ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੂੰ ਵਿਦਾਇਗੀ-ਨਵ-ਨਿਯੁਕਤ ਮੈਨੇਜਰ ਜਸਵੀਰ ਸਿੰਘ ਨੂੰ ਜੀ ਆਇਆਂ

ਸ੍ਰੀ ਅਨੰਦਪੁਰ ਸਾਹਿਬ, 5 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ੍ਰ. ਰਣਜੀਤ ਸਿੰਘ ਦੀ ਤਬਦੀਲੀ ਮੁੱਖ ਦਫਤਰ ਸ੍ਰੋਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਿਖੇ ਹੋਣ ਤੇ ਤਖ਼ਤ ਸਾਹਿਬ ਦੇ ਸਮੂਹ ਸਟਾਫ ਵੱਲੋਂ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਦਿੱਤੀ ਅਤੇ ਨਵੇਂ ਮੈਨੇਜਰ ਸ੍ਰ. ਜਸਵੀਰ ਸਿੰਘ ਨੂੰ ਜੀ ਆਇਆਂ ਆਖਿਆ। ਤਖ਼ਤ ਸਾਹਿਬ ਦੇ ਹੱੈਡਗ੍ਰੰਥੀ ਗਿਆਨੀ ਫੂਲਾ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ੍ਰੋਕਮੇਟੀ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ੍ਰੋਕਮੇਟੀ ਆਦਿ ਵੱਖ ਵੱਖ ਬੁਲਾਰਿਆਂ ਨੇ ਸ੍ਰ. ਰਣਜੀਤ ਸਿੰਘ ਵੱਲੋਂ ਤਖ਼ਤ ਸਾਹਿਬ ਵਿਖੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਵਰਨਣ ਕੀਤਾ ਅਤੇ ਉਨ੍ਹਾਂ ਦੇ ਨਵੇਂ ਸਥਾਨ ਤੇ ਜਾ ਕੇ ਸੇਵਾ ਭਾਵਨਾ ਨਾਲ ਸੇਵਾ ਕਰਨ ਅਤੇ ਤੰਦਰੁੱਸਤੀ ਦੀ ਕਾਮਨਾ ਕੀਤੀ। ਇਨ੍ਹਾਂ ਵੱਲੋਂ ਹੋਰ ਪਤਵੰਤੇ ਸੱਜਣਾ ਨਾਲ ਮਿਲ ਕੇ ਮੈਨੇਜਰ ਸ੍ਰ. ਰਣਜੀਤ ਸਿੰਘ ਨੂੰ ਵਿਦਾਇਗੀ ਸਮੇਂ ਸਿਰੋਪਾਓ, ਦੁਸ਼ਾਲਾ ਅਤੇ ਤਖ਼ਤ ਸਾਹਿਬ ਦੀ ਵੱਡੀ ਅਕਾਰੀ ਤਸਵੀਰ ਅਤੇ ਸਿਰੀ ਸਾਹਿਬ ਦੇ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਵੇਂ ਹਾਜ਼ਰ ਹੋਏ ਮੈਨੇਜਰ ਸ੍ਰ. ਜਸਵੀਰ ਸਿੰਘ ਨੂੰ ਸਿਰੋਪਾਓ ਅਤੇ ਦੁਸ਼ਾਲਾ ਦੇ ਕੇ ਉਨ੍ਹਾਂ ਪਾਸੋਂ ਨਿਮਰਤਾ ਸਹਿਤ ਤਖ਼ਤ ਸਾਹਿਬ ਦੀ ਸੇਵਾ ਦੀ ਆਸ ਪ੍ਰਗਟਾਈ। ਇਸ ਮੌਕੇ ਉਕਤ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸ੍ਰ. ਭਗਵੰਤ ਸਿੰਘ ਵਧੀਕ ਮੈਨੇਜਰ, ਸ੍ਰ. ਲਖਵਿੰਦਰ ਸਿੰਘ ਮੀਤ ਮੈਨੇਜਰ, ਐਡਵੋਕੇਟ ਹਰਦੇਵ ਸਿੰਘ ਤੇ ਸੁਰਜੀਤ ਸਿੰਘ ਸੂਚਨਾ ਅਫਸਰ, ਸ੍ਰ. ਮੋਹਨ ਸਿੰਘ ਢਾਹੇ, ਰਣਬੀਰ ਸਿੰਘ ਕਲੌਤਾ, ਸੰਦੀਪ ਸਿੰਘ ਕਲੋਤਾ, ਸ੍ਰ. ਰੇਸ਼ਮ ਸਿੰਘ ਸੁ.ਬਿਜਲੀ, ਸ੍ਰ. ਮਨਜਿੰਦਰ ਸਿੰਘ ਬਰਾੜ, ਕਿਸ਼ੋਰ ਸਿੰਘ ਬੰਗੜ, ਮਾਸਟਰ ਹਰਜੀਤ ਸਿੰਘ ਅਚਿੰਤ, ਮਨਿੰਦਰਪਾਲ ਸਿੰਘ ਮਨੀ, ਦਵਿੰਦਰ ਸਿੰਘ ਰਾਣਾ, ਸ੍ਰ. ਕੌਰ ਸਿੰਘ ਅਕਾਊਂਟੈਂਟ, ਭੁਪਿੰਦਰ ਸਿੰਘ ਆਰ.ਕੇ, ਲਵਪ੍ਰੀਤ ਸਿੰਘ ਪ੍ਰਚਾਰਕ, ਜਸਵੰਤ ਸਿੰਘ ਪਟਵਾਰੀ ਆਦਿ ਸ਼ਾਮਲ ਸਨ।

Send this to a friend