ਲੋਹੀਆਂ ਖਾਸ, 6 ਅਪ੍ਰੇਲ (ਜਗਦੀਪ ਸਿੰਘ ਸੈਂਹਬੀ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਟੁਰਨਾ ਵਿੱਖੇ ਕਾਂਗਰਸ ਦੇ ਹਲਕਾ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ‘ਚ ਨਵੀ 16 ਫੁੱਟ ਸੜਕ ਦਾ ਉਧਘਾਟਨ ਆਪਣਾ ਸ਼ੁਭ ਹੱਥਾਂ ਨਾਲ ਕੀਤਾ। ਜਿਸ ਵਿੱਚ ਪਿੰਡ ਟੁਰਨਾ ਅਤੇ ਨਵਾਂ ਪਿੰਡ ਦੋਨੇਵਾਲ ਦੇ ਬਹੁੱਤ ਭਾਰੀ ਗਿਣਤੀ ਵਿੱਚ ਲੋਕ ਆਏ ਹੋਏ ਸਨ ਤੇ ਕਾਫੀ ਜਿਆਦਾ ਇੱਕਠ ਦੇਖਣ ਨੂੰ ਮਿਲਿਆ। ਲਾਡੀ ਸ਼ੇਰੋਵਾਲੀਆ ਨੇ ਕਾਂਗਰਸ ਦੇ ਆਉਣ ਵਾਲੇ ਹੋਰ ਕੰਮਾਂ ਨੂੰ ਵਧੀਆ ਤਰੀਕੇ ਨਾਲ ਅਤੇ ਜਲਦੀ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਸ਼ੇਰੋਵਾਲੀਆ ਨੇ ਹਲਕਾ ਸ਼ਾਹਕੋਟ ਦੇ ਨੇੜਲੇ ਪਿੰਡਾਂ ਵਿੱਚ ਇੱਕ ਕਾਲਜ ਖੋਲਣ ਬਾਰੇ ਦਸਿਆ ਜਿਸ ਲਈ ਉਨਾਂ ਕਿਹਾ ਕਿ ਕਾਲਜ ਲਈ 6 ਕਿੱਲੇ ਜਮੀਨ ਵੀ ਦੇਖ ਲਈ ਗਈ ਹੈ।ਇਹ ਸਾਰਾ ਇੱਕਠ ਪਿੰਡ ਟੁਰਨਾ ਅਤੇ ਨਵਾਂ ਪਿੰਡ ਦੋਨੇਵਾਲ ਵਾਲੀ ਦਾਣਾ ਮੰਡੀ ਵਿੱਚ ਹੋਇਆ ਤੇ ਨਾਲ ਹੀ ਪਿੰਡ ਦੇ ਨੋਂਜਵਾਨਾ ਨੇ ਵੀ ਸਮਾਗਮ ਤੇ ਲਾਡੀ ਜੀ ਦਾ ਪੂਰਾ ਸਮਰਥਨ ਦਿੱਤਾ ਅਤੇ ਸ.ਕਰਤਾਰ ਸਿੰਘ ਨੰਬਰਦਾਰ ਜੀ ਨੇ ਲਾਡੀ ਸ਼ੇਰੋਵਾਲੀਆ ਨੂੰ ਉਨ੍ਹਾਂ ਦੇ ਕਦਮ ਨਾਲ ਕਦਮ ਮਲਾਕੇ ਚੱਲਣ ਦਾ ਵਿਸ਼ਵਾਸ਼ ਦਵਾਇਆ। ਇਸ ਮੌਕੇ-ਗੁਰਜੀਤ ਸਿੰਘ ਕੰਗ ਲੋਹੀਆਂ,ਕਮਲਜੀਤ ਸਿੰਘ ਪ੍ਰਧਾਨ, ਜਸਵਿੰਦਰ ਸਿੰਘ, ਡਾ.ਅਮਰਜੀਤ ਸਿੰਘ, ਸੁਖਵੰਤ ਸਿੰਘ ਸੋਢੀ, ਅਜੀਤ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾਂ, ਕੁਲਦੀਪ ਸਿੰਘ ਸੈਂਹਬੀ (ਬੋਰ ਵਾਲੇ), ਗੁਰਮੀਤ ਸਿੰਘ ਸਾਗਰ, ਸਿਮਰਨਜੀਤ ਸਿੰਘ, ਮਨਦੀਪ ਸਿੰਘ ਦੀਪੀ, ਕੁਲਵਿੰਦਰ ਸਿੰਘ ਮੋਮੀ ਮੰਗਾ, ਪ੍ਰਭਦਿਆਲ ਸਿੰਘ ਮੋਮੀ ਪ੍ਰਭ, ਤਰਸਾਮ ਸਿੰਘ ਰਤਨਪਾਲ ਅਤੇ ਹੋਰ ਵੀ ਬਹੁਤ ਸਾਰੇ ਮਾਨਯੋਗ ਲੋਕਾ ਨੇ ਹਾਜਰੀ ਦਿੱਤੀ।