ਸਫਾਈ ਸੇਵਕ ਨੇ ਕੀਤੀ ਖੁਦਕੁਸ਼ੀ

ਬਰੇਟਾ, 7 ਅਪ੍ਰੈਲ (ਜੈਲ ਕੌਰ ਖਾਲਸਾ)- ਪਿੰਡ ਕੁਲਰੀਆਂ ਵਿਖੇ ਇੱਕ ਸਫਾਈ ਸੇਵਕ ਵੱਲੋਂ ਗਲ਼ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਫਾਈ ਸੇਵਕ ਬਲਵੀਰ ਸਿੰਘ 45 ਪੁੱਤਰ ਜੈ ਸਿੰਘ ਪਿੰਡ ਸਧਾਣੀ ਹਰਿਆਣਾਚ ਪਿੰਡ ਕੁਲਰੀਆਂ ਵਿਖੇ ਨਾਲੀਆਂ ਦੀ ਸਫਾਈ ਕਰਦਾ ਆ ਸੀ ਅਤੇ ਸਰਾਬ ਆਦਿ ਪੀਣ ਦਾ ਆਦੀ ਸੀ, ਦੇ ਚੱਲਦਿਆਂ ਸਵੇਰੇ ਉਸਨੇ ਘਰ ਗਲ਼ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਸੀਮਾ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਹੈ।

Send this to a friend