ਪ੍ਰਧਾਨ ਮੰਤਰੀ ਦਾ ਬਿਹਾਰ ਦੌਰਾ ਅੱਜ ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ

ਪਟਨਾ, 9 ਅਪ੍ਰੈਲ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨੀਂ ਦੌਰੇ ਦੇ ਚਲਦੇ 10 ਅਪ੍ਰੈਲ ਨੂੰ ਬਿਹਾਰ ਦੇ ਮੋਤੀਹਾਰੀ ਜ਼ਿਲੇ ‘ਚ ਆ ਰਹੇ ਹਨ। ਉਹ 10 ਵਜੇ ਦਿਲੀ ਤੋਂ ਪਟਨਾ ਏਅਰਪੋਟ ਪਹੁੰਚਣਗੇ। ਏਅਰਫੋਰਸ ਦੇ ਤਿੰਨ ਹੈਲੀਕਾਪਟਰਾਂ ਦੇ ਕਾਫਲੇ ‘ਚ ਮੋਦੀ ਮੋਤੀਹਾਰੀ ਜਾਣਗੇ। ਉਨ੍ਹਾਂ ਦੇ ਨਾਲ ਮੁਖ ਮੰਤਰੀ ਨਿਤੀਸ਼ ਕੁਮਾਰ ਅਤੇ ਰਾਜਪਾਲ ਸਤਪਾਲ ਮਲਿਕ ਵੀ ਮੌਜੂਦ ਰਹਿਣਗੇ।ਇਸ ਦੌਰਾਨ ਉਹ ਸਤਿਆਗ੍ਰਹਿ ਅੰਦੋਲਨ ਦੀ 100ਵੇਂ ਸਾਲ ਦੀ ਵਰ੍ਹੇਗੰਢ ਸਮਾਰੋਹ ਦੇ ਮੌਕੇ ‘ਤੇ ਆਯੋਜਿਤ ਹੋਣ ਵਾਲੇ ਸਤਿਆਗ੍ਰਹਿ ਨਾਲ ਸਫਾਈ ਘਰ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਮੋਤੀਹਾਰੀ ‘ਚ 5 ਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ।

Send this to a friend