‘ਖੁਸ਼ਹਾਲੀ ਦੇ ਰਾਖੇ’ ਟੀਮ ਨੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਸਕੀਮਾਂ ਬਾਰੇ ਦੱਸਿਆ

ਸਮਾਣਾ, 5 ਅਪ੍ਰੈਲ (ਪ੍ਰੇਮ ਵਧਵਾ)- ਸੂਬਾ ਸਰਕਾਰ ਵੱਲੋਂ ਚਲਾਈ ਗਈ ‘ਗਾਰਡੀਅਨ ਆਫ ਗਵਰਨਰ’ ਸਕੀਮ ਅਧੀਨ ਟੀਮ ਵੱਲੋਂ ਸਮਾਣਾ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਗਾਜੇਵਾਸ, ਬੰਮਣਾ, ਫਤਿਹਮਾਜਰੀ, ਕੁਲਬੁਰਛਾਂ, ਕਾਦਰਾਬਾਦ ਅਤੇ ਗਾਜੀਪੁਰ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਉੱਪ-ਮੰਡਲ ਅਫ਼ਸਰ ਸਮਾਣਾ ਸ੍ਰੀ ਅਰਵਿੰਦ ਕੁਮਾਰ, ਜੀ.ਓ.ਜੀ ਜਿਲ੍ਹਾ ਹੈੱਡ ਬ੍ਰਿਗੇਡੀਅਰ ਡੀ.ਐਸ ਗਰੇਵਾਲ ਨੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਸਾਬਕਾ ਫੌਜੀਆਂ ਦੀ ਸੇਵਾਵਾਂ ਲਈਆਂ ਹਨ ਅਤੇ ‘ਗਾਰਡੀਅਨ ਆਫ਼ ਗਵਰਨਰ ਸਕੀਮ’ ਚਲਾਈ ਹੈ। ਲੋਕਾਂ ਵੱਲੋਂ ਟੀਮ ਸਾਹਮਣੇ ਰੱਖੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਲੋਕਾਂ ਨੇ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਜੀ.ਓ.ਜੀ ਕਰਨਲ ਐਨ.ਐਸ. ਸਿੱਧੂ, ਤਹਿਸੀਲ ਮੁੱਖੀ ਕੈਪਟਨ ਧਰਮਿੰਦਰ ਸਿੰਘ ਅਤੇ ਸੂਬੇਦਾਰ ਮੇਜਰ ਸੁਖਵਿੰਦਰ ਸਿੰਘ,ਬਲਾਕ ਪ੍ਰਧਾਨ ਮੁੱਖਤਿਆਰ ਸਿੰਘ ਕੁਲਬੁਰਛਾ,ਜੱਜ ਸਿੰਘ, ਵੀ ਹਾਜ਼ਰ ਸਨ।

Send this to a friend