ਇਨਕਮ ਟੈਕਸ ਤੋਂ ਲੈ ਕੇ ਮੋਟਰ ਬੀਮਾ ਤਕ ਦੇ ਕਈ ਨਿਯਮ ਬਦਲੇ

ਨਵੀਂ ਦਿਲੀ, 1 ਅਪ੍ਰੈਲ (ਪੀ.ਟੀ.)- ਨਵਾਂ ਵਿਤੀ ਸਾਲ 2018-19 ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਨਕਮ ਟੈਕਸ, ਮੋਟਰ ਬੀਮਾ, ਬੈਂਕਿੰਗ ਸਮੇਤ ਕਈ ਚੀਜ਼ਾਂ ਲਈ ਨਿਯਮ ਬਦਲ ਗਏ ਹਨ। ਬਜਟ ‘ਚ ਕਸਟਮ ਡਿਊਟੀ ‘ਚ ਕੀਤੇ ਗਏ ਵਾਧੇ ਕਾਰਨ ਕਈ ਆਟੋ ਕੰਪਨੀਆਂ 1 ਅਪ੍ਰੈਲ ਤੋਂ ਕਾਰਾਂ ਦੇ ਰੇਟ ਵਧਾਉਣ ਜਾ ਰਹੀਆਂ ਹਨ, ਜਿਸ ਦਾ ਅਸਰ ਨਵੇਂ ਖਰੀਦਦਾਰਾਂ ‘ਤੇ ਹੋਵੇਗਾ।ਇਨਕਮ ਟੈਕਸ ਦੇ ਕਈ ਨਿਯਮ ਵੀ ਬਦਲ ਗਏ ਹਨ। ਹੁਣ ਸੈਲੇਰੀਡ ਕਲਾਸ ਨੂੰ 40,000 ਰੁਪਏ ਦੀ ਇਕਮੁਸ਼ਤ ਛੋਟ ਮਿਲੇਗੀ, ਯਾਨੀ ਜਿੰਨੀ ਤਨਖਾਹ ‘ਤੇ ਟੈਕਸ ਬਣੇਗਾ ਉਸ ‘ਚੋਂ 40 ਹਜ਼ਾਰ ਘਟਾ ਕੇ ਟੈਕਸ ਦੇਣਾ ਹੋਵੇਗਾ। ਦੂਜੇ ਪਾਸੇ ਟਰਾਂਸਪੋਰਟ ਅਤੇ ਮੈਡੀਕਲ ਬਿਲ ਦੇ ਤੌਰ ‘ਤੇ ਮਿਲਣ ਵਾਲੀ ਛੋਟ ਖਤਮ ਹੋ ਗਈ ਹੈ।

Send this to a friend