ਭਗਤਾ ਭਾਈ ਕਾ, 3 ਅਪ੍ਰੈਲ (ਸਵਰਨ ਸਿੰਘ ਭਗਤਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਦਿੱਲੀ ਤੇ ਹਰਿਆਣਾ ਚ ਚੌਣਾਂ ਲੜਨ ਉਪਰੰਤ ਗੁਆਂਢੀ ਸੂਬੇ ਰਾਜਸਥਾਨ ਵਿਚ ਆਪਣੀਆ ਰਾਜਸੀ ਸਰਗਰਮੀਆ ਆਰੰਭ ਕਰਨਾਂ ਸਮੇ ਦੀ ਮੁੱਖ ਲੋੜ ਸੀ ਇਨਾਂ ਗੱਲਾਂ ਦਾ ਪ੍ਰਗਟਾਵਾਂ ਪਾਰਟੀ ਵੱਲੋ ਰਾਜਸਥਾਨ ਸੂਬੇ ਦੇ ਲਗਾਏ ਗਏ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਅੱਜ ਬੈਠਕ ਦੌਰਾਨ ਕੀਤਾ । ਉਨਾਂ ਕਿਹਾ ਕਿ ਰਾਜਸਥਾਨ ਦੇ ਪੰਜਾਬ ਦੇ ਨਾਲ ਲਗਦੇ ਜਿਲਿਆ ਗੰਗਾਨਗਰ, ਹਨੁੰਮਾਨਗੜ੍ਹ, ਬੀਕਾਨੇਰ ਇਲਾਕੇ ਵਿਚ ਵੱਡੀ ਗਿਣਤੀ ਪੰਜਾਬੀਆ ਦੀ ਅਬਾਦੀ ਹੈ। ਜਿਨਾਂ ਵੱਲੋ ਆਪਣੀਆ ਮਿਹਨਤ ਸਦਕਾ ਰੇਤਲੇ ਇਲਾਕੇ ਹਰਿਆਵਲ ਲਿਆਦੀ ਤੇ ਸੂਬੇ ਦੀ ਤੱਰਕੀ ਅਹਿਮ ਰੋਲ ਅਦਾ ਕੀਤਾ ਪਰ ਸਮੇ ਸਮੇ ਦੀਆ ਸਰਕਾਰਾਂ ਵੱਲੋ ਇਨਾਂ ਮਿਹਨਤਕਸ਼ ਲੋਕਾਂ ਦੀਆ ਲੋੜਾਂ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋ ਆਪਣੀ ਭਾਈਚਾਰਕ ਸਾਂਝ ਸਮਝਦਿਆ ਇਨਾਂ ਅਣਗੌਲੇ ਲੋਕਾਂ ਬਾਂਹ ਫੜਨ ਦਾ ਫੈਸਲਾ ਕੀਤਾ ਗਿਆ। ਜਿਸ ਦੇ ਚੱਲਦਿਆ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਰਾਜਸਥਾਨ ਵਿਚ ਆਪਣੀਆ ਸਿਆਸੀ ਸਰਗਰਮੀਆ ਤੇਜ ਕਰ ਦਿੱਤੀਆ ਹਨ। ਰਾਜਸਥਾਨ ਵਿਚ ਸਿਆਸੀ ਇਕਾਈ ਦਾ ਗਠਨ ਕਰ ਦੇ ਨਾਲ ਨਾਲ ਉਥੇ ਵਸਨੀਕਾਂ ਨੂੰ ਦੀਆ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਰਾਜ ਭਾਗ ਵਿਚ ਭਾਈਵਾਲੀ ਅਤਿ ਜਰੂਰੀ ਹੈ। ਸ: ਮਲੂਕਾ ਨੇ ਕਿਹਾ ਕਿ ਭਾਵੇ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਰਾਜਸਥਾਨ ਵਿਚ ਆਪਣੀਆ ਸਰਗਰਮੀਆ ਦੇ ਪਹਿਲਾ ਪੜਾਅ ਦੌਰਾਨ ਬੈਠਕ ਦਾ ਦੌਰ ਜਾਰੀ ਹੈ ਜਿਸ ਵਿਚ ਰਾਜਸਥਾਨ ਦੇ ਲੋਕਾਂ ਵੱਲੋ ਵੱਧ ਚੱੜਕੇ ਹਿੱਸਾ ਲਿਆ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇ ਪੰਜਾਬ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੇਖਦਿਆ ਰਾਜਸਥਾਨ ਦੇ ਲੋਕਾਂ ਨੂੰ ਉਨਾਂ ਤੋ ਕਾਫੀ ਉਮੀਦਾ ਹਨ ਜਿਸ ਤੋ ਸਾਫ ਜਾਹਿਰ ਹੁੰਦਾ ਹੈ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਰਾਜਸਥਾਨ ਇਕਾਈ ਦਾ ਕੀਤਾ ਗਿਆ ਗਠਨ ਆਉਣ ਵਾਲੇ ਵਿਚ ਸਿਆਸਤ ਨਵੀਆ ਬੁੰਲਦੀਆ ਛੋਹੇਗਾਂ। ਇਸ ਮੌਕੇ ਉਨਾਂ ਨਾਲ ਦਿਲਵਾਰ ਸਿੰਘ ਸਿੰਘਪੁਰਾ, ਸ਼ਿਵਚਰਨ ਸਿੰਘ ਬੁੱਗਲਿਵਾਲੀ,ਕਸ਼ਮੀਰਾਂ ਸਿੰਘ ਛਿੱਦਾਂ, ਬਾਬਾ ਹਰਦੇਵ ਸਿੰਘ, ਬਾਬਾ ਮਨਜਿੰਦਰ ਸਿੰਘ , ਦਵਿੰਦਰ ਸਿੰਘ ਖਿੱਦਾ,ਨਰਮੌਤ ਸਿੰਘ, ਬਾਬਾ ਦਰਸ਼ਨ ਸਿੰਘ ਪੀਲੀਆ ਬੰਗਾ ਪ੍ਰਧਾਨ ਇੰਦਰ ਸਿੰਘ ਮੱਕਾਸਰ, ਬੀਬੀ ਪਰਮਜੀਤ ਕੌਰ, ਗੁਰਜੰਟ ਸਿੰਘ ਜੀ ਐਸ ਆਰ ਰੋਡ ਲਾਇਨ, ਹਰਮੀਤ ਸਿੰਘ , ਜਗਤਾਰ ਸਿੰਘ ਸਰਪੰਚ , ਕਰਨੈਲ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।