ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਧੂੰਮ-ਧਾਮ ਨਾਲ ਮਨਾਈ ਜਾਵੇਗੀ : ਸ਼ਕਤੀ ਸ਼ਰਮਾ’

ਤਰਨ ਤਾਰਨ, 31 ਮਾਰਚ (ਆਹਲੂਵਾਲੀਆ, ਰਵਿੰਦਰ ਕੱਕੜ)- ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ, ਜ੍ਹਿਲਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਲੀਗਲ ਐਡਵਾਈਜਰ ਆਦੇਸ਼ ਅਗਨੀਹੋਤਰੀ ਦੇ ਦਫਤਰ ਵਿਖੇ ਹੋਈ , ਜਿਸ ਵਿੱਚ ਸਭਾ ਦੇ ਸਾਰੇ ਮੈਂਬਰਾ ਨੇ ਹਿੱਸਾ ਲਿਆ , ਇਸ ਮੋਕੇ ਤੇ ਸਭਾ ਦੇ ਪ੍ਰਧਾਨ ਸ਼ਕਤੀ ਸ਼ਰਮਾ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਵਾਰ ਭਗਵਾਨ ਪਰਸ਼ੂਰਾਮ ਜੈਅੰਤੀ ਜੀ ਦੀ ਧੂਮ-ਧਾਮ ਨਾਲ ਮਦਨ ਮੋਹਨ ਮੰਦਰ ਤਰਨ ਤਾਰਨ ਵਿਖੇ ਮਨਾਈ ਜਾਵੇਗੀ , ਇਸ ਮੋਕੇ ਤੇ ਉਹਨਾ ਕਿਹਾ ਕਿ ਇਸ ਵਾਰ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਜੀ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚਣਗੇ ਅਤੇ ਹੋਰ ਵੀ ਸ਼ਹਿਰ ਦੀਆ ਪ੍ਰਮੱਖ ਸ਼ਖਸ਼ੀਅਤਾ ਸਦਿਆ ਜਾਵੇਗਾ ।ਇਸ ਮੋਕੇ ਤੇ ਸਭਾ ਵੱਲੋ ਡਾ. ਧਰਮਵੀਰ ਅਗਨੀਹੋਤਰੀ ਨੂੰ ਭਗਵਾਨ ਪਰਸ਼ੂਰਾਮ ਜੈਅੰਤੀ ਦੀ ਛੁੱਟੀ ਬਹਾਲ ਕਰਾਉਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ’ਤੇ ਬਾਊ ਤਰਸੇਮ ਸ਼ਰਮਾ , ਅਸ਼ਵਨ ਕੁਮਾਰ ਕੱਕੂ , ਮਨੋਜ ਅਗਨੀਹੋਤਰੀ , ਅਕਾਸ਼ ਜੋਸ਼ੀ , ਰੋਹਿਤ ਸ਼ਰਮਾ, ਜੈਦੇਵ ਸ਼ਰਮਾ , ਵਿਜੈ ਜੋਸ਼ੀ , ਯਸ਼ਪਾਲ ਸ਼ਰਮਾ ਆਦਿ ਹਾਜਿਰ ਸਨ।

Send this to a friend