਗੀਤਾਂ ਦੀ ਆਪਣੀ ਖਾਸ ਜਗਾਂ ਹੁੰਦੀ ਹੈ। ਮਾਂ ਬੋਲੀ ਚ ਗੀਤ ਤੁਹਾਨੂੰ ਜੋਸ਼ ਤੇ ਜਜ਼ਬੇਨਾਲ ਭਰ ਦੇਂਦੇ ਨੇ, ਇਹ ਗੀਤ ਹੀ ਤੁਹਾਨੂੰ ਆਪਣੀਆਂ ਜੜਾਂ ਨਾਲ ਜੋੜੀ ਰਖਦੇ ਹਨ, ਖ਼ਾਸਕਰ ਲੋਕ ਗੀਤ। ਗੀਤ ਬਹੁਤੀ ਵਾਰ ਉਸ ਸਮੇਂ ਦੀਇਕ ਤਸਵੀਰ ਵੀ ਪੇਸ਼ ਕਰਦੇ ਹਨ ਜਿਸ ਸਮੇਂ ਇਹਨਾਂ ਨੂੰ ਲਿਖਿਆ ਗਿਆ ਹੋਵੇ । ਪਰ ਅਜ ਕਲ ਜਿਸ ਤਰਾਂ ਦੇ ਗੀਤ ਲਿਖੇ ਜਾ ਰਹੇ ਹਨ , ਗੀਤਾਂ ਵਿਚ ਜਿਸ ਤਰਾਂ ਦੇ ਸ਼ਬਦਾਂ ਦੀ ਵਰਤੋਂ ਹੋ ਰਹੀ ਹੈ ਉਹ ਪਤਾ ਨਹੀਂ ਕਿਹੜੀ ਦੁਨੀਆਂ ਦੀ ਗਲ ਕਰਦੇ ਹਨ। ਅਜ ਕਲ ਗੀਤਾਂ ਚ ਦਾਰੂ, ਮਾਰ ਧਾੜ, ਨਸ਼ੇ, ਗੋਲੀ, ਗੰਡਾਸੇ, ਰਫ਼ਲਾਂ, ਬੰਦੂਕਾਂ, ਨਾਜਾਇਜ਼ ਅਸਲੇ ਦਾ ਜ਼ਿਕਰ ਤਾਂ ਇਸ ਤਰਾਂ ਕੀਤਾ ਜਾ ਰਿਹਾ ਹੈ ਜਿਦਾਂ ਅਸੀਂ ਪੰਜਾਬਵਿਚ ਨਾ ਹੋ ਕੇ ਕਿਸੇ ਅਨਪੜ੍ਹ ਮੁਲਕ ਵਿਚ ਵਿਚਰ ਰਹੇ ਹੋਈਏ।
ਅਫ਼ਗ਼ਾਨਿਸਤਾਨ ਵਰਗੇ ਮੁਲਕ ਜਿਥੇ ਲੋਕੀ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਉਥੇ ਵੀ ਹਥਿਆਰ ਰਖਣ ਵਾਲੇ ਸ਼ਾਇਦ ਹੀ ਖੁਲ੍ਹੇਆਮ ਅਜਿਹੇਗੀਤ ਸੁਣਨਾ ਜਾਂ ਦੇਖਣਾ ਪਸੰਦ ਕਰਦੇ ਹੋਣ। ਪਰ ਸਾਡੇ ਪੰਜਾਬ ਚ ਤਾਂ ਇਹਨਾਂ ਹਥਿਆਰਾਂ ਨੂੰ ਧਕੇ ਨਾਲ ਹੀ ਆਪਣੇ ਸਭਿਆਚਾਰ ਦਾ ਹਿਸਾਬਣਾ ਦਿਤਾ ਗਿਆ ਹੈ, ਇਹ ਕਿਥੋਂ ਤਕ ਜਾਇਜ਼ ਹੈ ? ਆਖ਼ਿਰ ਅਜਿਹੇ ਗੀਤ ਲਿਖਣ ਵਾਲੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਉਹਨਾਂ ਤੋਂ ਕੀ ਕਰਵਾਉਣਾ ਚਾਹੁੰਦੇ ਹਨ ਇਹ ਸਮਝ ਤੋਂ ਪਰੇ ਹੈ। ਇਸ ਤੋਂ ਵੀ ਵਢੀ ਮੰਦਭਾਗੀ ਗਲ ਇਹ ਕਿ ਅਜਿਹੇ ਗੀਤਾਂ ਨੂੰ ਵੀ ਲੋਕੀਸੁਣਦੇ ਹਨ। ਘਟੀਆ ਗੀਤ ਸ਼ਰੇਆਮ ਸੁਣੇ ਅਤੇ ਦਿਖਾਏ ਜਾਂ ਰਹੇ ਹਨ , ਇਹਨਾਂ ਤੇ ਕੋਈ ਰੋਕਟੋਕ ਨਹੀਂ, ਕੋਈ ਪਾਬੰਦੀ ਨਹੀਂ ਹੈ।
