ਸਕੂਲ ਪ੍ਰਬੰਧਕ ਕਮੇਟੀ ਖਿਲਾਫ ਮਾਪਿਆਂ ਦਾ ਗੁੱਸਾ ਹੋਇਆ ਹੋਰ ਤੇਜ

ਰਾਮਪੁਰਾ ਫੂਲ, 7 ਅਪ੍ਰੈਲ (ਮਨਦੀਪ ਢੀਗਰਾ, ਮੱਖਣ ਬੁੱਟਰ, ਸੁਖਮੰਦਰ ਰਾਮਪੁਰਾ)- ਜੇਵੀਅਰ ਸਕੂਲ ਦੇ ਬੱਚਿਆਂ ਦੇ ਮਾਪਿਆ ਦਾ ਸਕੂਲ ਖਿਲਾਫ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਸਕੂਲ ਕਮੇਟੀ ਦੇ ਫੈਸਲਿਆਂ ਤੇ ਤਾਨਾਸ਼ਾਹੀ ਤੋਂ ਪ੍ਰੇਸ਼ਾਨ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਜਿਥੇ ਸਕੂਲ ਅੱਗੇ ਧਰਨਾ ਲਗਾਕੇ ਸਕੂਲ ਕਮੇਟੀ ਖਿਲਾਫ ਨਾਅਰੇਬਾਜ਼ੀ ਕੀਤੀ । ਉਥੇ ਹੀ ਸ਼ਹਿਰ ਵਿੱਚ ਅਨਾਉਸਮੈਟ ਕਰਵਾ ਤੇ ਪਰਚੇ ਵੰਡਕੇ ਮਾਪਿਆਂ ਨੂੰ ਇੱਕਜੁੱਟ ਕਰਨ ਲਈ ਸਥਾਨਕ ਗੀਤਾ ਭਵਨ ਵਿਖੇ ਸੈਟ ਜੇਵੀਅਰ ਸਕੂਲ ਵਿੱਚ ਪੜਣ ਵਾਲੇ ਬੱਚਿਆਂ ਦੇ ਮਾਪਿਆਂ ਵੱਲੋ ਇੱਕ ਭਰਵੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼ਹਿਰ ਤੋ ਇਲਾਵਾ ਵੱਖ ਵੱਖ ਪਿੰਡਾਂ ਤੋ ਪੜਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਹਿੱਸਾ ਲਿਆ। ਮੀਟਿੰਗ ਦੋਰਾਨ ਸਕੂਲ ਵੱਲੋ ਸੁਣਾਏ ਜਾਂਦੇ ਨਾਦਰਸ਼ਾਹੀ ਫਰਮਾਨ, ਕਿਤਾਬਾ ਦੇ ਨਾਮ ਤੇ ਲੁੱਟ ਆਦਿ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮਾਪਿਆਂ ਵੱਲੋ ਅੱਜ ਦੂਜੇ ਦਿਨ ਵੀ ਸਕੂਲ ਦੇ ਗੇਟ ਅੱਗੇ ਧਰਨਾ ਲਗਾਕੇ ਸਕੂਲ ਪ੍ਰਬੰਧਕ ਕਮੇਟੀ ਸਮੇਤ ਸਰਕਾਰੀ ਵਿਭਾਗਾ ਦੇ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਬੋਲਦਿਆਂ ਆਗੂਆਂ ਨੇ ਮੰਗ ਕੀਤੀ ਕਿ ਸਕੂਲ ਵੱਲੋ ਸਿੱਖਿਆਂ ਦੇ ਵਪਾਰੀ ਕਰਨ ਨੂੰ ਬੰਦ ਕੀਤਾ ਜਾਵੇ ਤੇ ਸਕੂਲ ਵੱਲੋ ਖੁਲਵਾਈ ਗਈ ਕਿਤਾਬਾ ਦੀ ਦੁਕਾਨ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਲੋਕਾ ਦੀ ਲੁੱਟ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੋਕੇ ਧਰਨਾਕਾਰੀਆਂ ਵੱਲੋ ਸਕੂਲ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਂਹ ਪਹੁੰਚਣ ਕਾਰਨ ਸਕੂਲ ਅੱਗੇ ਸੋਮਵਾਰ ਤੋ ਅਣਮਿਥੇ ਸਮੇ ਲਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹਰਮੰਦਰ ਸਿੰਘ, ਯਾਦਵਿੰਦਰ ਘਈ, ਰੇਕਸ ਆੜਤੀਆਂ, ਵਿਪਨ ਗੋਇਲ, ਰਜੇਸ ਘਈ, ਜਤਿੰਦਰ ਕੁਮਾਰ, ਅਜੈ ਕੁਮਾਰ, ਮਨੀਸ਼ ਕੁਮਾਰ, ਭਵਲੇਸ਼ ਬਾਂਸਲ, ਲਵਦੀਪ, ਸੰਜੇ ਕੁਮਾਰ, ਅਜੈ ਗਰਗ, ਸੰਜੇ ਕੁਮਾਰ, ਗੋਰਵ ਗਰਗ, ਅਸਵਨੀ ਕੁਮਾਰ  ਸਮੇਤ ਸਕੂਲੀ ਵੈਨ ਯੂਨੀਅਨ ਦੇ ਕਰਮਜੀਤ ਸਿੰਘ, ਚਰਨ ਸਿੰਘ, ਅਵਤਾਰ ਸਿੰਘ, ਬਿੱਟੂ ਕੁਮਾਰ, ਕੁਲਦੀਪ ਸਿੰਘ, ਰੇਸਮ ਸਿੰਘ, ਭੋਲਾ ਸਿੰਘ, ਰਾਕੇਸ ਕੁਮਾਰ, ਬੱਗਾ ਸਿੰਘ, ਚਮਕੋਰ ਸਿੰਘ, ਪੈਰੇਟਸ ਐਸੋਸੀਏਸ਼ਨ ਦੇ ਆਗੂ ਦਰਸ਼ਨ ਸਿੰਘ ਕਾਮਰੇਡ, ਰਿਟਾ: ਅਧਿਆਪਕ ਸੁਰਿੰਦਰ ਗੁਪਤਾ ਆਦਿ ਸਾਮਲ ਸਨ।

Send this to a friend