ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ-ਇੱਕ ਗੰਭੀਰ ਜ਼ਖਮੀ

ਰਾਮਪੁਰਾ ਫੁਲ, 4 ਅਪ੍ਰੈਲ (ਮਨਦੀਪ ਢੀਂਗਰਾ, ਮੱਖਣ ਬੁੱਟਰ)- ਸਥਾਨਕ ਬਠਿੰਡਾ ਬਰਨਾਲਾ ਰੋਡ ਤੇ ਮੱਕੜ ਮਾਰਕੀਟ ਦੇ ਨਜਦੀਕ ਕਾਰ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਪਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਾਰ ਨੰਬਰ ਪੀ ਬੀ 01 ਏ 7689 ਜੋ ਕਿ ਬਠਿੰਡਾ ਵੱਲ ਜਾ ਰਹੀ ਸੀ ਅਤੇ ਉਸ ਪਾਸੇ ਹੀ ਜਾ ਰਹੇ ਮੋਟਰਸਾਈਕਲ ਨੰਬਰ ਪੀ ਬੀ 03 ਏ ਕਿਊ 9165 ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਜਖਮੀ ਹੋ ਗਏ ਜਿਸ ਦੌਰਾਨ ਹਾਦਸੇ ਚ ਔਰਤ ਜਸਮੇਲ ਕੌਰ 55 ਸਾਲ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ ਬਾਬੂ ਸਿੰਘ ਵਾਸੀ ਲਹਿਰਾ ਮੁਹੱਬਤ ਗੰਭੀਰ ਰੂਪ ਵਿੱਚ ਜਖਮੀ ਹੋ ਜਿਸਨੂੰ ਰਾਮਪੁਰਾ ਫੂਲ ਦੇ ਅਪੈਕਸ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਪ੍ਰਤੱਖ ਦਰਸ਼ੀਆ ਅਨੁਸਾਰ ਕਾਰ ਚਾਲਕ ਜਸਵਿੰਦਰ ਸਿੰਘ ਵਾਸੀ ਮੁਹਾਲੀ ਜੋ ਕਿ ਕਾਰ ਚਲਾਉਦੇ ਸਮੇ ਮੋਬਾਇਲ ਸੁਣ ਰਿਹਾ ਸੀ ਜਿਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਤੇ ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰ ਜਗਤਾਰ ਤਾਰੀ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਔਰਤ ਸਿਵਲ ਹਸਪਤਾਲ ਵਿਖੇ ਪੁਹੰਚਾਇਆ। ਨਿੱਜੀ ਹਸਪਤਾਲ ਦੇ ਡਾਕਟਰ ਗੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਜਖਮੀ ਕਿ ਬਾਬੂ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਹੈ ਪਰ ਉਸਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸਨੂੰ ਆਦੇਸ਼ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

Send this to a friend