ਮੰਡੀ ਗੋਬਿੰਦਗੜ, 4 ਅਪ੍ਰੈਲ, (ਬਲਜਿੰਦਰ ਸਿੰਘ ਪਨਾਗ)- ਸਥਾਨਿਕ ਬੀਡੀਪੀਓ ਦਫਤਰ ਅਮਲੋਹ ਦੇ ਅਧਿਕਾਰੀਆਂ ਵੱਲੋਂ ਹਲਕੇ ਦੇ ਅਕਾਲੀ ਪੰਚਾ, ਸਰਪੰਚਾਂ ਤੇ ਸੰਮਤੀ ਮੈਂਬਰਾਂ ਨੂੰ ਬਿਨਾ ਵਜ੍ਹਾ ਨੋਟਿਸ ਕੱਢ ਕੇ ਹਲਕਾ ਵਿਧਾਇਕ ਦੀ ਸ਼ਹਿ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸ਼੍ਰੌਮਣੀ ਅਕਾਲੀ ਦਲ ਦਾ ਹਲਕਾ ਅਮਲੋਹ ਦਾ ਇੱਕ ਵਫਦ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਬੀਡੀਪੀਓ ਬਲਜੀਤ ਸਿੰਘ ਸੋਹੀ ਨੂੰ ਮਿਲਿਆ। ਅਕਾਲੀ ਦਲ ਦੇ ਮਿਲੇ ਵਫਦ ਨੇ ਬੀਡੀਪੀਓ ਨੂੰ ਜਿੱਥੇ ਇੱਕ ਲਿਖਤੀ ਮੰਗ ਪੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਦਿੱਤਾ ਉੱਥੇ ਅਕਾਲੀ ਦਲ ਨਾਲ ਸਬੰਧਿਤ ਸਰਪੰਚਾਂ ਪੰਚਾਂ ਨਾਲ ਕਾਂਗਸੀਆਂ ਦੇ ਕਹਿਣ ਤੇ ਦਫਤਰ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਤੇ ਬਿਨਾ ਵਜ੍ਹਾ ਸਰਪੰਚਾ ਨੂੰ ਪਰੇਸ਼ਾਨ ਕਰਨ ਦਾ ਮੁੱਦਾ ਵੀ ਬੀਡੀਪੀਓ ਅੱਗੇ ਜੋਰ ਸ਼ੋਰ ਨਾਲ ਚੁੱਕਿਆ। ਇਸ ਮੋਕੇ ਤੇ ਪੱਤਰਕਾਂਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰਂਨਾ ਨੇ ਕਿਹਾ ਕਿ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਵੱਲੋਂ ਬੂਰੀ ਤਰ੍ਹਾ ਸਤਾਏ ਪੰਚ ਸਰਪੰਚ ਹਰ ਰੋਜ ਹੀ ਉਹਨਾਂ ਪਾਸ ਅਕਾਲੀ ਦਲ ਦੇ ਦਫਤਰ ਆ ਰਹੇ ਸਨ ਤੇ ਅੱਜ ਉਹਨਾਂ ਵੱਲੋਂ ਸਰਪੰਚਾਂ ਪੰਚਾ ਦੀ ਸਮਸਿਆ ਨੂੰ ਹੱਲ ਕਰਨ ਲਈ ਹਲਕੇ ਦੀ ਸੀਨੀ ਲੀਡਰਸ਼ਿਪ ਨੂੰ ਨਾਲ ਲੈ ਕੇ ਬੀਡੀਪੀਓ ਅਮਲੋਹ ਨਾਲ ਵਫਦ ਦੇ ਰੂਪ ਵਿੱਚ ਗੱਲਬਾਤ ਕੀਤੀ ਗਈ ਹੈ। ਰਾਜੂ ਖੰਂਨਾ ਨੇ ਦੱਸਿਆਂ ਕਿ ਅਕਾਲੀ ਸਰਪੰਚਾਂ ਪੰਚਾਂ ਦੇ ਰਿਕਾਰਡ ਹਲਕਾ ਵਿਧਾਇਕ ਅਤੇ ਪਿੰਡਾਂ ਵਿੱਚ ਬੈਠੇ ਕਾਂਗਰਸੀਆਂ ਦੇ ਕਹਿਣ ਤੇ ਬੀਡੀਓ ਦਫਤਰ ਵੱਲੋਂ ਤਲਬ ਕੀਤੇ ਜਾ ਰਹੇ ਨੇ ਅਤੇ ਉਨਾਂ ਵਿੱਚ ਬਿਨਾਂ ਵਜ੍ਹਾ ਗੜਬੜ ਕਹਿ ਕੇ ਸਰਪੰਚਾ ਨੂੰ ਨੋਟਿਸ ਭੇਜੇ ਜਾ ਰਹੇ ਹਨ ਇੱਥੇ ਹੀ ਬੱਸ ਨਹੀਂ, ਦਫਤਰ ਵਿੱਚ ਆਏ ਅਕਾਲੀ ਦਲ ਦੇ ਨੁਮਾਂਇਦੀਆਂ ਅਤੇ ਸਰਪੰਚਾ ਨੂੰ ਵੀ ਬੀਡੀਪੀਓ ਦਫਤਰ ਦੇ ਕਈ ਅਧਿਕਾਰੀਆਂ ਵੱਲੋਂ ਜਲੀਲ ਕੀਤਾ ਜਾਂਦਾ ਹੈ ਤੇ ਸਰਪੰਚਾ ਉੱਪਰ ਹਲਕਾ ਵਿਧਾਇਕ ਵੱਲੋਂ ਬੀਡੀਪੀਓ ਦਫਤਰ ਰਾਹੀਂ ਸਰਪੰਚਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋਣ ਤਾਂ ਹੀ ਉਨਾਂ ਦਾ ਰਿਕਾਰਡ ਦੁਰੁਸੱਤ ਕੀਤਾ ਜਾਵੇਗਾ। ਰਾਜੂ ਖੰਨਾ ਨੇ ਜਿੱਥੇ ਹਲਕੇ ਸਮੁੱਚੇ ਕਾਂਗਰਸੀਆਂ ਤੇ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਨਾਲ ਪੰਚ ਸਰਪੰਚ ਚੱਟਾਨ ਵਾਂਗ ਖੜੇ ਹਨ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਾਂਗਰਸੀ ਆਗੂ ਨੇ ਬਿਨਾ ਵਜ੍ਹਾ ਕਿਸੇ ਵੀ ਅਕਾਲੀ ਸਰਪੰਚ ਪੰਚ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਅਧਿਕਾਰੀ ਖਿਲਾਫ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਾਰਵਾਈ ਲਈ ਪਾਬੰਦ ਹੋਵੇਗਾ ਉੱਥੇ ਬੀਡੀਪੀਓ ਦਫਤਰ ਦਾ ਘਿਰਾਓ ਕਰਕੇ ਵੱਡਾ ਪ੍ਰਦਰਸ਼ਨ ਕਰੇਗਾ। ਅਕਾਲੀ ਦਲ ਦੇ ਮਿਲੇ ਇਸ ਵਫਦ ਸਬੰਧੀ ਜਦੋਂ ਬੀਡੀਪੀਓ ਬਲਜੀਤ ਸਿੰਘ ਸੋਹੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਰਾਜੂ ਖੰਨਾ ਨਾਲ ਆਏ ਵਫਦ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਿਆ ਗਿਆ ਹੈ ਤੇ ਮੇਰੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਦਫਤਰ ਵਿੱਚ ਆਏ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਕਿਸਮ ਦੀ ਬਦਸਲੂਕੀ ਨਹੀਂ ਕੀਤੀ ਜਾਵੇਗੀ ਤੇ ਜੇਕਰ ਬੀਡੀਪੀਓ ਦਫਤਰ ਦਾ ਕੋਈ ਅਧਿਕਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਤੁਰੰਤ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਅਕਾਲੀ ਸਰਪੰਚ ਪੰਚ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਤੇ ਦਫਤਰ ਵਿੱਚ ਆਏ ਹਰ ਇੱਕ ਵਿਅਕਤੀ ਨੂੰ ਬਣਦਾ ਮਾਨ ਸੱਤਕਾਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸ਼੍ਰੌਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇ ਕਾਹਨ ਸਿੰਘ ਝੰਬਾਲਾ, ਕੈਪਟਨ ਜਸਵੰਤ ਸਿੰਘ ਬਾਜਵਾ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਜਿਲ੍ਹਾ ਯੂਥ ਪ੍ਰਧਾਨ ਦਿਹਾਤੀ ਸ਼ਰਨਜੀਤ ਸਿੰਘ ਚਨਾਰਥਲ, ਜਿਲ੍ਹਾਂ ਯੂਥ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਗਿੱਲ, ਸਰਪੰਚ ਯੁਨੀਅਨ ਪ੍ਰਧਾਨ ਬੇਅੰਤ ਸਿੰਘ ਬੈਣਾ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਸੰਮਤੀ ਮੈਂਬਰ ਨਿਰਭੈ ਸਿੰਘ ਵਿਰਕ, ਸੰਮਤੀ ਮੈਂਬਰ ਇਕਬਾਲ ਸਿੰਘ ਰਾਏ, ਯੂਥ ਪ੍ਰਧਾਨ ਹਲਕਾ ਅਮਲੋਹ ਅਮੋਲਕ ਸਿੰਘ ਵਿਰਕ, ਪਰਮਜੀਤ ਸਿੰਘ ਸਰਪੰਚ ਸ਼ਮਸ਼ਪੁਰ, ਅਵਤਾਰ ਸਿੰਘ ਸਰਪੰਚ ਭੱਦਲਥੂਹਾ, ਧੰਨਵੀਰ ਕੌਰ ਸਰਪੰਚ ਜਲਾਲਪੁਰ, ਕਰਨੈਲ ਸਿੰਘ ਕੈਲੀ, ਮੁਸਲਿਮ ਵਿੰਗ ਦੇ ਜਿਲ੍ਹਾ ਪ੍ਰਧਾਨ ਕੇਵਲ ਖਾਂ, ਹਰਿੰਦਰ ਸਿੰਘ ਦੀਵਾ, ਜੱਥੇ ਕਾਲਾ ਸਿੰਘ ਬੈਣੀ, ਕੁਲਵੰਤ ਸਿੰਘ ਲਾਡਪੁਰ, ਸੁਦਾਗਰ ਸਿੰਘ ਦੀਵਾ, ਸੁਰਜੀਤ ਸਿੰਘ ਬਰੋਂਗਾ, ਪਾਲੀ ਸ਼ਮਸ਼ਪੁਰ, ਜੱਥੇ ਸੰਤੋਖ ਸਿੰਘ ਖਨਿਆਣ, ਸ਼ਰਧਾ ਸਿੰਘ ਛੰਨਾ, ਜਸਵੰਤ ਸਿੰਘ ਸੋਂਟੀ, ਲਖਵਿੰਦਰ ਸਿੰਘ ਬੈਣੀ, ਯਾਦਵਿੰਦਰ ਸਿੰਘ ਸਲਾਣਾ, ਮਹਿੰਦਰ ਸਿੰਘ ਕੁੰਭ, ਰਾਜੀ ਤੰਦਾ ਬੱਧਾ, ਗੁਰਮੇਲ ਸਿੰਘ ਅਮਲੋਹ, ਡਾਇਰੈਕਟਰ ਮਲਕੀਤ ਸਿੰਘ ਮਾਨਗੜ੍ਹ, ਹਰਬੰਸ ਸਿੰਘ ਕਾਲੁ, ਪਾਲ ਸਿੰਘ ਖੁੰਮਣਾ, ਬਹਾਦਰ ਸਿੰਘ ਭੱਦਲਥੂਹਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।