ਕਾਂਗੜਾ ਨੇੜੇ ਦਰਦਨਾਕ ਸੜਕ ਹਾਦਸੇ ’ਚ 26 ਸਕੂਲੀ ਬੱਚਿਆਂ ਦੀ ਮੌਤ

ਡਰਾਇਵਰ ਅਤੇ ਦੋ ਅਧਿਆਪਕ ਵੀ ਮਾਰੇ ਗਏ

ਕਾਂਗੜਾ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਇਕ ਵਾਰ ਫਿਰ ਤੋਂ ਵਡਾ ਸੜਕ ਹਾਦਸਾ ਹੋਇਆ ਹੈ। ਇਕ ਸਕੂਲ ਬਸ ਖਡ ‘ਚ ਡਿਗ ਗਈ। ਹਾਦਸੇ ‘ਚ 26 ਬਚਿਆਂ ਸਮੇਤ 29 ਦੀ ਮੌਤ ਹੋ ਗਈ।ਮ੍ਰਿਤਕਾਂ ’ਚ 2 ਅਧਿਆਪਕ, ਡਰਾਈਵਰ, 26 ਬਚੇ ਸ਼ਾਮਲ ਹਨ।ਮੌਤ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ।ਘਟਨਾ ਕਾਂਗੜਾ ਜ਼ਿਲੇ ’ਚ ਹੋਈ ਹੈ।ਸ਼ੁਰੂਆਤੀ ਜਾਣਕਾਰੀ ਅਨੁਸਾਰ ਨਿਜੀ ਸਕੂਲ ਦੀ ਇਹ ਬਸ ਛੁਟੀ ਤੋਂ ਬਾਅਦ ਬਚਿਆਂ ਨੂੰ ਘਰ ਛਡਣ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਕੋਲ ਪਲਟਣ ਤੋਂ ਬਾਅਦ ਲਗਭਗ 150 ਫੁਟ ਡੂੰਘੀ ਖਡ ‘ਚ ਜਾ ਡਿਗੀ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਇਹ ਨਿਜੀ ਸਕੂਲ ਦੀ ਬਸ ਹੈ।

Send this to a friend