ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਅੱਜ

ਜੋਧਪੁਰ, 6 ਅਪ੍ਰੈਲ (ਪੀ.ਟੀ.)- ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਫਿਲਮ ਅਦਾਕਾਰ ਸਲਮਾਨ ਖਾਨ ਦੀ ਜ਼ਮਾਨਤ ਦੀ ਅਰਜ਼ੀ ’ਤੇ ਸ਼ਨਿੱਚਰਵਾਰ ਨੂੰ ਫੈਸਲਾ ਸੁਣਾਏਗੀ।ਸ਼ੁੱਕਰਵਾਰ ਨੂੰ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿਤੀ, ਜਿਸ ਤੋਂ ਬਾਅਦ ਉਸ ਨੇ ਸੀ. ਜੇ. ਐਮ ਕੋਰਟ ਨਾਲ ਕੇਸ ਦੇ ਰਿਕਾਰਡ ਮੰਗਵਾਏ ਹਨ।ਸਲਮਾਨ ਖਾਨ ਨੂੰ ਇਕ ਹੋਰ ਦਿਨ ਜੋਧਪੁਰ ਸੈਂਟਰਲ ਜੇਲ੍ਹ ਵਿਚ ਕੈਦੀ ਨੰਬਰ 106 ਬਣ ਕੇ ਬਿਤਾਉਣੀ ਪਵੇਗੀ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ‘ਤੇ ਫੈਸਲਾ ਕਲ ਸਵੇਰੇ 10.30 ਵਜੇ ਤਕ ਸੁਰਖਿਅਤ ਰਖ ਲਿਆ। ਸਲਮਾਨ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ’ਚ ਚਸ਼ਮਦੀਦ ਵਿਸ਼ਵਾਸ ਕਰਨ ਯੋਗ ਨਹੀਂ ਹੈ।

Send this to a friend