ਚੰਡੀਗੜ੍ਹ, 31 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਈਸਟਰ ਦੇ ਪਵਿਤਰ ਮੌਕੇ ਦੀ ਵਧਾਈ ਦਿੰਦਿਆਂ ਪ੍ਰਭੂ ਯਿਸੂ ਮਸੀਹ ਵਲੋਂ ਦਇਆ, ਪਿਆਰ, ਅਮਨ-ਸ਼ਾਂਤੀ ਅਤੇ ਸਦਭਾਵਨਾ ਦੇ ਦਿਖਾਏ ਰਸਤੇ ‘ਤੇ ਚਲਣ ਦਾ ਸਦਾ ਦਿਤਾ ਹੈ।ਇਕ ਸੰਦੇਸ਼ ਵਿਚ ਮੁਖ ਮੰਤਰੀ ਨੇ ਈਸਟਰ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰਭੂ ਯਿਸੂ ਮਸੀਹ ਵਲੋਂ ਮਾਨਵਤਾ ਦੀ ਭਲਾਈ ਲਈ ਦਿਤੀ ਮਹਾਨ ਕੁਰਬਾਨੀ ਨੂੰ ਚੇਤੇ ਕਰਨ ਦਾ ਸਦਾ ਦਿਤਾ।ਮੁਖ ਮੰਤਰੀ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਏਕਤਾ ਦੀਆਂ ਤੰਦਾਂ ਮਜ਼ਬੂਤ ਕਰਨ ਦੇ ਨਾਲ ਭਰੋਸਗੀ ਅਤੇ ਖੁਸ਼ੀਆਂ ਲੈ ਕੇ ਆਵੇ ਅਤੇ ਲੋਕਾਂ ਨੂੰ ਸਦਭਾਵਨਾ ਦੀ ਭਾਵਨਾ ਨਾਲ ਈਸਟਰ ਦਾ ਤਿਉਹਾਰ ਮਨਾਉਣ ਦਾ ਸਦਾ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਪੁਨਰ-ਉਥਾਨ ਦੀ ਸਦੀਵੀ ਮਹਤਤਾ ਨਫ਼ਰਤ ਉਤੇ ਪਿਆਰ ਅਤੇ ਬੁਰਾਈ ਉਤੇ ਸਚਾਈ ਦੀ ਜਿਤ ਨੂੰ ਦਰਸਾਉਂਦੀ ਹੈ।