ਅੱਜ ਭਾਰਤ ਬੰਦ ਦੇ ਮਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ

ਜੰਡਿਆਲਾ ਗੁਰੂ, 1 ਅਪ੍ਰੈਲ (ਵਰੁਣ ਸੋਨੀ)- ਅੱਜ ਜੰਡਿਆਲਾ ਗੁਰੂ ਵਿਚ 2 ਅਪ੍ਰੈਲ ਨੂੰ ਹੋਣ ਵਾਲੇ ਬੰਦ ਦੇ ਸੰਬੰਧ ਵਿਚ ਜੰਡਿਆਲਾ ਪੁਲਿਸ ਵਲੋਂ ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਵਿਚ ਸੈਂਕੜੇ ਪੁਲਿਸ ਕਰਮੀਆਂ ਦੀ ਮੌਜੂਦਗੀ ਵਿਚ ਸ਼ਹਿਰ ਦੇ ਵਖ ਵਖ ਬਾਜ਼ਾਰਾਂ ਵਿਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਡੀ ਐਸ ਪੀ ਸਹੋਤਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਇਹ ਕਲੁ ਭਾਰਤ ਬੰਦ ਦੇ ਸਦੇ ਨੂੰ ਮੁਖ ਰਖਦੇ ਹੋਏ ਇਹ ਫਲੈਗ ਮਾਰਚ ਕਢਿਆ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਸ਼ਰਾਰਤੀ ਅਨਸਰਾਂ ਨੂੰ ਠਲ ਪਾਈ ਜਾ ਸਕੇ। ਇਸ ਮੌਕੇ ਐਸ ਐਚ ਓ ਹਰਸੰਦੀਪ ਸਿੰਘ ,ਐਸ ਆਈ ਲਖਬੀਰ ਸਿੰਘ, ਐਸ ਆਈ ਹਰਮੀਤ ਸਿੰਘ,ਏ ਐਸ ਆਈ ਤਰਸੇਮ ਸਿੰਘ,ਏ ਐਸ ਆਈ ਨਰੇਸ਼ ਕੁਮਾਰ , ਲਖਾ ਸਿੰਘ, ਹੈਡ ਮੁਨਸ਼ੀ ਸ਼ਿਸ਼ਪਾਲ ਸਿੰਘ, ਤੇ ਕਰਨਬੀਰ ਸਿੰਘ ਆਦਿ ਮੌਜੂਦ ਸਨ।

 

Send this to a friend