ਇਹ ਗੀਤ ਦੇਖ-ਸੁਣ ਕੇ ਛੋਟੀ ਉਮਰ ਦੇ ਬਾਲਕਾਂ ਦੇ ਮਨ ਤੇ ਇਸ ਦਾ ਕੀ ਅਸਰ ਪੈਂਦਾ ਹੈ, ਕੀ ਕਦੇ ਇਸ ਬਾਰੇ ਕਿਸੇ ਨੇ ਸੋਚਿਆ ਹੈ, ਸ਼ਾਇਦ ਨਹੀਂ। ਬਾਲ ਸੁਭਾਅ ਚ ਕੁਝ ਨਵਾਂ ਕਰਨ ਦੀ, ਤਜ਼ੁਰਬਾ ਕਰਨ ਦੀ ਹਮੇਸ਼ਾ ਉਤਸੁਕਤਾ ਰਹਿੰਦੀ ਹੈ। ਅਜਿਹੇ ਚ ਘਟੀਆ ਗੀਤਾਂ ਤੋਂ ਪ੍ਰੇਰਿਤ ਹੋ ਕੇ ਉਹ ਪੁਠੇ ਸਿਧੇ ਕੰਮ ਕਰ ਬੈਠਦੇ ਨੇ ਜਿਹੜੇ ਬਾਦ ਵਿਚ ਉਹਨਾਂ ਲਈ ਮੁਸੀਬਤ ਹੀ ਸਾਬਿਤ ਹੁੰਦਾ ਹੈ 9 ਕਈਂ ਛੋਟੀ ਉਮਰੇ ਬਾਲਕ ਗੀਤਾਂ ਚ ਦਿਖਾਏ ਜਾਂਦੇ ਹਥਿਆਰਾਂ, ਨਸ਼ਿਆਂ ਜਾਂ ਹੋਰ ਭੈੜੀਆਂ ਹਰਕਤਾਂ ਨੂੰ ਹੀ ਫੈਸ਼ਨ ਮੰਨ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਨ ਦਾ ਮਨ ਬਣਾ ਲੈਂਦੇ ਨੇ। ਪਰ ਜਦੋਂ ਤਕ ਉਹ ਅਸਲੀਅਤ ਤੋਂ ਜਾਣੂ ਹੁੰਦੇ ਨੇ ਉਸ ਸਮੇਂ ਤਕ ਖ਼ਾਸੀ ਦੇਰ ਹੋ ਚੁਕੀ ਹੁੰਦੀ ਹੈ। ਦੂਜੇ ਪਾਸੇ ਮਾਂ ਬੋਲੀ ਪੰਜਾਬੀ ਦੇ ਵਕਾਰ ਨੂੰ ਜੋ ਸਟ ਲਗ ਰਹੀ ਹੈ ਉਸਦੀ ਭਰਪਾਈ ਕਰਨਾ ਵੀ ਔਖਾ ਹੀ ਲਗ ਰਿਹਾ ਹੈ। ਹਾਲਾਂਕਿ ਬਹੁਤ ਸਾਰੀਆਂ ਜਥੇਬੰਦੀਆਂ ਲਚਰ ਗੀਤ ਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮਸਲਾ ਚੁਕ ਚੁਕਿਆਂ ਹਨ ਪਰ ਕੋਈ ਠੋਸ ਕਦਮ ਹੁਣ ਤਕ ਵੀ ਨਹੀਂ ਲਿਆ ਗਿਆ।
ਉਧਰ ਮਾਂ ਬੋਲੀ ਪੰਜਾਬੀ ਦੀ ਸ਼ਾਨ ਚ ਗ਼ੁਸਤਾਖ਼ੀ ਕਰਨ ਕਾਰਣ ਸਿਰਫ਼ ਪੰਜਾਬ ਦੇ ਲੋਕਾਂ ਦਾ ਹੀ ਦਿਲ ਨਹੀਂ ਦੁਖ ਰਿਹਾ ਸਗੋਂ ਹੁਣ ਇਕ ਅਜਿਹੇ ਸ਼ਖ਼ਸ ਨੇ ਪੰਜਾਬੀ ਦੀ ਸ਼ਾਨ ਲਈ ਹਲਾ ਬੋਲਿਆ ਹੋਇਆ ਹੈ ਜਿਹੜਾ ਪੰਜਾਬ ਚ ਤਾਂ ਪੈਦਾ ਨਹੀਂ ਹੋਇਆ ਪਰ ਉਸਦਾ ਪੰਜਾਬੀ ਨਾਲ ਪਿਆਰ ਕਿਸੇ ਵੀ ਪੰਜਾਬੀ ਤੋਂ ਘਟ ਨਹੀਂ। ਉਹ ਵਿਅਕਤੀ ਹੈ ਪੰਡਿਤ ਰਾਓ ਧਰੇਨਵਰ। ਪੰਜਾਬੀ ਅਤੇ ਕੰਨੜ ਦਾ ਇਹ ਵਿਦਵਾਨ ਸਰਕਾਰੀ ਕਾਲਜ ਚੰਡੀਗੜ੍ਹ ਚ ਪ੍ਰੋਫੈਸਰ ਹੈ। ਪੰਡਿਤ ਰਾਓ ਪੰਜਾਬੀ ਦੀਆਂ ਅਨੇਕਾਂ ਰਚਨਾਵਾਂ ਨੂੰ ਕੰਨੜ ਭਾਸ਼ਾ ਚ ਅਨੁਵਾਦ ਕਰ ਚੁਕਾ ਹੈ। ਉਸਦਾ ਜਨਮ ਬੇਸ਼ਕ ਕਰਨਾਟਕ ਵਿਚ ਹੋਇਆ ਹੈ ਪਰ ਅਜ ਉਹ ਪੰਜਾਬੀਆਂ ਨਾਲੋਂ ਕਿਤੇ ਜ਼ਿਆਦਾ ਪੰਜਾਬੀ ਬੋਲੀ ਦੇ ਸਤਿਕਾਰ ਲਈ ਉਪਰਾਲੇ ਕਰ ਰਿਹਾ ਹੈ। ਲਚਰ ਗੀਤਾਂ ਅਤੇ ਗਾਇਕਾਂ ਖਿਲਾਫ ਉਹ ਹਾਲ ਹੀ ਵਿਚ ਚੰਡੀਗੜ੍ਹ ਚ ਹੋਏ ਇਕ ਪੰਜਾਬੀ ਸਿੰਗਰ ਦੇ ਸ਼ੋਅ ਨੂੰ ਰੁਕਵਾਉਣ ਲਈ ਧਰਨੇ ਤੇ ਬਹਿ ਗਿਆ ਸੀ। ਸਮੇਂ ਸਮੇਂ ਤੇ ਉਸ ਵਲੋਂ ਪੰਜਾਬੀ ਬੋਲੀ ਲਈ ਜਾਗਰੂਕਤਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਕਿ ਸਾਰੇ ਪੰਜਾਬੀ ਆਪਣੀ ਮਾਂ ਬੋਲੀ ਦੇ ਸਨਮਾਨ ਨੂੰ ਕਾਇਮ ਰਖਣ। ਕੀ ਕਦੇ ਕਿਸੇ ਨੇ ਅਜਿਹੀ ਮਿਸਾਲ ਦੇਖੀ ਹੈ, ਸ਼ਾਇਦ ਨਹੀਂ। ਬੇਸ਼ਕ ਅਜ ਹਰ ਕੋਈ ਪੰਜਾਬੀ ਗੀਤਾਂ ਅਤੇ ਬੋਲੀ ਚ ਆ ਰਹੇ ਨਿਘਾਰ ਲਈ ਚਿੰਤਾ ਜ਼ਾਹਿਰ ਕਰਦਾ ਹੈ ਪਰ ਕੋਈ ਠੋਸ ਕਦਮ ਹਾਲੇ ਤਕ ਵੀ ਨਹੀਂ ਚੁਕਿਆ ਗਿਆ। ਉਧਰ ਸੂਬਾ ਸਰਕਾਰ ਨੇ ਲਚਰ ਗੀਤਾਂ ਨੂੰ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਕਹਿ ਕੇ ਕਮੇਟੀ ਬਣਾਈ ਹੈ , ਪਰ ਇਹ ਕਦਮ ਵੀ ਖਾਣਾ ਪੂਰਤੀ ਹੀ ਜਾਪਦਾ ਹੈ। ਜ਼ਰੂਰਤ ਅਜ ਇਸ ਗਲ ਦੀ ਹੈ ਕਿ ਹਰ ਪੰਜਾਬੀ ਜਾਗਰੂਕ ਹੋਵੇ ਅਤੇ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਉਹ ਅਜਿਹੇ ਲਚਰ ਗੀਤ ਲਿਖਣ ਅਤੇ ਗਾਉਣ ਵਾਲਿਆਂ ਦਾ ਬਾਈਕਾਟ ਕਰੇ। ਇਸ ਨੇਕ ਕੰਮ ਵਿਚ ਪੰਜਾਬੀ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਨਾਲ ਜਿਥੇ ਘਟੀਆ ਲੋਕਾਂ ਦੀ ਦੁਕਾਨਦਾਰੀ ਬੰਦ ਹੋ ਜਾਵੇਗੀ ਉਥੇ ਹੀ ਇਹ ਹੋਰਨਾਂ ਲਈ ਇਕ ਸਬਕ ਹੋਵੇਗਾ।